
ਦੱਖਣ ਪੱਛਮੀ ਚੀਨ ਵਿਚ ਇਕ ਗਗਨਚੁੰਬੀ ਇਮਾਰਤ 'ਤੇ ਝਰਨਾ ਬਣਾਇਆ ਗਿਆ ਹੈ। ਇਸ ਇਮਾਰਤ ਨੂੰ ਚੀਨ ਦੀਆਂ ਅਜ਼ੀਬੋ ਗ਼ਰੀਬ ਇਮਾਰਤਾਂ ਦੀ ਸੂਚੀ ਵਿਚ ਸ਼ਾਮਲ ਕੀਤਾ...
ਬੀਜਿੰਗ : ਦੱਖਣ ਪੱਛਮੀ ਚੀਨ ਵਿਚ ਇਕ ਗਗਨਚੁੰਬੀ ਇਮਾਰਤ 'ਤੇ ਝਰਨਾ ਬਣਾਇਆ ਗਿਆ ਹੈ। ਇਸ ਇਮਾਰਤ ਨੂੰ ਚੀਨ ਦੀਆਂ ਅਜ਼ੀਬੋ ਗ਼ਰੀਬ ਇਮਾਰਤਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਟਾਵਰ ਦੇ ਮਾਲਕ ਇਸ ਝਰਨੇ ਨੂੰ ਹੁਣ ਤਕ ਦਾ ਸਭ ਤੋਂ ਵੱਡਾ ਮਨੁੱਖ ਵਲੋਂ ਤਿਆਰ ਕੀਤਾ ਝਰਨਾ ਤਾਂ ਦੱਸ ਰਹੇ ਹਨ ਪਰ ਇਸ ਨੂੰ ਲਗਾਤਾਰ ਚਲਾਉਣ ਲਈ ਉਨ੍ਹਾਂ ਨੂੰ ਕਾਫ਼ੀ ਖ਼ਰਚ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਕੋਲ ਪੈਸੇ ਦੀ ਕਮੀ ਹੋ ਰਹੀ ਹੈ।
Waterfall Tower Chinaਦੇਸ਼ ਭਰ ਵਿਚ ਇਹ ਮਜ਼ਾਕ ਦਾ ਮੁੱਦਾ ਬਣਿਆ ਹੋਇਆ ਹੈ। ਗੁਈਯਾਂਗ ਵਿਚ ਬਣਿਆ ਇਹ ਟਾਵਰ 108 ਮੀਟਰ (350 ਫੁੱਟ) ਉਚਾ ਹੈ। ਝਰਨਾ ਅੱਗੇ ਵੱਲ ਝੁਕਿਆ ਹੋÎÂਆ ਹੈ। ਝਰਨੇ ਵਿਚ ਲਗਾਤਾਰ ਪਾਣੀ ਚਲਾਏ ਰੱਖਣ ਲਈ ਇਸ ਦੇ ਮਾਲਕ ਨੂੰ ਪੈਸੇ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੀਬੀਅਨ ਇੰਟਰਨੈਸ਼ਨਲ ਬਿਲਡਿੰਗ ਅਜੇ ਪੂਰੀ ਨਹੀਂ ਬਣੀ ਹੈ ਪਰ ਝਰਨੇ ਵਾਲਾ ਢਾਂਚਾ ਦੋ ਸਾਲ ਪਹਿਲਾਂ ਬਣ ਕੇ ਪੂਰਾ ਹੋ ਚੁੱਕਿਆ ਸੀ। ਅਜੇ ਤਕ ਇਸ ਝਰਨੇ ਨੂੰ ਕੁੱਲ ਛੇ ਵਾਰ ਹੀ ਚਲਾਇਆ ਗਿਆ ਹੈ।
Waterfall Tower Chinaਟਾਵਰ ਦਾ ਮਾਲਕ ਪ੍ਰਤੀ ਘੰਟੇ ਇਸ 'ਤੇ ਖ਼ਰਚ ਹੋਣ ਵਾਲੀ ਵੱਡੀ ਰਕਮ ਤੋਂ ਪਰੇਸ਼ਾਨ ਹੈ। ਇਸ ਢਾਂਚੇ ਵਿਚ ਪ੍ਰਤੀ ਘੰਟੇ ਪਾਣੀ ਉਪਰ ਚੜ੍ਹਾਉਣ ਵਿਚ 800 ਯੁਆਨ (120 ਅਮਰੀਕੀ ਡਾਲਰ) ਦਾ ਖ਼ਰਚਾ ਆ ਰਿਹਾ ਹੈ। ਲੁਡੀ ਇੰਡਸਟਰੀ ਗਰੁੱਪ ਵਲੋਂ ਤਿਆਰ ਕੀਤੀ ਗਈ ਇਸ ਇਮਾਰਤ ਵਿਚ ਸ਼ਾਪਿੰਗ ਮਾਲ, ਦਫ਼ਤਰ ਅਤੇ ਲਗਜ਼ਰੀ ਹੋਟਲ ਹੋਣਗੇ। ਚੀਨ ਦੇ ਲੋਕ ਇਸ ਯੋਜਨਾ ਨੂੰ ਪੈਸੇ ਦੀ ਬਰਬਾਦੀ ਦੱਸ ਦੇ ਇਸ ਦਾ ਮਜ਼ਾਕ ਉਡਾ ਰਹੇ ਹਨ।
Waterfall Tower Chinaਲੋਕਾਂ ਦੀ ਨਜ਼ਰ ਵਿਚ ਇਮਾਰਤ ਤੋਂ ਝਰਨਾ ਨਹੀਂ, ਪਾਣੀ ਵਾਂਗ ਪੈਸਾ ਵਹਾਇਆ ਜਾ ਰਿਹਾ ਹੈ, ਜਿਸ ਦੀ ਕੋਈ ਲੋੜ ਨਹੀਂ ਹੈ। ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਮਾਰਤ ਦੇ ਝਰਨੇ ਨੂੰ ਲੈ ਕੇ ਪ੍ਰਤੀਕਿਰਿਆਵਾਂ ਦੀ ਝੜੀ ਲਗਾ ਦਿਤੀ ਹੈ ਅਤੇ ਸੁਝਾਅ ਵੀ ਦੇਣੇ ਸ਼ੁਰੂ ਕਰ ਦਿਤੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਝਰਨੇ ਦੇ ਲਈ ਬਾਰਿਸ਼ ਅਤੇ ਜ਼ਮੀਨੀ ਪਾਣੀ ਦੀ ਵਰਤੋਂ ਹੁੰਦੀ ਹੈ, ਜਿਸ ਨੂੰ ਇਕ ਵਿਸ਼ਾਲ ਜ਼ਮੀਨਦੋਜ਼ ਟੈਂਕ ਵਿਚ ਜਮ੍ਹਾਂ ਕੀਤਾ ਜਾਂਦਾ ਹੈ। ਇਮਾਰਤ ਨੂੰ ਬਣਾ ਰਹੀ ਕੰਪਨੀ ਦਾ ਕਹਿਣਾ ਹੈ ਕਿ ਇਹ ਇਲਾਕੇ ਦੀ ਮਾੜੇ ਕੁਦਰਤੀ ਹਾਲਾਤਾਂ ਨੂੰ ਦਿਤੀ ਗਈ ਸ਼ਰਧਾਂਜਲੀ ਹੈ।
Waterfall Tower Chinaਚੀਨੀ ਸੋਸ਼ਲ ਪਲੇਟਫਾਰਮ 'ਤੇ ਇਕ ਯੂਜ਼ਰ ਨੇ ਲਿਖਿਆ ਕਿ ਜੇਕਰ ਇਹ ਝਰਨਾ ਕੁੱਝ ਮਹੀਨਿਆਂ ਦੇ ਫ਼ਰਕ ਨਾਲ ਚਲਾਇਆ ਜਾਂਦਾ ਹੈ ਤਾਂ ਕੰਪਨੀ ਖਿੜਕੀਆਂ ਸਾਫ਼ ਕਰਵਾਉਣ ਲਈ ਕਾਫ਼ੀ ਬੱਚਤ ਕਰ ਲਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੇ ਆਰਥਿਕ ਵਿਕਾਸ ਨੇ ਨਿਰਮਾਣ ਖੇਤਰ ਵਿਚ ਤੇਜ਼ੀ ਲਿਆਂਦੀ ਹੈ। ਇਸ ਵਿਚ ਅਜਿਹੀਆਂ ਇਮਾਰਤਾਂ ਸ਼ਾਮਲ ਹਨ, ਜਿਨ੍ਹਾਂ ਵਿਚ ਬਾਹਰ ਤੋਂ ਦਿਖਾਵੇ ਲਈ ਕਾਫ਼ੀ ਪੈਸਾ ਵਹਾਇਆ ਜਾਂਦਾ ਹੈ। ਯੂਜ਼ਰਸ ਕਹਿ ਰਹੇ ਹਨ ਕਿ ਇਨ੍ਹਾਂ ਇਮਾਰਤਾਂ ਦੀ ਸ਼ਕਲ ਵਿਚ ਜਨਤਾ ਅਤੇ ਸ਼ੇਅਰ ਹੋਲਡਰਜ਼ ਦੇ ਪੈਸਿਆਂ ਦੀ ਬਰਬਾਦੀ ਹੋ ਰਹੀ ਹੈ।
Waterfall Tower Chinaਚੀਨ ਦੇ ਸਰਕਾਰੀ ਚੈਨਲ ਸੈਂਟਰਲ ਟੈਲੀਵਿਜ਼ਨ ਦੇ ਬੀਜਿੰਗ ਮੁੱਖ ਦਫ਼ਤਰ ਦੀ ਇਕ ਇਮਾਰਤ ਇਹ ਕਹਿ ਕੇ ਖਿੱਲੀ ਉਡਾਈ ਜਾਂਦੀ ਹੈ ਕਿ ਉਹ ਕੁੱਖ ਦੀ ਤਰ੍ਹਾਂ ਦਿਖਦੀ ਹੈ। ਇਮਾਰਤ ਦਾ ਨਾਮ 'ਦਿ ਬਿੰਗ ਅਪਾਰਟਮੈਂਟਸ' ਰੱਖਿਆ ਗਿਆ ਹੈ। ਪੀਪਲਜ਼ ਡੇਲੀ ਨਿਊਜ਼ ਪੇਪਰ ਦੇ ਦਫ਼ਰਾਂ ਦੀ ਖਿਚਾਈ ਵੀ ਹੋਈ। ਲੋਕਾਂ ਦਾ ਕਹਿਣਾ ਹੈ ਕਿ ਨਿਰਮਾਣ ਦੇ ਦੌਰਾਨ ਇਮਾਰਤ ਪੁਰਸ਼ ਜਣਨਅੰਗ ਦੀ ਤਰ੍ਹਾਂ ਦਿਖਦੀ ਸੀ।