ਨਵੇਂ ਸਾਲ ‘ਤੇ ਅਦਾਕਾਰ ਪ੍ਰਕਾਸ਼ ਰਾਜ ਦਾ ਐਲਾਨ, ਲੜਾਂਗਾ ਲੋਕਸਭਾ ਚੋਣ
Published : Jan 1, 2019, 12:05 pm IST
Updated : Jan 1, 2019, 12:05 pm IST
SHARE ARTICLE
Prakash Raj
Prakash Raj

ਪਿਛਲੇ ਇਕ ਸਾਲ ਤੋਂ ਕੇਂਦਰ ਦੀ ਮੋਦੀ ਸਰਕਾਰ ਉਤੇ ਲਗਾਤਾਰ ਹਮਲਾ ਕਰਨ ਵਾਲੇ ਅਦਾਕਾਰ ਪ੍ਰਕਾਸ਼ ਰਾਜ......

ਨਵੀਂ ਦਿੱਲੀ : ਪਿਛਲੇ ਇਕ ਸਾਲ ਤੋਂ ਕੇਂਦਰ ਦੀ ਮੋਦੀ ਸਰਕਾਰ ਉਤੇ ਲਗਾਤਾਰ ਹਮਲਾ ਕਰਨ ਵਾਲੇ ਅਦਾਕਾਰ ਪ੍ਰਕਾਸ਼ ਰਾਜ ਨੇ ਨਵੇਂ ਸਾਲ ਦੇ ਮੌਕੇ ਉਤੇ ਰਾਜਨੀਤੀ ਵਿਚ ਆਉਣ ਦਾ ਐਲਾਨ ਕੀਤਾ ਹੈ। ਪ੍ਰਕਾਸ਼ ਦੱਖਣ ਸਿਨੇਮਾ ਤੋਂ ਹਾਲ  ਦੇ ਦਿਨਾਂ ਵਿਚ ਰਾਜਨੀਤੀ ਵਿਚ ਸ਼ਾਮਲ ਹੋਣ ਵਾਲੇ ਰਜਨੀਕਾਂਤ ਅਤੇ ਕਮਲ ਹਾਸਨ ਤੋਂ ਬਾਅਦ ਤੀਸਰੇ ਵੱਡੇ ਅਦਾਕਾਰ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਇਸ ਸਾਲ ਹੋਣ ਵਾਲੇ ਲੋਕਸਭਾ ਚੋਣਾਂ ਵਿਚ ਗੈਰ-ਪਾਰਟੀ ਉਮੀਦਵਾਰ ਦੇ ਰੂਪ ਵਿਚ ਹਿੱਸਾ ਲੈਣਗੇ।

Prakash RajPrakash Raj

ਹਿੰਦੀ ਅਤੇ ਤਾਮਿਲ ਸਮੇਤ ਕਈ ਭਾਸ਼ਾਵਾਂ ਵਿਚ ਕੰਮ ਕਰ ਚੁੱਕੇ ਮਸ਼ਹੂਰ ਅਦਾਕਾਰ ਪ੍ਰਕਾਸ਼ ਨੇ ਲੋਕਸਭਾ ਚੋਣ ਲੜਨ ਦਾ ਐਲਾਨ ਕਰ ਦਿਤਾ ਹੈ, ਪਰ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਉਹ ਕਿਸ ਪ੍ਰਦੇਸ਼ ਤੋਂ ਚੋਣ ਲੜਣਗੇ। ਹਾਲਾਂਕਿ ਉਨ੍ਹਾਂ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਉਹ ਕਰਨਾਟਕ ਤੋਂ ਲੋਕ ਸਭਾ ਚੋਣ ਲੜ ਸਕਦੇ ਹਨ। ਉਹ ਲੰਬੇ ਸਮੇਂ ਤੋਂ ਕੇਂਦਰ ਦੀ ਮੋਦੀ ਸਰਕਾਰ ਅਤੇ ਬੀਜੇਪੀ ਉਤੇ ਕਈ ਮਜ਼ਮੂਨਾਂ ‘ਤੇ ਸਵਾਲ ਉਠਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਨਿਸ਼ਾਨੇ ਉਤੇ ਲੈਂਦੇ ਰਹੇ ਹਨ। ਪ੍ਰਕਾਸ਼ ਰਾਜ ਨੇ ਟਵੀਟ ਕਰਦੇ ਹੋਏ ਕਿਹਾ, ਸਾਰਿਆਂ ਨੂੰ ਹੈਪੀ ਨਿਊ ਈਅਰ. . . ਇਕ ਨਵੀਂ ਸ਼ੁਰੂਆਤ।


ਜ਼ਿਆਦਾ ਜ਼ਿੰਮੇਦਾਰੀ ਅਤੇ ਤੁਹਾਡੇ ਸਮਰਥਨ ਦੇ ਨਾਲ ਮੈਂ ਗੈਰ-ਪਾਰਟੀ ਦੇ ਰੂਪ ਵਿਚ ਅਗਲੀਆਂ ਲੋਕਸਭਾ ਚੋਣਾਂ ਲੜਾਂਗਾ। ਸੰਸਦੀ ਖੇਤਰ ਦੇ ਬਾਰੇ ਵਿਚ ਛੇਤੀ ਹੀ ਦਸਾਗਾਂ। ਇਸ ਵਾਰ ਜਨਤਾ ਦੀ ਸਰਕਾਰ # citizensvoice ਸੰਸਦ ਵਿਚ ਵੀ # justasking। ਪ੍ਰਕਾਸ਼ ਰਾਜ ਨੇ ਪ੍ਰਧਾਨ ਮੰਤਰੀ ਮੋਦੀ ਦੀ ਕਈ ਮੌਕਿਆਂ ਉਤੇ ਆਲੋਚਨਾ ਕਰਕੇ ਜੱਮ ਕੇ ਸੁਰਖੀਆਂ ਬਟੋਰੀਆਂ ਸਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement