
ਕਿਹਾ, ਮੇਰਾ ਜੱਦੀ ਘਰ ਪਿੰਡ ਲਈ ਕੁੱਝ ਲਾਭਦਾਇਕ ਹੋਣਾ ਚਾਹੀਦਾ ਹੈ
Haryana News: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੋਮਵਾਰ ਨੂੰ ਰੋਹਤਕ ਜ਼ਿਲ੍ਹੇ ਦੇ ਬਨਿਆਨੀ ਸਥਿਤ ਅਪਣੇ ਜੱਦੀ ਘਰ ਨੂੰ ਬੱਚਿਆਂ ਲਈ ਈ-ਲਾਇਬ੍ਰੇਰੀ ਬਣਾਉਣ ਲਈ ਇਕ ਪਿੰਡ ਨੂੰ ਸੌਂਪਣ ਦਾ ਐਲਾਨ ਕੀਤਾ।
ਅੱਜ ਸਵੇਰੇ ਅਪਣੇ ਜੱਦੀ ਪਿੰਡ ਪਹੁੰਚੇ ਖੱਟਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਅਪਣੇ ਪਿੰਡ ਆਇਆ ਹਾਂ। ਇਹ ਪਿੰਡ ਮੇਰੇ ਲਈ ਖਾਸ ਹੈ ਕਿਉਂਕਿ ਮੈਂ ਅਪਣਾ ਪੂਰਾ ਬਚਪਨ ਇੱਥੇ ਬਿਤਾਇਆ ਹੈ ਅਤੇ ਅਪਣੀ ਸਕੂਲੀ ਪੜ੍ਹਾਈ ਵੀ ਇੱਥੋਂ ਹੀ ਪ੍ਰਾਪਤ ਕੀਤੀ ਹੈ। ਮੈਂ ਸੋਚਿਆ ਕਿ ਮੇਰਾ ਜੱਦੀ ਘਰ ਪਿੰਡ ਲਈ ਕੁੱਝ ਲਾਭਦਾਇਕ ਹੋਣਾ ਚਾਹੀਦਾ ਹੈ। ਅੱਜ ਮੈਂ ਇਕ ਐਲਾਨ ਕੀਤਾ। ਮੇਰੇ ਚਚੇਰੇ ਭਰਾ ਦਾ ਘਰ ਵੀ ਇਸ ਘਰ ਦੇ ਨਾਲ ਹੀ ਹੈ। ਮਕਾਨ ਦੇ ਪਲਾਟ ਦਾ ਆਕਾਰ ਲਗਭਗ 200 ਵਰਗ ਗਜ਼ ਹੈ ਜੋ ਮੈਂ ਇਸ ਨੂੰ ਪਿੰਡ ਨੂੰ ਸੌਂਪ ਦਿਤਾ ਹੈ ਤਾਂ ਜੋ ਪਿੰਡ ਵਾਸੀ ਈ-ਲਾਇਬ੍ਰੇਰੀ ਖੋਲ੍ਹ ਸਕਣ।’’
ਇਸ ਦੌਰਾਨ ਮੁੱਖ ਮੰਤਰੀ ਨੇ ਪਿੰਡ ’ਚ ਚੱਲ ਰਹੇ ਵਿਕਾਸ ਕਾਰਜਾਂ ਦਾ ਵੀ ਜਾਇਜ਼ਾ ਲਿਆ।
(For more Punjabi news apart from Haryana CM Khattar's ancestral house in Banyani to be turned into e-library, stay tuned to Rozana Spokesman)