1 ਅਕਤੂਬਰ ਤੋਂ ਹੋਣ ਜਾ ਰਹੇ ਕਈ ਅਹਿਮ ਬਦਲਾਅ, ਜੇਬ ‘ਤੇ ਪਵੇਗਾ ਸਿੱਧਾ ਅਸਰ
Published : Sep 26, 2020, 3:50 pm IST
Updated : Sep 26, 2020, 3:50 pm IST
SHARE ARTICLE
Cash
Cash

ਜਾਣੋ ਕੀ-ਕੀ ਹੋਣਗੇ ਬਦਲਾਅ

ਨਵੀਂ ਦਿੱਲੀ: 1 ਅਕਤੂਬਰ ਤੋਂ ਦੇਸ਼ ਵਿਚ ਕਈ ਅਹਿਮ ਬਦਲਾਅ ਹੋਣ ਜਾ ਰਹੇ ਹਨ, ਇਹਨਾਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ‘ਤੇ ਪਵੇਗਾ। ਅਕਤੂਬਰ ਮਹੀਨੇ ਵਿਚ ਕਈ ਨਵੇਂ ਨਿਯਮ ਵੀ ਬਣਨ ਜਾ ਰਹੇ ਹਨ, ਇਸ ਦੇ ਨਾਲ ਹੀ ਕੁਝ ਚੀਜ਼ਾਂ ਸਸਤੀਆਂ ਤੇ ਕੁਝ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਕੀ ਹਨ ਇਹ ਬਦਲਾਅ-

CashCash

ਨਹੀਂ ਮਿਲੇਗਾ ਮੁਫ਼ਤ ਐਲਪੀਜੀ ਸਿਲੰਡਰ

ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਮੁਫ਼ਤ ਗੈਸ ਸਿਲੰਡਰ ਦੀ ਸਹੂਲਤ 30 ਸਤੰਬਰ 2020 ਨੂੰ ਖਤਮ ਹੋਣ ਜਾ ਰਹੀ ਹੈ। ਸਰਕਾਰ ਦੀ ਇਸ ਯੋਜਨਾ ਤਹਿਤ ਗਰੀਬਾਂ ਨੂੰ ਮੁਫ਼ਤ ਐਲਪੀਜੀ ਕਨੈਕਸ਼ਨ ਦਿੱਤਾ ਜਾਂਦਾ ਹੈ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਸ ਯੋਜਨਾ ਨੂੰ 30 ਸਤੰਬਰ ਤੱਕ ਵਧਾਇਆ ਗਿਆ ਸੀ। ਉੱਥੇ ਹੀ ਇਕ ਅਕਤੂਬਰ ਨੂੰ ਗੈਰ-ਸਬਸਿਡੀ ਵਾਲੇ ਐਲਪੀਜੀ ਸਿਲੰਡਰ ਅਤੇ ਕਮਰਸ਼ੀਅਲ ਗੈਸ ਦੀਆਂ ਕੀਮਤਾਂ ਵੀ ਫਿਰ ਤੋਂ ਤੈਅ ਹੋਣਗੀਆਂ।

LPGLPG

ਮਠਿਆਈ ਵੇਚਣ ਵਾਲਿਆਂ ਲਈ ਨਵਾਂ ਨਿਯਮ

ਖਾਣ-ਪੀਣ ਦੇ ਸਮਾਨ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਲਈ ਸਰਕਾਰ ਨੇ ਨਵੇਂ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਨਵੇਂ ਨਿਯਮ ਜਾਰੀ ਕੀਤੇ। ਇਕ ਅਕਤੂਬਰ 2020 ਤੋਂ ਬਾਅਦ ਸਥਾਨਕ ਮਠਿਆਈ ਦੀਆਂ ਦੁਕਾਨਾਂ ਨੂੰ ਵਿਕਰੀ ਲਈ ਰੱਖੀ ਗਈ ਮਠਿਆਈ ‘ਤੇ ‘ਬਣਾਉਣ ਦੀ ਤਰੀਕ’ ਅਤੇ ਵਰਤੋਂ ਲਈ ਉਚਿਤ ਮਿਆਦ ਆਦਿ ਜਾਣਕਾਰੀ ਪ੍ਰਦਰਸ਼ਿਤ ਕਰਨੀ ਹੋਵੇਗੀ।

Sweet ShopSweet Shop

ਅਗਲੇ ਮਹੀਨੇ ਘਰ ਬੈਠੇ ਮਿਲਣਗੀਆਂ ਵਿੱਤੀ ਸਹੂਲਤਾਂ

ਅਗਲੇ ਮਹੀਨੇ ਬੈਂਕ ਗਾਹਕਾਂ ਨੂੰ ਘਰ ਬੈਠੇ ਮਿਲਣ ਵਾਲੀਆਂ ਸਹੂਲਤਾਂ ਵਿਚ ਵੀ ਵਾਧਾ ਕਰਨਗੇ। ਐਫਡੀ ਦੇ ਵਿਆਜ ‘ਤੇ ਲੱਗਣ ਵਾਲੇ ਟੈਕਸ ਬਚਾਉਣ ਲਈ ਜਮਾਂ ਕੀਤੇ ਜਾਣ ਵਾਲੇ ਫਾਰਮ-15G ਅਤੇ 15H, ਆਮਦਨ ਕਰ ਜਾਂ ਜੀਐਸਟੀ ਚਲਾਣ ਕਰਨ ਆਦਿ ਸਹੂਲਤਾਂ ਘਰ ‘ਤੇ ਹੀ ਉਪਲਬਧ ਹੋਣਗੀਆਂ। ਡੋਰਸਟੈੱਪ ਬੈਂਕਿੰਗ ਸਰਵਿਸ ਲਾਂਚ ਹੋਣ ਤੋਂ ਬਾਅਦ ਅਕਤੂਬਰ ਵਿਚ ਵਿੱਤੀ ਸੇਵਾਵਾਂ ਘਰ ‘ਤੇ ਹੀ ਉਪਲਬਧ ਹੋਣਗੀਆਂ

BankingBanking

ਮਹਿੰਗੇ ਹੋਣਗੇ ਟੀਵੀ ਸੈਟ

1 ਅਕਤੂਬਰ ਤੋਂ ਟੀਵੀ ਬਣਾਉਣ 'ਚ ਵਰਤੇ ਜਾਣ ਵਾਲੇ ਓਪਨ ਸੈੱਲ ਦੀ ਦਰਾਮਦ 'ਤੇ ਸਰਕਾਰ 5 ਫੀਸਦੀ ਕਸਟਮ ਡਿਊਟੀ ਲਗਾਉਣ ਜਾ ਰਹੀ ਹੈ। ਇਸ ਦੇ ਪਿੱਛੇ ਦਾ ਮਕਸਦ ਦਰਾਮਦ ਨੂੰ ਸੀਮਤ ਕਰਕੇ ਸਥਾਨਕ ਨਿਰਮਾਣ ਨੂੰ ਵਾਧਾ ਦੇਣਾ ਹੈ। ਟੈਲੀਵਿਜ਼ਨ ਉਦਯੋਗ ਦਾ ਕਹਿਣਾ ਹੈ ਕਿ 32 ਇੰਚ ਦੇ ਟੀਵੀ ਦੀ ਕੀਮਤ 600 ਰੁਪਏ ਅਤੇ 42 ਇੰਚ ਟੀਵੀ ਦੀ ਕੀਮਤ ਵਿਚ 1200 ਤੋਂ 1500 ਰੁਪਏ ਦਾ ਵਾਧਾ ਹੋਵੇਗਾ।

GST GST

ਜੀਐਸਟੀ ਪਰੀਸ਼ਦ ਦੀ ਬੈਠਕ

ਪੰਜ ਅਕਤੂਬਰ ਨੂੰ ਜੀਐਸਟੀ ਪਰੀਸ਼ਦ ਦੀ ਬੈਠਕ ਹੋਵੇਗੀ। ਇਹ ਬੈਠਕ ਪਹਿਲਾਂ 19 ਸਤੰਬਰ ਨੂੰ ਹੋਣੀ ਸੀ ਪਰ ਇਸ ਨੂੰ ਅੱਗੇ ਕਰ ਦਿੱਤਾ ਗਿਆ। ਇਹ ਬੈਠਕ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਕੇਂਦਰ ਅਤੇ ਸੂਬਿਆਂ ਵਿਚਕਾਰ ਜੀਐਸਟੀ ਦੇ ਬਕਾਏ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement