
31 ਜਨਵਰੀ ਨੂੰ ਇਕੋ ਸਮੇਂ ਭਾਰਤ ਸੰਚਾਰ ਨਿਗਮ ਲਿਮਟਡ ਵਿਚੋਂ 50 ਸਾਲ ਤੋਂ ਜ਼ਿਆਦਾ ਉਮਰ ਦੇ ਲਗਭਗ 80 ਹਜ਼ਾਰ ਕਰਮਚਾਰੀ ਸੇਵਾਮੁਕਤ ਹੋਣਗੇ।
ਨਵੀਂ ਦਿੱਲੀ: 31 ਜਨਵਰੀ ਨੂੰ ਇਕੋ ਸਮੇਂ ਭਾਰਤ ਸੰਚਾਰ ਨਿਗਮ ਲਿਮਟਡ ਵਿਚੋਂ 50 ਸਾਲ ਤੋਂ ਜ਼ਿਆਦਾ ਉਮਰ ਦੇ ਲਗਭਗ 80 ਹਜ਼ਾਰ ਕਰਮਚਾਰੀ ਸੇਵਾਮੁਕਤ ਹੋਣਗੇ। ਇਹ ਸ਼ਾਇਦ ਪਹਿਲੀ ਵਾਰ ਅਜਿਹਾ ਹੋਵੇਗਾ ਕਿ ਇੰਨੀ ਵੱਡੀ ਗਿਣਤੀ ਵਿਚ ਮੁਲਾਜ਼ਮ ਇਕੋ-ਸਮੇਂ ਅਪਣੀ ਡਿਊਟੀ ਤੋਂ ਮੁਕਤ ਹੋ ਜਾਣਗੇ।
BSNL
ਦੱਸ ਦਈਏ ਕਿ ਕੇਂਦਰ ਸਰਕਾਰ ਪਹਿਲਾਂ ਹੀ ਭਾਰਤ ਸੰਚਾਰ ਨਿਗਮ ਲਿਮਟਡ ਦੇ ਇਸ ਪ੍ਰਸਤਾਵ ਨੂੰ ਹਰੀ ਝੰਡੀ ਦੇ ਚੁੱਕੀ ਹੈ। ਇਸ ਕਰਕੇ ਕਰਮਚਾਰੀਆਂ ਨੇ ਸਵੈ-ਸੇਵਾ ਮੁਕਤੀ ਦਾ ਰਸਤਾ ਚੁਣਿਆ ਹੈ। ਬੀਐਸਐਨਐਲ ਵੱਲੋਂ ਸੇਵਾ-ਮੁਕਤ ਹੋਣ ਵਾਲੇ ਇਹਨਾਂ ਵੱਡੀ ਉਮਰ ਦੇ ਮੁਲਾਜ਼ਮਾਂ ਦੀ ਥਾਂ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ ਹੈ।
Photo
ਬਲਕਿ ਬਾਕੀ ਮੁਲਾਜ਼ਮਾਂ ਨਾਲ ਹੀ ਸਾਰਿਆ ਜਾਵੇਗਾ। ਉੱਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹਨਾਂ ਮੁਲਾਜ਼ਮਾਂ ਨਾਲ ਦਫਤਰੀ ਅਤੇ ਫੀਲਡ ਦਾ ਕੰਮ ਚਲਾਇਆ ਜਾ ਸਕੇਗਾ ਅਤੇ ਕੰਪਨੀ ਨੂੰ ਵੀ ਕਰੋੜਾਂ ਰੁਪਏ ਦਾ ਵਿੱਤੀ ਲਾਭ ਹੋਵੇਗਾ। ਮਿਲੀ ਜਾਣਕਾਰੀ ਮੁਤਾਬਤ ਬੀਐਸਐਨਐਲ ਨੇ ਪਿਛਲੇ ਸਾਲ ਅਕਤੂਬਰ ਵਿਚ 50 ਸਾਲ ਤੋਂ ਜ਼ਿਆਦਾ ਉਮਰ ਦੇ ਕਰਮਚਾਰੀਆਂ ਨੂੰ ਡਿਊਟੀ ਤੋਂ ਫਾਰਗ ਕਰਨ ਲਈ ਸਵੈ-ਸੇਵਾ ਮੁਕਤੀ ਲਈ ਚੰਗੇ ਪੈਕੇਜ ’ਤੇ ਵੀਆਰਐਸ ਸਕੀਮ ਲਾਂਚ ਕੀਤੀ ਸੀ।
Photo
ਇਸ ਸਬੰਧੀ ਮੁਲਾਜ਼ਮਾਂ ਨੂੰ ਪੱਤਰ ਵੀ ਲਿਖੇ ਗਏ ਸਨ। ਕੰਪਨੀ ਵਿਚ ਇਸ ਸਮੇਂ 50 ਸਾਲ ਤੋਂ ਵੱਧ ਉਮਰ ਦੇ ਲਗਪਗ ਡੇਢ ਲੱਖ ਤੋਂ ਵੱਧ ਮੁਲਾਜ਼ਮ ਕੰਮ ਕਰ ਰਹੇ ਹਨ। ਇਹਨਾਂ ਮੁਲਾਜ਼ਮਾਂ ਵਿਚੋਂ ਦਸੰਬਰ 2019 ਤੱਕ ਕਰੀਬ 78 ਹਜ਼ਾਰ ਮੁਲਾਜ਼ਮਾਂ ਨੇ ਵੀਆਰਐਸ ਲੈਣ ਲਈ ਅਪਲਾਈ ਕੀਤਾ ਹੈ।
Photo
ਦੱਸ ਦਈਏ ਕਿ ਸਰਕਾਰੀ ਨਿਯਮਾਂ ਅਨੁਸਾਰ ਮੁਲਾਜ਼ਮਾਂ ਦੀ ਸੇਵਾ-ਮੁਕਤੀ ਲਈ ਵੱਧ ਤੋਂ ਵੱਧ ਉਮਰ 60 ਸਾਲ ਹੈ। ਕਈ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਮਿਲ ਰਹੀਆਂ ਤੇ ਬੀਐਸਐਨਐਲ ਨੇ ਵਿੱਤੀ ਘਾਟੇ ਤੋਂ ਨਿਕਲ਼ਣ ਲਈ ਮੁਲਾਜ਼ਮਾਂ ਨੂੰ ਵੀਆਰਐਸ ਲੈਣ ਲਈ ਪ੍ਰੇਰਿਆ ਹੈ।