
4 ਅਕਤੂਬਰ ਨੂੰ ਵਿਸ਼ਵ ਬੈਂਕ ਨੇ ਕਈ ਭਾਰਤੀ ਕੰਪਨੀਆਂ ਅਤੇ ਲੋਕਾਂ ਦੇ ਦੁਨੀਆਂ ਭਰ ‘ਚ ਅਪਣੇ ਵੱਖ-ਵੱਖ ਪ੍ਰਜੈਕਟਾਂ ‘ਤੇ ਰੋਕ...
ਵਾਸ਼ਿੰਗਟਨ : 4 ਅਕਤੂਬਰ ਨੂੰ ਵਿਸ਼ਵ ਬੈਂਕ ਨੇ ਕਈ ਭਾਰਤੀ ਕੰਪਨੀਆਂ ਅਤੇ ਲੋਕਾਂ ਦੇ ਦੁਨੀਆਂ ਭਰ ‘ਚ ਅਪਣੇ ਵੱਖ-ਵੱਖ ਪ੍ਰਜੈਕਟਾਂ ‘ਤੇ ਰੋਕ ਲਗਾ ਦਿਤੀ ਹੈ। ਵਿਸ਼ਵ ਬੈਂਕ ਨੇ ਇਕ ਰਿਪੋਟ ‘ਚ ਇਹ ਜਾਣਕਾਰੀ ਦਿਤੀ। ਵਿਸ਼ਵ ਬੈਂਕ ਨੇ ਬੁੱਧਵਾਰ ਨੂੰ ਸਲਾਨਾ ਰਿਪੋਟ ਵਿਚ ਕਿਹਾ ਕਿ ਉਸ ਨੇ ਧੋਖਾਧੜੀ ਦੇ ਕਾਰਨ ਓਲਿਵ ਹੈਲਥ ਕੇਅਰ ਅਤੇ ਜੈ ਮੋਦੀ 'ਤੇ ਪਾਬੰਦੀ ਲਗਾਈ ਹੈ। ਇਹ ਦੋਵੇਂ ਬੰਗਲਾ ਦੇਸ਼ ਵਿਚ ਵਿਸ਼ਵ ਬੈਂਕ ਦੇ ਇਕ ਪ੍ਰੋਜੈਕਟ ਉਤੇ ਕੰਮ ਕਰ ਰਹੇ ਸਨ। ਓਲਿਵ ਹੈਲਥ ਕੇਅਰ ਨੂੰ 10 ਸਾਲ ਛੇ ਮਹੀਨੇ ਲਈ ਅਤੇ ਜੈ ਮੋਦੀ ਨੂੰ ਸੱਤ ਸਾਲ ਛੇ ਮਹੀਨੇ ਲਈ ਪਾਬੰਦੀ ਲਗਾਈ ਗਈ ਹੈ।
The World Bank ਵਿਸ਼ਵ ਬੈਂਕ ਨੇ ਇਨ੍ਹਾਂ ਤੋਂ ਇਲਾਵਾ ਏਂਜਲਿਕ ਇੰਟਰਨੈਸ਼ਨਲ ਲਿਮਿਟਡ ਨੂੰ ਸਾਢੇ ਚਾਰ ਸਾਲ ਲਈ ਪਾਬੰਦੀ ਲਗਾਈ ਹੈ। ਕੰਪਨੀ ਇਥੌਪੀਆ ਅਤੇ ਨੇਪਾਲ ਵਿਚ ਵਿਸ਼ਵ ਬੈਂਕ ਦੇ ਪ੍ਰੋਜੈਕਟ ਉਤੇ ਕੰਮ ਕਰ ਰਹੀ ਸੀ। ਅਰਜਨਟੀਨਾ ਅਤੇ ਬੰਗਲਾ ਦੇਸ਼ ਵਿਚ ਵਿਸ਼ਵ ਬੈਂਕ ਦੇ ਪ੍ਰੋਜੈਕਟ ਉਤੇ ਕੰਮ ਕਰ ਰਹੀ ਫੈਮਲੀ ਕੇਅਰ ਨੂੰ ਚਾਰ ਸਾਲ ਲਈ ਰੋਕ ਲਗਾਈ ਗਈ ਹੈ। ਇਨ੍ਹਾਂ ਦੇ ਇਲਾਵਾ ਮਧੁਕਾਨ ਪ੍ਰੋਜੈਕਟਸ ਲਿਮਿਟੇਡ ਨੂੰ ਦੋ ਸਾਲ ਲਈ ਅਤੇ ਆਰ.ਕੇ.ਡੀ. ਕੰਸਟਰਕਸ਼ਸ ਪ੍ਰਾਇਵੇਟ ਲਿਮਿਟਡ ਨੂੰ ਡੇਢ ਸਾਲ ਲਈ ਰੋਕ ਲਗਾਈ ਗਈ ਹੈ। ਦੋਵੇਂ ਕੰਪਨੀਆਂ ਦੇਸ਼ ਵਿਚ ਹੀ ਵਿਸ਼ਵ ਬੈਂਕ ਦੇ ਪ੍ਰੋਜੈਕਟ ਉਤੇ ਕੰਮ ਕਰ ਰਹੀਆਂ ਸਨ।
The World Bankਇਕ ਸਾਲ ਤੋਂ ਘੱਟ ਸਮੇਂ ਲਈ ਪਾਬੰਦੀ ਲਗਾਈ ਗਈ ਭਾਰਤੀ ਕੰਪਨੀਆਂ ਵਿਚ ਤਾਤਵੇ ਗਲੋਬਲ ਇਨਵਾਇਰਮੈਂਟ ਪ੍ਰਾਇਵੇਟ ਲਿਮਿਟਡ, ਐਸਐਮਈਸੀ (ਇੰਡੀਆ) ਪ੍ਰਾਇਵੇਟ ਲਿਮਿਟਡ ਅਤੇ ਮੈਕਲਾਡਸ ਫਾਰਮਾਸ਼ਿਊਟਿਕਲਸ ਲਿਮਿਟਡ ਸ਼ਾਮਿਲ ਹਨ। ਵਿਸ਼ਵ ਬੈਂਕ ਨੇ ਕੁਲ 78 ਕੰਪਨੀਆਂ ਉਤੇ ਰੋਕ ਲਗਾਈ ਹੈ। ਇਨ੍ਹਾਂ ਤੋਂ ਇਲਾਵਾ ਪੰਜ ਕੰਪਨੀਆਂ ਦੀਆਂ ਸ਼ਰਤਾਂ ‘ਤੇ ਰੋਕ ਲਗਾਈ ਹੈ।