
ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਜ਼ੀਰੋ ਬੈਲੰਸ 'ਤੇ ਖਾਤਾ ਖੋਲ੍ਹਣ ਦੇ ਕਈ ਮੌਕੇ ਮਿਲ ਰਹੇ। ਆਰ.ਬੀ.ਆਈ ਨੇ ਵੀ ਜ਼ੀਰੋ ਬੈਲੰਸ, ਜ਼ੀਰੋ ਚਾਰਜ ਵਾਲੇ ਖਾਤੇ ਖੁਲ੍ਹਵਾਉਣ ਲਈ...
ਨਵੀਂ ਦਿੱਲੀ : ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਜ਼ੀਰੋ ਬੈਲੰਸ 'ਤੇ ਖਾਤਾ ਖੋਲ੍ਹਣ ਦੇ ਕਈ ਮੌਕੇ ਮਿਲ ਰਹੇ। ਆਰ.ਬੀ.ਆਈ ਨੇ ਵੀ ਜ਼ੀਰੋ ਬੈਲੰਸ, ਜ਼ੀਰੋ ਚਾਰਜ ਵਾਲੇ ਖਾਤੇ ਖੁਲ੍ਹਵਾਉਣ ਲਈ ਲੋਕਾਂ ਨੂੰ ਕਾਫ਼ੀ ਉਤਸ਼ਾਹਤ ਕੀਤਾ ਹੈ, ਪਰ ਹੁਣ ਇਨ੍ਹਾਂ ਜ਼ੀਰੋ ਬੈਲੰਸ ਵਾਲੇ ਚਾਰ ਵਾਰ ਲੈਣ-ਦੇਣ ਕਰਨ ਤੋਂ ਬਾਅਦ 'ਜਨ-ਧਨ' ਖਾਤੇ ਕੀਤੇ ਬੰਦਖਾਤਿਆਂ ਨਾਲ ਬੈਂਕਾਂ ਵਲੋਂ ਛੇੜਛਾੜ ਕੀਤੀ ਜਾ ਰਹੀ ਹੈ। ਜ਼ੀਰੋ ਬੈਲੰਸ ਵਾਲੇ ਖਾਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਲੇ ਜਨ ਧਨ ਖਾਤਿਆਂ ਨਾਲ ਵੀ ਲੈਣ-ਦੇਣ ਬੰਦ ਕਰ ਰਹੇ ਹਨ।
Jan Dhan
ਜ਼ੀਰੋ ਬੈਲੰਸ ਖਾਤੇ ਸਬੰਧੀ ਇਕ ਰੀਪੋਰਟ ਸਾਹਮਣੇ ਆਈ ਹੈ, ਜਿਸ ਮੁਤਾਬਕ ਬੇਸਿਕ ਸੇਵਿੰਗ ਬੈਂਕ ਡਿਪਾਜ਼ਿਟ ਖਾਤਿਆਂ ਨੂੰ ਬੈਂਕ ਬੰਦ ਕਰ ਰਹੇ ਹਨ। ਬੇਸਿਕ ਸੇਵਿੰਗ ਖਾਤਿਆਂ ਵਿਚ ਪ੍ਰਧਾਨ ਮੰਤਰੀ ਦਾ ਜਨ ਧਨ ਯੋਜਨਾ ਖਾਤਾ ਵੀ ਸ਼ਾਮਲ ਹੈ। ਇਨ੍ਹ੍ਹਾਂ ਖਾਤਿਆਂ ਵਿਚ ਚਾਰ ਵਾਲ ਲੈਣ-ਦੇਣ ਪੂਰਾ ਹੋਣ 'ਤੇ ਬੰਦ ਕੀਤਾ ਜਾ ਰਿਹਾ ਹੈ। ਬੈਂਕਿੰਗ ਨਿਯਮਾਂ ਮੁਤਾਬਕ ਬੇਸਿਕ ਸੇਵਿੰਗ ਬੈਂਕ ਡਿਪਾਜ਼ਿਟ ਖਾਤੇ ਤੋਂ ਮਹੀਨੇ ਵਿਚ ਚਾਰ ਵਾਰ ਲੈਣ-ਦੇਣ ਮੁਫ਼ਤ ਕੀਤੀ ਜਾ ਸਕਦੀ ਹੈ। ਉਸ ਤੋਂ ਬਾਅਦ ਪੈਸੇ ਕਢਵਾਉਣ 'ਤੇ ਪੈਸ ਲੱਗਦੇ ਹਨ।
Jan Dhan account freeze
ਪਰ ਇਨ੍ਹਾਂ ਖਾਤਿਆਂ ਨੂੰ ਚਾਰ ਟ੍ਰਾਂਸਜ਼ੈਕਨਾਂ ਪੂਰੀ ਹੋਣ 'ਤੇ ਬੰਦ ਕੀਤਾ ਜਾ ਰਿਹਾ ਤੇ ਕਈ ਅਜਿਹੇ ਬੈਂਕ ਵੀ ਹਨ, ਜੋ ਮੁਫ਼ਤ ਲੈਣ-ਦੇਣ ਪੂਰੀ ਹੋਣ 'ਤੇ ਖਾਤਿਆਂ ਨੂੰ ਰੈਗੂਲਰ ਖਾਤੇ ਵਿਚ ਤਬਦੀਲ ਕਰ ਦਿੰਦੇ ਹਨ। ਰੀਪੋਰਟ ਮੁਤਾਬਕ ਸਟੇਟ ਬੈਂਕ ਆਫ਼ ਇੰਡੀਆ, ਐਕਸਿਸ ਬੈਂਕ ਖਾਤਾ ਬੰਦ ਕਰ ਦਿੰਦੇ ਹਨ ਤੇ ਐੱਚ.ਐਫ਼.ਸੀ ਤੇ ਸਿਟੀ ਬੈਂਕ ਉਨ੍ਹਾਂ ਰੈਗੂਲਰ 'ਚ ਬਦਲ ਦਿੰਦੇ ਹਨ। ਰੀਪੋਰਟ ਮੁਤਾਬਕ ਐੱਚ.ਡੀ.ਐਫ਼.ਸੀ ਤੇ ਸਿਟੀ ਬੈਂਕ ਮੁਫ਼ਤ ਲੈਣ-ਦੇਣ ਪੂਰੀ ਹੋਣ ਤੋਂ ਬਾਅਦ ਬੇਸਿਕ ਸੇਵਿੰਗ ਡਿਪਾਜ਼ਿਟ ਖਾਤੇ ਨੂੰ ਰੈਗੂਲਰ ਖਤਿਆਂ ਵਿਚ ਤਬਦੀਲ ਕਰ ਦਿੰਦੇ ਹਨ।
Jan Dhan account PM
ਜਿਸ ਕਰ ਕੇ ਉਨ੍ਹਾਂ ਖਾਤਿਆਂ ਵਿਚ ਥੋੜ੍ਹਾ ਬੈਲੰਸ ਰੱਖਣਾ ਜ਼ਰੂਰੀ ਹੋ ਜਾਂਦਾ ਹੈ ਤੇ ਅਜਿਹਾ ਨਾ ਹੋਣ ਦੀ ਸੂਰਤ ਵਿਚ ਤੁਹਾਨੂੰ ਹੋਰਨਾਂ ਖਾਤਾਧਾਰਕਾਂ ਦੀ ਤਰ੍ਹਾਂ ਜ਼ੁਰਮਾਨਾ ਭਰਨਾ ਹੋਵੇਗਾ। ਜਦ ਕਿ ਜਨ ਧਨ ਖਾਤਿਆਂ ਨੂੰ ਇਸ ਤੋਂ ਮੁਤਕ ਕੀਤਾ ਗਿਆ ਹੈ। ਕੁੱਝ ਬੈਂਕਾਂ ਨੇ ਮੁਫ਼ਤ ਲੈਣ-ਦੇਣ ਦੀ ਪ੍ਰੀਭਾਸ਼ਾ ਨੂੰ ਬਦਲ ਦਿਤਾ। ਬੈਂਕ ਮੁਫ਼ਤ ਟ੍ਰਾਂਸਜ਼ਕਸ਼ਨ ਵਿਚ ਸਿਰਫ਼ ਏ.ਟੀ.ਐਮ. ਤੋਂ ਕੱਢੇ ਗਏ ਪੈਸਿਆਂ ਤੋਂ ਇਲਾਵਾ ਆਰ.ਟੀ.ਜੀ.ਐਸ., ਐਨ.ਈ.ਐਫਟੀ ਤੇ ਈ.ਐਮ.ਆਈ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। (ਏਜੰਸੀ)