ਚੀਨੀ ਸੂਰਜੀ ਪੈਨਲ ਦੀ ਡੰਪਿੰਗ ਨਾਲ ਦੋ ਲੱਖ ਰੁਜ਼ਗਾਰ ਦਾ ਨੁਕਸਾਨ : ਸੰਸਦੀ ਕਮੇਟੀ
Published : Jul 28, 2018, 4:22 pm IST
Updated : Jul 28, 2018, 4:22 pm IST
SHARE ARTICLE
Chinese Solar Panel
Chinese Solar Panel

ਸੰਸਦ ਦੀ ਇਕ ਕਮੇਟੀ ਨੇ ਕਿਹਾ ਕਿ ਦੇਸ਼ ਵਿਚ ਚੀਨ ਵਿਚ ਬਣੇ ਸੌਰ ਪੈਨਲਾਂ ਦੀ ਡੰਪਿੰਗ ਨਾਲ ਕਰੀਬ ਦੋ ਲੱਖ ਰੁਜ਼ਗਾਰਾਂ 'ਤੇ ਅਸਰ ਪਿਆ ਹੈ। ਕਮੇਟੀ ਨੇ ਵਣਜ ਵਿਭਾਗ...

ਨਵੀਂ ਦਿੱਲੀ : ਸੰਸਦ ਦੀ ਇਕ ਕਮੇਟੀ ਨੇ ਕਿਹਾ ਕਿ ਦੇਸ਼ ਵਿਚ ਚੀਨ ਵਿਚ ਬਣੇ ਸੌਰ ਪੈਨਲਾਂ ਦੀ ਡੰਪਿੰਗ ਨਾਲ ਕਰੀਬ ਦੋ ਲੱਖ ਰੁਜ਼ਗਾਰਾਂ 'ਤੇ ਅਸਰ ਪਿਆ ਹੈ। ਕਮੇਟੀ ਨੇ ਵਣਜ ਵਿਭਾਗ ਨੂੰ ਅਪਣੀ ਜਾਂਚ ਇਕਾਈ ਡੰਪਿੰਗ ਰੋਧੀ ਅਤੇ ਸਬੰਧਤ ਫ਼ੀਸ ਮਹਾਨਿਦੇਸ਼ਾਲਿਆ (ਡੀਜੀਏਡੀ) ਦੇ ਚੀਨ ਤੋਂ ਸਸਤੇ ਆਯਾਤ ਨੂੰ ਰੋਕਣ ਦੇ ਬਾਰੇ ਵਿਚ ਸੁਝਾਵਾਂ 'ਤੇ ਸਮੁੱਚੇ ਰੂਪ ਨਾਲ ਅਮਲ ਕਰਨ ਲਈ ਕਿਹਾ ਹੈ। 

Chinese Solar PanelChinese Solar Panelਰੁਜ਼ਗਾਰ ਦੇ ਮੌਕਿਆਂ ਦੇ ਨੁਕਸਾਨ ਦੇ ਇਨ੍ਹਾਂ ਅੰਕੜਿਆਂ 'ਤੇ ਹੈਰਾਨੀ ਜ਼ਾਹਿਰ ਕਰਦੇ ਹੋਏ ਕਮੇਟੀ ਨੇ ਡੰਪਿੰਗ ਰੋਧੀ ਅਤੇ ਡੀਜੀਏਡੀ ਦੀ ਸਮੱਸਿਆ ਦਾ ਹੱਲ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਵਣਜ 'ਤੇ ਸੰਸਦ ਦੀ ਸਥਾਈ ਕਮੇਟੀ ਨੇ ਭਾਰਤੀ ਉਦਯੋਗ ਦੇ ਉਪਰ ਚੀਨੀ ਵਸਤਾਂ ਦੇ ਪ੍ਰਭਾਵ ਵਿਸ਼ੇ 'ਤੇ ਅਪਣੀ ਰਿਪੋਰਟ ਵਿਚ ਇਹ ਗੱਲ ਆਖੀ। ਇਹ ਦੁਖਦਾਈ ਹੈ ਕਿ ਚੀਨ ਵਲੋਂ ਡੰਪਿੰਗ ਸ਼ੁਰੂ ਕੀਤੇ ਜਾਣ ਤੋਂ ਪਹਿਲਾਂ ਭਾਰਤ 2006 ਤੋਂ 2011 ਦੇ ਵਿਚਕਾਰ ਸੌਰ ਉਤਪਾਦਾਂ ਦਾ ਵੱਡਾ ਨਿਰਯਾਤਕ ਸੀ। 

ਚੀਨ ਨੇ ਭਾਰਤੀ ਵਿਨਿਰਮਾਤਾਵਾਂ ਦੀ ਕੀਮਤ 'ਤੇ ਡੰਪਿੰਗ ਕੀਤੀ। ਰਿਪੋਰਟ ਵਿਚ ਕਿਹਾ ਹੈ ਕਿ ਫਿਲਹਾਲ ਭਾਰਤ ਤੋਂ ਨਿਰਯਾਤ ਲਗਭਗ ਸਥਿਰਤਾ ਦੇ ਪੱਧਰ 'ਤੇ ਆ ਗਿਆ ਹੈ ਅਤੇ ਸਰਕਾਰ ਨੂੰ ਡੰਪਿੰਗ ਦੇ ਮਾਮਲੇ ਵਿਚ ਠੋਸ ਕਦਮ ਉਠਾਉਣੇ ਚਾਹੀਦੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਘਰੇਲੂ ਸੌਰ ਉਦਯੋਗ ਦੇ ਹਿੱਤਾਂ ਦੀ ਰੱਖਿਆ ਦੇ ਲਈ ਤੁਰਤ ਉਪਾਅ ਕੀਤੇ ਜਾਣ ਦੀ ਲੋੜ ਹੈ। 

Chinese Solar PanelChinese Solar Panelਰਿਪੋਰਟ ਦੇ ਮੁਤਾਬਕ ਬਿਹਤਰ ਅਮਲ ਦੀ ਘਾਟ ਵਿਚ ਡੰਪਿੰਗ ਰੋਧੀ ਮਸੌਦਾ ਵੀ ਪ੍ਰਭਾਵਤ ਹੋਇਆ ਹੈ। ਗੜਬੜੀ ਕਰਨ ਵਾਲੇ ਤੱਤ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਉਤਪਾਦਾਂ ਦੇ ਗ਼ਲਤ ਵਰਗੀਕਰਨ ਦੇ ਜ਼ਰੀਏ ਚੀਨੀ ਵਸਤਾਂ ਦਾ ਆਯਾਤ ਕਰਨ ਵਿਚ ਕਾਮਯਾਬ ਹੋਏ ਹਨ। ਇਸਪਾਤ ਖੇਤਰ ਦੇ ਬਾਰੇ ਵਿਚ ਰਿਪੋਰਟ ਵਿਚ ਕਿਹਾ ਹੈ ਕਿ ਡੰਪਿੰਗ ਰੋਧੀ ਫੀਸ ਨੂੰ ਸੋਧ ਕਰਨ ਜਾਂ ਤਰਕਸੰਗਤ ਬਣਾਉਣ ਲਈ ਕੋਈ ਕਦਮ ਨਹੀਂ ਉਠਾਇਆ ਗਿਆ। 

Chinese Solar PanelChinese Solar Panelਕਮੇਟੀ ਨੇ ਸਿਫ਼ਾਰਸ਼ ਕੀਤੀ ਹੈ ਕਿ ਇਸਪਾਤ ਉਦਯੋਗ ਨੂੰ ਡੰਪਿੰਗ ਰੋਧੀ ਅਤੇ ਡੀਜੀਏਡੀ ਦੇ ਨਾਲ ਮਿਲ ਕੇ ਵਿਚਾਰ ਵਟਾਂਦਰਾ ਕਰ ਕੇ ਇਸ ਮਾਮਲੇ 'ਤੇ ਤੁਰਤ ਗੌਰ ਕਰਨੀ ਚਾਹੀਦੀ ਹੈ ਅਤੇ ਚੀਨੀ ਇਸਪਾਤ ਵਸਤਾਂ ਦੀ ਡੰਪਿੰਗ ਦੇ ਉਲਟ ਪ੍ਰਭਾਵ ਨਾਲ ਨਿਪਟਣ ਲਈ ਡੰਪਿੰਗ ਰੋਧੀ ਫੀਸਾਂ ਨੂੰ ਅਸਲ ਅਤੇ ਪ੍ਰਭਾਵੀ  ਬਣਾਉਣਾ ਚਾਹੀਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਦੇ ਨਾਲ ਭਾਰਤ ਦਾ ਵਪਾਰ ਘਾਟਾ ਸਾਲ 2016-17 ਦੇ 51.11 ਬਿਲੀਅਨ ਡਾਲਰ ਤੋਂ ਵਧ ਕੇ ਸਾਲ 2017-18 ਵਿਚ 63.12 ਬਿਲੀਅਨ ਡਾਲਰ ਹੋ ਗਿਆ ਹੈ। 

Chinese Solar PanelChinese Solar Panelਕਮੇਟੀ ਨੇ ਕਿਹਾ ਕਿ ਉਦਯੋਗਿਕ ਸਿਹਤ ਦੀ ਕੀਮਤ 'ਤੇ ਇਸ ਸਥਿਤੀ ਨਾਲ ਸਹਿਮਤ ਨਹੀਂ ਹੋਣਾ ਚਾਹੀਦਾ। ਕੱਪੜਾ ਉਦਯੋਗ ਦੀ ਰੱਖਿਆ ਲਈ ਰਿਪੋਰਟ ਵਿਚ ਕੱਪੜਿਆਂ 'ਤੇ ਆਯਾਤ ਫੀਸ ਵਧਾਉਣ ਦਾ ਸੁਝਾਅ ਕੀਤਾ ਗਿਆ ਹੈ। ਪਟਾਕਾ ਉਦਯੋਗ 'ਤੇ ਟਿੱਪਣੀ ਕਰਦੇ ਹੋਏ ਕਮੇਟੀ ਨੇ ਕਿਹਾ ਹੈ ਕਿ ਚੀਨ ਤੋਂ ਹਾਨੀਕਾਰਕ ਪਟਾਕਿਆਂ ਦੇ ਆਯਾਤ 'ਤੇ ਰੋਕ ਲੱਗਣੀ ਚਾਹੀਦੀ ਹੈ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement