Maruti Suzuki ਦੇ ਚੇਅਰਮੈਨ ਦਾ ਕੇਂਦਰ ਸਰਕਾਰ 'ਤੇ ਤੰਜ਼, ‘ਸਿਰਫ਼ ਬਿਆਨ ਦਿੰਦੀ ਹੈ, ਕੰਮ ਨਹੀਂ ਕਰਦੀ'
Published : Aug 26, 2021, 5:07 pm IST
Updated : Aug 26, 2021, 5:07 pm IST
SHARE ARTICLE
Maruti Suzuki's RC Bhargava on growth of auto industry
Maruti Suzuki's RC Bhargava on growth of auto industry

ਮਾਰੂਤੀ ਸੁਜ਼ੂਕੀ ਇੰਡੀਆ ਦੇ ਚੇਅਰਮੈਨ ਆਰਸੀ ਭਾਰਗਵ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ।

ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਇੰਡੀਆ ਦੇ ਚੇਅਰਮੈਨ ਆਰਸੀ ਭਾਰਗਵ (Maruti Suzuki chairman RC Bhargava) ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਉਹਨਾਂ ਕਿਹਾ ਕਿ ਸਰਕਾਰ ਬਿਆਨ ਤਾਂ ਬਹੁਤ ਦਿੰਦੀ ਹੈ ਪਰ ਕੋਈ ਸਖ਼ਤ ਕਦਮ ਨਹੀਂ ਚੁੱਕਦੀ। ਆਟੋਮੋਬਾਈਲ ਉਦਯੋਗ ਸੰਗਠਨ ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਸ (SIAM) ਦੇ 61 ਵੇਂ ਸਾਲਾਨਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਭਾਰਗਵ ਨੇ ਕਿਹਾ, “ਅਸੀਂ ਅਜਿਹੀ ਸਥਿਤੀ ਵਿਚੋਂ ਲੰਘ ਰਹੇ ਹਾਂ ਜਿੱਥੇ ਉਦਯੋਗ ਲੰਮੇ ਸਮੇਂ ਤੋਂ ਗਿਰਾਵਟ ਵਿਚ ਹੈ”।

RC BhargavaRC Bhargava

ਹੋਰ ਪੜ੍ਹੋ: ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਵਿਚ ਮਦਦ ਲਈ ਪੰਜਾਬ ਸ਼ੁਰੂ ਕਰੇਗਾ 'ਮੇਰਾ ਕੰਮ ਮੇਰਾ ਮਾਣ' ਸਕੀਮ

ਉਹਨਾਂ ਕਿਹਾ, ‘ਮੈਂ ਹੁਣੇ ਅਮਿਤਾਭ ਕਾਂਤ (ਨੀਤੀ ਆਯੋਗ ਦੇ ਸੀਈਓ) ਦੀਆਂ ਗੱਲਾਂ ਸੁਣੀਆਂ। ਸਰਕਾਰ ਵਿਚ ਮਹੱਤਵਪੂਰਨ ਅਹੁਦਿਆਂ ’ਤੇ ਬੈਠੇ ਲੋਕਾਂ ਨੇ ਆਟੋ ਉਦਯੋਗ ਦੀ ਮਹੱਤਤਾ ਬਾਰੇ ਬਿਆਨ ਦਿੱਤੇ ਹਨ ਪਰ ਸਖ਼ਤ ਕਦਮਾਂ ਦੀ ਗੱਲ ਕੀਤੀ ਜਾਵੇ, ਜਿਸ ਨਾਲ ਗਿਰਾਵਟ ਦੇ ਰੁਝਾਨ ਰੁਕਣਗੇ, ਮੈਂ ਕੁਝ ਵੀ ਜ਼ਮੀਨੀ ਪੱਧਰ ’ਤੇ ਹੁੰਦਾ ਨਹੀਂ ਦੇਖਿਆ’।

Auto industryAuto industry

ਹੋਰ ਪੜ੍ਹੋ: ਅਫ਼ਗਾਨ MP ਦਾ ਦਾਅਵਾ, 'ਦਿੱਲੀ ਏਅਰਪੋਰਟ ਤੋਂ ਕੀਤਾ ਗਿਆ ਡਿਪੋਰਟ, ਹੋਇਆ ਅਪਰਾਧੀਆਂ ਵਰਗਾ ਸਲੂਕ'

ਭਾਰਗਵ ਨੇ ਕਿਹਾ ਕਿ ਵਾਧੂ ਵਿਕਰੀ ਦੇ ਸੰਦਰਭ ਵਿਚ ਗੱਲਾਂ ਨਾਲ ਕੁਝ ਨਹੀਂ ਹੁੰਦਾ ਪਰ ਤੁਹਾਨੂੰ ਇਸ ਨੂੰ ਅਸਲੀ ਰੂਪ ਦੇਣ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ।
ਉਹਨਾਂ ਕਿਹਾ ਕਿ ਹੁਣ ਇਹ ਪੁਰਾਣੀ ਗੱਲ ਹੈ ਕਿ ਉਦਯੋਗ ਅਤੇ ਯਾਤਰੀ ਕਾਰ ਸ਼ਾਨੋ-ਸ਼ੌਕਤ ਦੀਆਂ ਚੀਜ਼ਾਂ ਹਨ ਅਤੇ ਸਿਰਫ ਅਮੀਰ ਹੀ ਇਸ ਨੂੰ ਵਰਤ ਸਕਦੇ ਹਨ ਪਰ ਅਜਿਹਾ ਲਗਦਾ ਹੈ ਕਿ ਇਹ ਸੋਚ ਅਜੇ ਵੀ ਕਾਇਮ ਹੈ।

Economy  growthEconomy growth

ਹੋਰ ਪੜ੍ਹੋ: ਗੰਨੇ ਦੀਆਂ ਕੀਮਤਾਂ ਨੂੰ ਲੈ ਕੇ ਯੋਗੀ 'ਤੇ ਭੜਕੀ ਪ੍ਰਿਯੰਕਾ, ਕਿਹਾ ਕਿਸਾਨਾਂ ਨਾਲ ਇਹ ਬੇਇਨਸਾਫੀ ਕਿਉਂ?

ਉਹਨਾਂ ਕਿਹਾ ਕਿ ਅੰਕੜੇ ਸਾਰਿਆਂ ਦੇ ਸਾਹਮਣੇ ਹਨ ਪਰ ਸਥਿਤੀ ਵਿਚ ਸੁਧਾਰ ਨੂੰ ਲੈ ਕੇ ਕੋਈ ਉਪਾਅ ਨਹੀਂ ਕੀਤੇ ਗਏ। “ਜੇਕਰ ਆਟੋ ਉਦਯੋਗ ਨੇ ਅਰਥ ਵਿਵਸਥਾ ਅਤੇ ਨਿਰਮਾਣ ਖੇਤਰ ਨੂੰ ਹੁਲਾਰਾ ਦੇਣਾ ਹੈ ਤਾਂ ਦੇਸ਼ ਵਿਚ ਕਾਰਾਂ ਦੀ ਗਿਣਤੀ ਪ੍ਰਤੀ 1,000 ਵਿਅਕਤੀ ’ਤੇ 200 ਹੋਣੀ ਚਾਹੀਦੀ ਹੈ, ਜੋ ਹੁਣ 25 ਜਾਂ 30 ਹੈ। ਇਸ ਦੇ ਲਈ ਹਰ ਸਾਲ ਲੱਖਾਂ ਕਾਰਾਂ ਦੇ ਨਿਰਮਾਣ ਦੀ ਜ਼ਰੂਰਤ ਹੋਵੇਗੀ”।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement