ਸਰਵਿਸ ਕੰਪਨੀਆਂ ਦੇ ਅਕਾਉਂਟਿੰਗ ਸਾਫਟਵੇਅਰ ਦੀ ਹੋਵੇਗੀ ਜਾਂਚ 
Published : Nov 5, 2018, 4:33 pm IST
Updated : Nov 5, 2018, 4:33 pm IST
SHARE ARTICLE
Software
Software

ਰਾਜਾਂ ਦੇ ਵਿਚ ਵਸਤੂ ਅਤੇ ਸੇਵਾ ਕਰ (ਜੀਐਸਟੀ) ਤੋਂ ਹਾਸਲ ਕਮਾਈ ਦਾ ਗਲਤ ਆਵੰਟਨ ਰੋਕਣ ਲਈ ਆਡਿਟ ਡਾਇਰੈਕਟੋਰੇਟ ਜਨਰਲ ਨੂੰ ਬੈਂਕਾਂ ਅਤੇ ਦੂਰ-ਸੰਚਾਰ ਕੰਪਨੀਆਂ ਜਿਵੇਂ ...

ਨਵੀਂ ਦਿੱਲੀ (ਪੀਟੀਆਈ) :- ਰਾਜਾਂ ਦੇ ਵਿਚ ਵਸਤੂ ਅਤੇ ਸੇਵਾ ਕਰ (ਜੀਐਸਟੀ) ਤੋਂ ਹਾਸਲ ਕਮਾਈ ਦਾ ਗਲਤ ਆਵੰਟਨ ਰੋਕਣ ਲਈ ਆਡਿਟ ਡਾਇਰੈਕਟੋਰੇਟ ਜਨਰਲ ਨੂੰ ਬੈਂਕਾਂ ਅਤੇ ਦੂਰ-ਸੰਚਾਰ ਕੰਪਨੀਆਂ ਜਿਵੇਂ ਵੱਡੇ ਸੇਵਾ ਪ੍ਰਦਾਤਾ ਦੇ ਅਕਾਉਂਟਿੰਗ ਸਾਫਟਵੇਅਰ ਦੀ ਜਾਂਚ ਕਰਣ ਲਈ ਕਿਹਾ ਗਿਆ ਹੈ। ਇਕ ਅਧਿਕਾਰੀ ਨੇ ਕਿਹਾ ਕਿ ਜੀਐਸਟੀ ਮਾਲੀਆ ਵਿਚ ਕਮੀ ਆਉਣ ਦੇ ਕਾਰਣਾਂ ਦਾ ਵਿਸ਼ਲੇਸ਼ਣ ਕਰਣ ਲਈ ਕੇਂਦਰ ਅਤੇ ਰਾਜਾਂ ਦੇ ਟੈਕਸ ਅਧਿਕਾਰੀਆਂ ਦੀ ਇਕ ਉੱਚ ਪੱਧਰੀ ਮੀਟਿੰਗ ਹੋਈ ਸੀ। ਇਸ ਦੌਰਾਨ ਕੁੱਝ ਰਾਜਾਂ ਨੇ ਸੇਵਾਵਾਂ ਦੀ ਇੰਟਰਸਟੇਟ ਸਪਲਾਈ ਦੇ ਮਾਮਲੇ ਵਿਚ ਆਮਦਨ ਨਾਲ ਜੁੜੇ ਮੁੱਦੇ ਚੁੱਕੇ ਸਨ।

GSTGST

ਕੁੱਝ ਰਾਜਾਂ ਨੇ ਅੰਦਾਜ਼ਾ ਜਤਾਇਆ ਹੈ ਕਿ ਸੇਵਾ ਪ੍ਰਦਾਤਾ ਕੰਪਨੀਆਂ ਸ਼ਾਇਦ ਗਾਹਕਾਂ ਤੋਂ ਵਸੂਲੇ ਗਏ ਜੀਐਸਟੀ ਨਿਯਮਾਂ ਅਤੇ ਪਲੇਸ ਆਫ ਸਪਲਾਈ (ਪੀਓਐਸ) ਨਿਯਮਾਂ ਦੇ ਤਹਿਤ ਉਸ ਰਾਜ ਵਿਚ ਜਮਾਂ ਨਹੀਂ ਕਰ ਰਹੇ, ਜਿੱਥੇ ਕਰਨਾ ਚਾਹੀਦਾ ਹੈ। ਪੀਓਐਸ ਨਿਯਮਾਂ ਦੇ ਤਹਿਤ ਕਰ ਉਸ ਜਗ੍ਹਾ ਜਮਾਂ ਹੋਣ ਚਾਹੀਦਾ ਹੈ, ਜਿੱਥੇ ਖਪਤ ਹੁੰਦੀ ਹੈ ਪਰ ਸੇਵਾਵਾਂ ਦੇ ਮਾਮਲੇ ਵਿਚ ਖਪਤ ਦੇ ਸਥਾਨ ਦੀ ਪਹਿਚਾਣ ਕਰਣਾ ਔਖਾ ਹੁੰਦਾ ਹੈ, ਇਸ ਲਈ ਜੀਐਸਟੀ ਨਿਯਮਾਵਲੀ ਵਿਚ ਵਿਸਥਾਰ ਨਾਲ ਨਿਯਮ ਬਣਾਏ ਗਏ ਹਨ ਕਿ ਕਿਸ ਪਰਿਸਥਿਤੀ ਵਿਚ ਕਿਸ ਰਾਜ ਵਿਚ ਕਰ ਜਮਾਂ ਹੋਣ ਚਾਹੀਦਾ ਹੈ।

SoftwareSoftware

ਇਕ ਅਧਿਕਾਰੀ ਨੇ ਕਿਹਾ ਕਿ ਡੀਜੀ ਆਡਿਟ ਇਹ ਜਾਂਚ ਕਰੇਗਾ ਕਿ ਵੱਖਰੇ ਰਾਜਾਂ ਵਿਚ ਕੰਮ ਕਰਣ ਵਾਲੇ ਸੇਵਾ ਪ੍ਰਦਾਤਾ ਦੇ ਅਕਾਉਂਟਿੰਗ ਸਾਫਟਵੇਅਰ ਉਚਿਤ ਰਾਜ ਵਿਚ ਕਰ ਜਮਾਂ ਕਰ ਰਹੇ ਹਨ ਜਾਂ ਨਹੀਂ। ਆਡੀਟਰ ਡਾਇਰੈਕਟੋਰੇਟ ਜਨਰਲ ਨੂੰ ਤਿੰਨ - ਚਾਰ ਮਹੀਨੇ ਵਿਚ ਆਪਣੀ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ। ਨਿਯਮ ਇਹ ਹੈ ਕਿ ਬੈਂਕਿੰਗ ਅਤੇ ਵਿੱਤੀ ਸੇਵਾਵਾਂ ਦੇ ਮਾਮਲੇ ਵਿਚ ਸੇਵਾ ਪ੍ਰਾਪਤ ਕਰਣ ਵਾਲੇ ਦਾ ਸਥਾਨ ਪੀਓਐਸ ਹੋਵੇਗਾ ਪਰ ਜੇਕਰ ਸਥਾਨ ਦਾ ਪਤਾ ਨਹੀਂ ਚੱਲ ਰਿਹਾ ਹੋਵੇ ਤਾਂ ਸੇਵਾ ਆਪੂਰਤੀ ਕਰਣ ਵਾਲੇ ਦੇ ਸਥਾਨ ਨੂੰ ਹੀ ਪੀਓਐਸ ਮੰਨਿਆ ਜਾਵੇਗਾ।

mobilemobile

ਪੋਸਟ ਪੇਡ ਮੋਬਾਈਲ ਕਨੈਕਸ਼ਨ ਦੇ ਮਾਮਲੇ ਵਿਚ ਗਾਹਕ ਦੇ ਬਿਲਿੰਗ ਦਾ ਪਤਾ ਪੀਓਐਸ ਹੋਵੇਗਾ। ਮੋਬਾਈਲ, ਇੰਟਰਨੈਟ ਜਾਂ ਹੋਮ ਟੇਲੀਵਿਜਨ ਦੇ ਪ੍ਰੀ - ਪੇਡ ਵਾਊਚਰ ਦੇ ਮਾਮਲੇ ਵਿਚ ਸਪਲਾਇਰ ਦੇ ਰਿਕਾਰਡ ਵਿਚ ਸੇਲਿੰਗ ਏਜੰਟ ਦੇ ਦਰਜ ਪਤੇ ਨੂੰ ਪੀਓਐਸ ਮੰਨਿਆ ਜਾਵੇਗਾ। ਆਨਲਾਈਨ ਰਿਚਾਰਜ ਦੇ ਮਾਮਲੇ ਵਿਚ ਦੂਰਸੰਚਾਰ ਕੰਪਨੀ ਦੇ ਕੋਲ ਗਾਹਕ ਦੇ ਦਰਜ ਪਤੇ ਦੇ ਆਧਾਰ 'ਤੇ ਜੀਐਸਟੀ ਜਮਾਂ ਕੀਤਾ ਜਾਵੇਗਾ। ਇਸੇ ਤਰ੍ਹਾਂ ਨਾਲ ਬੀਮਾ, ਯਾਤਰੀ ਟ੍ਰਾਂਸਪੋਰਟ ਅਤੇ ਮਾਲ ਟ੍ਰਾਂਸਪੋਰਟ (ਮੇਲ ਜਾਂ ਕੋਰੀਅਰ ਸਹਿਤ) ਵਰਗੀ ਹੋਰ ਸੇਵਾਵਾਂ ਲਈ ਵੀ ਨਿਯਮ ਬਣੇ ਹੋਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement