
Chandigarh News: ਸੈਕਟਰ 17 ਥਾਣਾ ਪੁਲਿਸ ਨੇ ਸ੍ਰੀ ਰਾਮ ਓਵਰ ਸੀਜ਼ ਦੇ ਮਾਲਕ ਵਿਰੁਧ ਮਾਮਲਾ ਦਰਜ ਕਰ ਕੇ ਮਾਮਲੇ ਜਾਂਚ ਆਰੰਭੀ
Shree ram overseas, chandigarh fraud News: ਆਸਟਰੇਲੀਆ ਦਾ ਵਰਕ ਅਤੇ ਟੂਰਿਸਟ ਵੀਜ਼ਾ ਦੇਣ ਦੇ ਨਾਂ ’ਤੇ ਤਕਰੀਬਨ 13 ਸ਼ਿਕਾਇਤ ਕਰਤਾਵਾਂ ਨਾਲ ਇਕ ਕਰੋੜ 9 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਟਰ-17 ਥਾਣਾ ਪੁਲਿਸ ਨੇ ਇਹ ਮਾਮਲਾ ਦਰਜ ਕੀਤਾ ਹੈ।
ਸ਼ਿਕਾਇਤ ਕਰਤਾ ਅਰਸ਼ਦੀਪ ਸਿੰਘ ਵਾਸੀ ਮੁੰਡੀ ਖਰੜ ਜ਼ਿਲ੍ਹਾ ਮੋਹਾਲੀ ਅਤੇ ਉਸ ਨਾਲ 12 ਹੋਰ ਸ਼ਿਕਾਇਤਕਰਤਾ ਜਿਨ੍ਹਾਂ ਵਿਚ ਦੀਪਕ ਸ਼ਰਮਾ, ਪਵਨ ਕੁਮਾਰ, ਰਜਨੀਸ਼ ਅਤੇ ਹੋਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਆਸਟਰੇਲੀਆ ਦਾ ਵਰਕ ਅਤੇ ਟੂਰਿਸਟ ਵੀਜ਼ਾ ਲੈਣ ਲਈ ਸ਼੍ਰੀ ਰਾਮ ਓਵਰਸੀਜ ਨੇੜੇ ਦੀਪਕ ਰੇਡੀਓ ਸੈਕਟਰ 17 ਡੀ ਚੰਡੀਗੜ੍ਹ ਦੇ ਦਫ਼ਤਰ ਵਿਚ ਸੰਪਰਕ ਕੀਤਾ ਸੀ। ਸ਼ਿਕਾਇਤ ਕਰਤਾ ਪੰਜਾਬ ਅਤੇ ਹਰਿਆਣਾ ਦੇ ਰਹਿਣ ਵਾਲੇ ਹਨ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਿਕਾਇਤ ਕਰਤਾਵਾਂ ਦਾ ਦੋਸ਼ ਲਗਾਇਆ ਕਿ ਸ਼੍ਰੀ ਰਾਮ ਓਵਰਸੀਜ ਵੱਲੋਂ ਉਹਨਾਂ ਤੋਂ ਤਕਰੀਬਨ ਇਕ ਕਰੋੜ 9 ਲੱਖ ਰੁਪਏ ਲੈ ਲੈ ਗਏ। ਨਾ ਤਾਂ ਆਸਟਰੇਲੀਆ ਦਾ ਵੀਜ਼ਾ ਦਿਤਾ ਅਤੇ ਨਾ ਹੀ ਹੁਣ ਉਹਨਾਂ ਦੇ ਪੈਸੇ ਵਾਪਸ ਕੀਤੇ। ਜਿਸ ਤੋਂ ਬਾਅਦ ਸ਼ਿਕਾਇਤ ਕਰਤਾਵਾਂ ਨੇ ਮਾਮਲੇ ਦੀ ਸੂਚਨਾ ਸੈਕਟਰ 17 ਥਾਣਾ ਪੁਲਿਸ ਨੂੰ ਦਿਤੀ। ਸੈਕਟਰ 17 ਥਾਣਾ ਪੁਲਿਸ ਨੇ ਸ੍ਰੀ ਰਾਮ ਓਵਰ ਸੀਜ਼ ਦੇ ਮਾਲਕ ਵਿਰੁਧ ਮਾਮਲਾ ਦਰਜ ਕਰ ਕੇ ਮਾਮਲੇ ਦੇ ਅੱਗੇ ਜਾਂਚ ਆਰੰਭ ਕਰ ਦਿਤੀ ਹੈ।
ਚੰਡੀਗੜ੍ਹ ਤੋਂ ਨਵਿੰਦਰ ਸਿੰਘ ਬੜਿੰਗ ਦੀ ਰਿਪੋਰਟ
(For more news apart from “ shree ram overseas, chandigarh fraud News, ” stay tuned to Rozana Spokesman.)