
ਨਵੀਂ ਕਿਸਮ ਦੀ ਸਿਗਰਟ ਸਿਹਤ ਲਈ ਬਹੁਤ ਖ਼ਤਰਨਾਕ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਤੰਬਾਕੂ ਦਾ ਨਸ਼ਾ ਛੱਡਣ ਦੀ ਅਪੀਲ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਵੀਂ ਕਿਸਮ ਦੇ ਨਸ਼ੇ ਤੋਂ ਬਚਾਉਣ ਲਈ ਈ-ਸਿਗਰਟ 'ਤੇ ਪਾਬੰਦੀ ਲਾਈ ਗਈ ਹੈ। ਕੇਂਦਰੀ ਕੈਬਨਿਟ ਨੇ ਇਸੇ ਮਹੀਨੇ ਆਰਡੀਨੈਂਸ ਜਾਰੀ ਕਰ ਕੇ ਈ-ਸਿਗਰਟ 'ਤੇ ਪਾਬੰਦੀ ਲਾਈ ਸੀ। ਸੰਸਦ ਦੇ ਆਗਾਮੀ ਸੈਸ਼ਨ ਵਿਚ ਇਸ ਆਰਡੀਨੈਂਸ ਨੂੰ ਬਿੱਲ ਵਿਚ ਤਬਦੀਲ ਕੀਤਾ ਜਾਵੇਗਾ।
Narendra Modi
ਪ੍ਰਧਾਨ ਮੰਤਰੀ ਨੇ ਆਕਾਸ਼ਵਾਣੀ 'ਤੇ ਚਲਦੇ ਅਪਣੇ ਪ੍ਰੋਗਰਾਮ 'ਮਨ ਕੀ ਬਾਤ' ਵਿਚ ਕਿਹਾ ਕਿ ਈ-ਸਿਗਰਟ ਬਾਰੇ ਇਹ ਗ਼ਲਤ ਧਾਰਨਾ ਫੈਲਾਈ ਗਈ ਹੈ ਕਿ ਇਸ ਨਾਲ ਕੋਈ ਖ਼ਤਰਾ ਨਹੀਂ। ਉਨ੍ਹਾਂ ਕਿਹਾ ਕਿ ਆਮ ਜਾਂ ਰਵਾਇਤੀ ਸਿਗਰਟ ਵਾਂਗ ਈ-ਸਿਗਰਟ ਮੁਸ਼ਕ ਨਹੀਂ ਫੈਲਾਉਂਦੀ ਕਿਉਂÎਕਿ ਇਸ ਵਿਚ ਖ਼ੁਸ਼ਬੂ ਪੈਦਾ ਕਰਨ ਵਾਲੇ ਰਸਾਇਣ ਪਾਏ ਗਏ ਹੁੰਦੇ ਹਨ ਪਰ ਇਹ ਰਸਾਇਣ ਸਿਹਤ ਲਈ ਖ਼ਤਰਨਾਕ ਹੁੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਈ-ਸਿਗਰਟ ਬਾਰੇ ਚਰਚਾ ਚਲਦੀ ਰਹੇਗੀ। ਸਮਰਥਨ ਅਤੇ ਵਿਰੋਧ ਜਾਰੀ ਰਹੇਗਾ ਪਰ ਜੇ ਕਿਸੇ ਚੀਜ਼ ਨੂੰ ਤੇਜ਼ੀ ਨਾਲ ਫੈਲਣ ਤੋਂ ਪਹਿਲਾਂ ਰੋਕ ਦਿਤਾ ਜਾਂਦਾ ਹੈ, ਤਦ ਵੱਡਾ ਫ਼ਾਇਦਾ ਹੁੰਦਾ ਹੈ।
E-Cigarette
ਉਨ੍ਹਾਂ ਕਿਹਾ, 'ਈ-ਸਿਗਰਟ 'ਤੇ ਪਾਬੰਦੀ ਇਸ ਲਈ ਲਾਈ ਗਈ ਹੈ ਕਿ ਨਸ਼ੇ ਦਾ ਇਹ ਨਵਾਂ ਤਰੀਕਾ ਸਾਡੇ ਨੌਜਵਾਨਾਂ ਨੂੰ ਤਬਾਹ ਨਾ ਕਰ ਸਕੇ। ਇਹ ਕਿਸੇ ਪਰਵਾਰ ਦੇ ਸੁਪਨਿਆਂ ਨੂੰ ਖ਼ਤਮ ਨਾ ਕਰ ਸਕੇ। ਬੱਚਿਆਂ ਦੀ ਜ਼ਿੰਦਗੀ ਬਰਬਾਦ ਨਾ ਹੋ ਜਾਵੇ। ਮੋਦੀ ਨੇ ਕਿਹਾ, 'ਸਿਗਰਟ ਨਾਲ ਹੋਣ ਵਾਲੇ ਨੁਕਸਾਨ ਬਾਰੇ ਕੋਈ ਭਰਮ ਨਹੀਂ। ਇਹ ਨੁਕਸਾਨ ਪਹੁੰਚਾਉਂਦਾ ਹੈ। ਸਿਗਰਟਨੋਸ਼ੀ ਕਰਨ ਵਾਲਾ ਅਤੇ ਇਸ ਨੂੰ ਵੇਚਣ ਵਾਲਾ ਜਾਣਦਾ ਹੈ ਕਿ ਇਸ ਨਾਲ ਕਿੰਨਾ ਨੁਕਸਾਨ ਹੁੰਦਾ ਹੈ।' ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਤੰਬਾਕੂ ਦਾ ਨਸ਼ਾ ਛੱਡਣ ਦੀ ਅਪੀਲ ਕਰਦਿਆਂ ਚੇਤਾਵਨੀ ਦਿਤੀ ਕਿ ਈ-ਸਿਗਰਟ ਨਿਕੋਟੀਨ ਦੀ ਆਦਤ ਪੈਣ ਦਾ ਨਵਾਂ ਤਰੀਕਾ ਹੈ।