Interim Budget 2024: ਮੱਧ ਵਰਗ, ਕਿਸਾਨ, ਅਸੰਗਠਤ ਖੇਤਰ ਦੇ ਮਜ਼ਦੂਰਾਂ ਨੂੰ ਵਿੱਤ ਮੰਤਰੀ ਤੋਂ ਵੱਡੀਆਂ ਉਮੀਦਾਂ
Published : Jan 31, 2024, 9:00 pm IST
Updated : Jan 31, 2024, 10:07 pm IST
SHARE ARTICLE
Interim Budget 2024 (File Image)
Interim Budget 2024 (File Image)

ਰੀਕਾਰਡ ਛੇਵਾਂ ਬਜਟ ਪੇਸ਼ ਕਰਨਗੇ ਨਿਰਮਲਾ ਸੀਤਾਰਮਨ

Interim Budget 2024: ਆਮ ਚੋਣਾਂ ਤੋਂ ਪਹਿਲਾਂ ਵੀਰਵਾਰ ਨੂੰ ਪੇਸ਼ ਹੋਣ ਵਾਲੇ ਅੰਤਰਿਮ ਬਜਟ ’ਚ ਮੱਧ ਵਰਗ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੋਂ ਕਾਫੀ ਉਮੀਦਾਂ ਹਨ। ਸਾਬਕਾ ਵਿੱਤ ਸਕੱਤਰ ਸੁਭਾਸ਼ ਚੰਦਰ ਗਰਗ ਦਾ ਮੰਨਣਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੇਸ਼ ਕੀਤਾ ਗਿਆ ਅੰਤਰਿਮ ਬਜਟ ਸੱਤਾਧਾਰੀ ਪਾਰਟੀ ਲਈ ਮੁਫਤ ਅਤੇ ਲੋਕਲੁਭਾਉਣੀਆਂ ਯੋਜਨਾਵਾਂ ਰਾਹੀਂ ਵੋਟਰਾਂ ਨੂੰ ਆਕਰਸ਼ਿਤ ਕਰਨ ਦਾ ਮੌਕਾ ਹੈ। ਉਨ੍ਹਾਂ ਕਿਹਾ, ‘‘ਅਸੀਂ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਪੇਸ਼ ਅੰਤਰਿਮ ਬਜਟ ’ਚ ਅਜਿਹਾ ਹੁੰਦਾ ਵੇਖਿਆ ਹੈ।’’

ਉਨ੍ਹਾਂ ਕਿਹਾ, ‘‘ਸਰਕਾਰ ਨੇ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਪੇਸ਼ ਅੰਤਰਿਮ ਬਜਟ ’ਚ ਮੱਧ ਵਰਗ, ਕਿਸਾਨਾਂ ਅਤੇ ਅਸੰਗਠਤ ਖੇਤਰ ਦੇ ਕਾਮਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਕੁਲ ਮਿਲਾ ਕੇ ਉਹ ਲਗਭਗ 75 ਕਰੋੜ ਵੋਟਰ ਹਨ। ਸੰਭਾਵਨਾ ਹੈ ਕਿ ਸਰਕਾਰ ਇਸ ਵਾਰ ਵੀ ਇਨ੍ਹਾਂ ਵੋਟਰਾਂ ਦਾ ਖਾਸ ਧਿਆਨ ਰੱਖੇਗੀ।’’

ਸਾਲ 2019 ’ਚ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ, ਜੋ ਵਿੱਤ ਮੰਤਰੀ ਦੀ ਵਾਧੂ ਜ਼ਿੰਮੇਵਾਰੀ ਸੰਭਾਲ ਰਹੇ ਸਨ, ਨੇ ਮੱਧ ਵਰਗ ਨੂੰ ਆਕਰਸ਼ਿਤ ਕਰਨ ਲਈ 5 ਲੱਖ ਰੁਪਏ ਤਕ ਦੀ ਟੈਕਸਯੋਗ ਆਮਦਨ ਨੂੰ ਇਨਕਮ ਟੈਕਸ ਤੋਂ ਛੋਟ ਦਿਤੀ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ 12 ਕਰੋੜ ਕਿਸਾਨਾਂ ਨੂੰ 6,000 ਰੁਪਏ ਨਕਦ ਦੇਣ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਅਸੰਗਠਤ ਖੇਤਰ ਨਾਲ ਜੁੜੇ 50 ਕਰੋੜ ਕਾਮਿਆਂ ਨੂੰ ਰਿਟਾਇਰਮੈਂਟ ਪੈਨਸ਼ਨ ’ਚ ਸਰਕਾਰੀ ਯੋਗਦਾਨ (ਪੀਐੱਮ ਸ਼੍ਰਮ ਯੋਗੀ ਮਾਨਧਨ-ਐੱਸ.ਵਾਈ.ਐੱਮ.) ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ।

ਇਸ ਦੇ ਮੱਦੇਨਜ਼ਰ ਵੱਖ-ਵੱਖ ਸੈਕਟਰਾਂ ’ਚ ਸੰਭਾਵਨਾ ਹੈ ਕਿ ਇਸ ਵਾਰ ਅੰਤਰਿਮ ਬਜਟ ’ਚ ਅਜਿਹੇ ਐਲਾਨ ਕੀਤੇ ਜਾ ਸਕਦੇ ਹਨ। ਆਮ ਤੌਰ ’ਤੇ ਅੰਤਰਿਮ ਬਜਟ ’ਚ ਵੱਡੇ ਨੀਤੀਗਤ ਐਲਾਨ ਨਹੀਂ ਹੁੰਦੇ ਪਰ ਸਰਕਾਰ ਨੂੰ ਅਜਿਹੇ ਕਦਮ ਚੁੱਕਣ ਤੋਂ ਨਹੀਂ ਰੋਕਿਆ ਜਾ ਸਕਦਾ ਜੋ ਅਰਥਵਿਵਸਥਾ ਦੇ ਸਾਹਮਣੇ ਆਉਣ ਵਾਲੇ ਮੁੱਦਿਆਂ ਨਾਲ ਨਜਿੱਠਣ ਲਈ ਜ਼ਰੂਰੀ ਹਨ। ਸੀਤਾਰਮਨ ਦਾ ਇਹ ਲਗਾਤਾਰ ਛੇਵਾਂ ਬਜਟ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਨਾਂ ’ਤੇ ਕਈ ਰੀਕਾਰਡ ਹੋਣਗੇ। ਉਹ ਮੋਰਾਰਜੀ ਦੇਸਾਈ ਦੇ ਲਗਾਤਾਰ ਪੰਜ ਪੂਰਨ ਬਜਟ ਅਤੇ ਇਕ ਅੰਤਰਿਮ ਬਜਟ ਪੇਸ਼ ਕਰਨ ਦੇ ਰੀਕਾਰਡ ਦੀ ਬਰਾਬਰੀ ਕਰੇਗੀ।

ਸੀਤਾਰਮਨ ਪਹਿਲੀ ਮਹਿਲਾ ਵਿੱਤ ਮੰਤਰੀ ਹਨ, ਜਿਨ੍ਹਾਂ ਨੇ ਜੁਲਾਈ 2019 ਤੋਂ ਲੈ ਕੇ ਹੁਣ ਤਕ ਪੰਜ ਪੂਰੇ ਬਜਟ ਪੇਸ਼ ਕੀਤੇ ਹਨ ਅਤੇ ਵੀਰਵਾਰ ਨੂੰ ਵੋਟ ਆਨ ਅਕਾਊਂਟ ਜਾਂ ਅੰਤਰਿਮ ਬਜਟ ਪੇਸ਼ ਕਰਨਗੇ। ਜਦੋਂ ਸੀਤਾਰਮਨ 1 ਫਰਵਰੀ ਨੂੰ ਅੰਤਰਿਮ ਬਜਟ ਪੇਸ਼ ਕਰੇਗੀ ਤਾਂ ਉਹ ਡਾ. ਮਨਮੋਹਨ ਸਿੰਘ, ਅਰੁਣ ਜੇਤਲੀ, ਪੀ. ਚਿਦੰਬਰਮ ਅਤੇ ਯਸ਼ਵੰਤ ਸਿਨਹਾ ਵਰਗੇ ਸਾਬਕਾ ਵਿੱਤ ਮੰਤਰੀਆਂ ਦੇ ਰੀਕਾਰਡ ਨੂੰ ਪਾਰ ਕਰ ਜਾਣਗੇ। ਇਨ੍ਹਾਂ ਨੇਤਾਵਾਂ ਨੇ ਲਗਾਤਾਰ ਪੰਜ ਬਜਟ ਪੇਸ਼ ਕੀਤੇ ਸਨ। ਵਿੱਤ ਮੰਤਰੀ ਵਜੋਂ, ਦੇਸਾਈ ਨੇ 1959-1964 ਦੇ ਵਿਚਕਾਰ ਪੰਜ ਸਾਲਾਨਾ ਬਜਟ ਅਤੇ ਇਕ ਅੰਤਰਿਮ ਬਜਟ ਪੇਸ਼ ਕੀਤਾ।

(For more Punjabi news apart from Interim Budget 2024 News, stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement