Haryana News: ਮੁੱਖ ਮੰਤਰੀ ਰਹਿੰਦਿਆਂ ਲਿਆ ਫੈਸਲਾ ਮਨੋਹਰ ਲਾਲ ਖੱਟਰ ’ਤੇ ਹੀ ਹੋਇਆ ਲਾਗੂ; ਨਹੀਂ ਮਿਲਣਗੀਆਂ ਇਹ ਸਹੂਲਤਾਂ
Published : Mar 16, 2024, 10:21 am IST
Updated : Mar 16, 2024, 10:21 am IST
SHARE ARTICLE
 Manohar Lal Khattar
Manohar Lal Khattar

ਸਾਬਕਾ CMs ਨੂੰ ਦਿਤਾ ਕੈਬਨਿਟ ਮੰਤਰੀ ਦਾ ਦਰਜਾ ਕੀਤਾ ਸੀ ਖਤਮ

Haryana News: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਮੁੱਖ ਮੰਤਰੀ ਰਹਿੰਦਿਆਂ ਲਿਆ ਗਿਆ ਫ਼ੈਸਲਾ ਉਨ੍ਹਾਂ ਉਤੇ ਹੀ ਲਾਗੂ ਹੋ ਗਿਆ ਹੈ। ਦਰਅਸਲ ਮਨੋਹਰ ਲਾਲ ਨੇ ਸਾਬਕਾ ਮੁੱਖ ਮੰਤਰੀ ਨੂੰ ਦਿਤਾ ਗਿਆ ਕੈਬਨਿਟ ਮੰਤਰੀ ਦਾ ਦਰਜਾ ਖਤਮ ਕਰ ਦਿਤਾ ਸੀ। ਅਜਿਹੇ 'ਚ ਹੁਣ ਮਨੋਹਰ ਲਾਲ ਨੂੰ ਸਰਕਾਰੀ ਕਾਰ, ਘਰ ਅਤੇ ਨੌਕਰ ਨਹੀਂ ਮਿਲੇਗਾ।

ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਨੂੰ ਇਕ ਸਰਕਾਰੀ ਕਾਰ, ਮਕਾਨ, ਨਿੱਜੀ ਸਕੱਤਰ, ਇਕ ਸਹਾਇਕ, ਡਰਾਈਵਰ, 4 ਪੀਐਸਓ ਅਤੇ 2 ਚਪੜਾਸੀ ਮਿਲਦੇ ਸਨ। ਹੁਣ ਸਾਬਕਾ ਮੁੱਖ ਮੰਤਰੀ ਨੂੰ ਉਹੀ ਸਹੂਲਤਾਂ ਮਿਲਦੀਆਂ ਹਨ ਜੋ ਸਾਬਕਾ ਵਿਧਾਇਕ ਨੂੰ ਮਿਲਦੀਆਂ ਹਨ। ਹੁਣ ਸਾਬਕਾ ਸੀਐਮ ਮਨੋਹਰ ਲਾਲ ਕਰਨਾਲ ਵਿਚ ਕਿਰਾਏ ਦੇ ਮਕਾਨ ਵਿਚ ਰਹਿਣਗੇ।

ਸਾਬਕਾ ਮੁੱਖ ਮੰਤਰੀ ਨੂੰ ਕੈਬਨਿਟ ਮੰਤਰੀ ਦਾ ਦਰਜਾ ਦੇਣ ਦਾ ਫੈਸਲਾ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਵਿਚ ਲਿਆ ਗਿਆ ਸੀ। 2 ਮਈ 2013 ਨੂੰ ਤਤਕਾਲੀ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ ਕੈਬਨਿਟ ਮੀਟਿੰਗ ਵਿਚ ਸਾਬਕਾ ਮੁੱਖ ਮੰਤਰੀ ਨੂੰ ਕੈਬਨਿਟ ਮੰਤਰੀ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਸੀ। 2014 ਵਿਚ ਭਾਜਪਾ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਹੁੱਡਾ ਨੂੰ ਕੈਬਨਿਟ ਮੰਤਰੀ ਦਾ ਦਰਜਾ ਮਿਲਿਆ। ਕਰੀਬ 2 ਸਾਲ ਉਨ੍ਹਾਂ ਨੂੰ ਇਹ ਸਹੂਲਤਾਂ ਮਿਲੀਆਂ। ਹੁੱਡਾ ਦਾ ਇਹ ਫੈਸਲਾ ਅਪ੍ਰੈਲ 2016 'ਚ ਪਲਟ ਦਿਤਾ ਗਿਆ ਸੀ।

ਹਰਿਆਣਾ ਵਿਚ ਹੁਣ ਤਕ ਸਿਰਫ਼ 2 ਸਾਬਕਾ ਮੁੱਖ ਮੰਤਰੀਆਂ ਨੂੰ ਹੀ ਕੈਬਨਿਟ ਮੰਤਰੀ ਦਾ ਦਰਜਾ ਮਿਲਿਆ ਸੀ। ਇਨ੍ਹਾਂ ਵਿਚ ਹੁਕਮ ਸਿੰਘ ਅਤੇ ਭੁਪਿੰਦਰ ਸਿੰਘ ਹੁੱਡਾ ਸ਼ਾਮਲ ਹਨ। ਸਾਬਕਾ ਸੀਐਮ ਓਮਪ੍ਰਕਾਸ਼ ਚੌਟਾਲਾ ਨੂੰ ਵੀ ਇਹ ਸਹੂਲਤਾਂ ਮਿਲਣੀਆਂ ਸਨ ਪਰ ਜਦੋਂ ਹੁੱਡਾ ਨੇ ਇਹ ਨਿਯਮ ਲਿਆਂਦਾ ਸੀ ਤਾਂ ਓਪੀ ਚੌਟਾਲਾ ਜੇਬੀਟੀ ਘੁਟਾਲੇ ਵਿਚ ਜੇਲ ਦੀ ਸਜ਼ਾ ਕੱਟ ਰਹੇ ਸਨ।

ਖੱਟਰ ਕੋਲ ਨਹੀਂ ਹੈ ਕੋਈ ਘਰ

ਮਨੋਹਰ ਲਾਲ ਕੋਲ ਫਿਲਹਾਲ ਕੋਈ ਘਰ ਨਹੀਂ ਹੈ। ਇਸ ਜਨਵਰੀ 'ਚ ਉਨ੍ਹਾਂ ਨੇ ਰੋਹਤਕ ਦੇ ਪਿੰਡ ਬਨਿਆਨੀ 'ਚ ਬਣੇ ਜੱਦੀ ਘਰ ਨੂੰ ਬੱਚਿਆਂ ਲਈ ਈ-ਲਾਇਬ੍ਰੇਰੀ ਬਣਾਉਣ ਲਈ ਜ਼ਿਲਾ ਪ੍ਰਸ਼ਾਸਨ ਨੂੰ ਸੌਂਪ ਦਿਤਾ ਸੀ। ਇਹ ਜੱਦੀ ਘਰ ਉਨ੍ਹਾਂ ਦੇ ਮਾਪਿਆਂ ਦਾ ਪ੍ਰਤੀਕ ਸੀ। 2019 ਦੀਆਂ ਵਿਧਾਨ ਸਭਾ ਚੋਣਾਂ ਵਿਚ ਦਿਤੇ ਹਲਫ਼ਨਾਮੇ ਵਿਚ ਉਨ੍ਹਾਂ ਨੇ ਇਸ ਜੱਦੀ ਘਰ ਨੂੰ ਹੀ ਅਪਣੀ ਗੈਰ-ਖੇਤੀ ਸੰਪਤੀ ਦਸਿਆ ਸੀ। ਜਾਇਦਾਦ ਦਾ ਅਨੁਮਾਨਿਤ ਖੇਤਰ 1,350 ਵਰਗ ਫੁੱਟ ਹੈ ਅਤੇ ਬਿਲਟ-ਅੱਪ ਖੇਤਰ 800 ਵਰਗ ਫੁੱਟ ਹੈ। ਅਕਤੂਬਰ 2019 ਵਿਚ ਘਰ ਦੀ ਕੀਮਤ ਕਰੀਬ 3 ਲੱਖ ਰੁਪਏ ਸੀ। ਇਸ ਤੋਂ ਇਲਾਵਾ ਉਨ੍ਹਾਂ ਕੋਲ ਇਸੇ ਪਿੰਡ ਵਿਚ 12 ਕਨਾਲ ਵਾਹੀਯੋਗ ਜ਼ਮੀਨ ਹੈ, ਜੋ ਵਿਰਾਸਤ ਵਿਚ ਮਿਲੀ ਹੈ। 2019 ਵਿਚ ਇਸ ਦੀ ਕੀਮਤ ਕਰੀਬ 30 ਲੱਖ ਰੁਪਏ ਸੀ।

(For more Punjabi news apart from  Manohar Lal Khattar Haryana News, stay tuned to Rozana Spokesman)

Location: India, Haryana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM
Advertisement