ਚੀਨ 'ਚ ਭਾਰਤੀ ਤੇ ਅਮਰੀਕੀ ਸਫ਼ਾਰਤਖ਼ਾਨੇ ਨੇੜੇ ਧਮਾਕਾ
Published : Jul 26, 2018, 11:37 pm IST
Updated : Jul 26, 2018, 11:37 pm IST
SHARE ARTICLE
People standing in the blast site
People standing in the blast site

ਚੀਨ ਦੀ ਰਾਜਧਾਨੀ ਬੀਜਿੰਗ 'ਚ ਸਥਿਤ ਭਾਰਤੀ ਤੇ ਅਮਰੀਕੀ ਸਫ਼ਾਰਤਖ਼ਾਨੇ ਦੇ ਬਾਹਰ 26 ਸਾਲਾ ਵਿਅਕਤੀ ਨੇ ਧਮਾਕਾ ਕੀਤਾ.....................

ਬੀਜਿੰਗ  : ਚੀਨ ਦੀ ਰਾਜਧਾਨੀ ਬੀਜਿੰਗ 'ਚ ਸਥਿਤ ਭਾਰਤੀ ਤੇ ਅਮਰੀਕੀ ਸਫ਼ਾਰਤਖ਼ਾਨੇ ਦੇ ਬਾਹਰ 26 ਸਾਲਾ ਵਿਅਕਤੀ ਨੇ ਧਮਾਕਾ ਕੀਤਾ, ਜਿਸ 'ਚ ਉਸ ਦਾ ਹੱਥ ਜ਼ਖ਼ਮੀ ਹੋ ਗਿਆ। ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਚੀਨੀ ਪੁਲਿਸ ਨੇ ਦਸਿਆ ਕਿ ਘਟਨਾ 'ਚ ਉਸ ਤੋਂ ਇਲਾਵਾ ਕੋਈ ਹੋਰ ਜ਼ਖ਼ਮੀ ਨਹੀਂ ਹੋਇਆ। ਇਹ ਘਟਨਾ ਉਸ ਥਾਂ ਨੇੜੇ ਹੋਈ ਹੈ, ਜਿਥੇ ਇੰਟਰਵਿਊ ਲਈ ਵੀਜ਼ਾ ਆਵੇਦਕਾਂ ਦੀ ਕਤਾਰ ਲਗਦੀ ਹੈ। ਪੁਲਿਸ ਨੇ ਦਸਿਆ ਕਿ ਵਿਅਕਤੀ ਚੀਨ ਦੇ ਮੰਗੋਲੀਆ ਖੇਤਰ ਦਾ ਰਹਿਣ ਵਾਲਾ ਹੈ। ਉਸ ਦਾ ਉਪ ਨਾਂ ਜ਼ਿਆਂਗ ਹੈ। ਉਨ੍ਹਾਂ ਦਸਿਆ ਕਿ ਧਮਾਕੇ 'ਚ ਉਸ ਨੂੰ ਲੱਗੀਆਂ ਸੱਟਾਂ ਜਾਨਲੇਵਾ ਨਹੀਂ ਹਨ। ਘਟਨਾ ਦੇ ਬਾਅਦ ਸੋਸ਼ਲ ਮੀਡੀਆ 'ਤੇ ਪ੍ਰਸਾਰਤ ਕੀਤੀ

ਗਈ ਵੀਡੀਉ ਕਲਿਪ 'ਚ ਬੀਜਿੰਗ ਸਥਿਤ ਸਫ਼ਾਰਤਖ਼ਾਨੇ 'ਚੋਂ ਧੂੰਆਂ ਉਠਦਾ ਵਿਖਾਈ ਦਿਤਾ। ਇਕ ਚਸ਼ਮਦੀਦ ਨੇ ਦਸਿਆ, ''ਅਸੀ ਦੁਪਹਿਰ ਲਗਭਗ ਇਕ ਵਜੇ ਧਮਾਕੇ ਦੀ ਤੇਜ਼ ਆਵਾਜ਼ ਸੁਣੀ। ਅਸੀ ਵੇਖਣ ਲਈ ਸੜਕ 'ਤੇ ਆਏ, ਪਰ ਪੁਲਿਸ ਨੇ ਛੇਤੀ ਹੀ ਇਲਾਕੇ ਦੀ ਘੇਰਾਬੰਦੀ ਕਰ ਦਿਤੀ।'' ਚੀਨ ਦੇ ਸਰਕਾਰੀ ਸੈਂਸਰਸ਼ਿਪ ਸੰਗਠਨ ਨੇ ਤੇਜ਼ੀ ਨਾਲ ਵੇਇਬੋ 'ਤੇ 'ਯੂ.ਐਸ. ਅੰਬੈਸੀ' ਸ਼ਬਦ ਦੀ ਖੋਜ ਨੂੰ ਬਲਾਕ ਕਰ ਦਿਤਾ। ਏ.ਐਫ.ਪੀ. ਦੇ ਪੱਤਰਕਾਰ ਨੇ ਦਸਿਆ ਕਿ ਵੀਜ਼ਾ ਦਫ਼ਤਰ ਨੇ ਘਟਨਾ ਦੇ ਕੁੱਝ ਦੇਰ ਬਾਅਦ ਹੀ ਫਿਰ ਅਪਣਾ ਕੰਮ ਸ਼ੁਰੂ ਕਰ ਦਿਤਾ। ਇਹ ਘਟਨਾ ਬੀਜਿੰਗ ਦੇ ਬਾਹਰੀ ਇਲਾਕੇ 'ਚ ਹੋਈ ਹੈ। ਇਸੇ ਇਲਾਕੇ 'ਚ ਅਮਰੀਕਾ, ਭਾਰਤ, ਇਜ਼ਰਾਇਲ ਸਮੇਤ ਕਈ ਦੇਸ਼ਾਂ ਦੇ ਸਫ਼ਾਰਤਖ਼ਾਨੇ ਹਨ। (ਪੀਟੀਆਈ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement