
ਪੇਪਰਲੈੱਸ ਬਜਟ ਪੇਸ਼ ਕਰ ਰਹੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ
ਨਵੀਂ ਦਿੱਲੀ: ਬਜਟ ਇਜਲਾਸ ਦੌਰਾਨ ਸਦਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਕੇਂਦਰੀ ਕੈਬਨਿਟ ਦੀ ਬੈਠਕ ‘ਚ ਰਸਮੀ ਮਨਜ਼ੂਰੀ ਮਿਲਣ ਤੋਂ ਸੰਸਦ ਵਿਚ ਦੇਸ਼ ਦਾ ਆਮ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅੱਜ ਅਪਣਾ ਲਗਾਤਾਰ ਤੀਜਾ ਬਜਟ ਪੇਸ਼ ਕਰਨ ਜਾ ਰਹੀ ਹੈ। ਆਮ ਲੋਕਾਂ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਬਜਟ ਨਾਲ ਮਹਾਂਮਾਰੀ ਤੋਂ ਪੀੜਤ ਲੋਕਾਂ ਨੂੰ ਰਾਹਤ ਮਿਲੇਗੀ।
Nirmala Sitharaman
ਇਸ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਤੇ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਵਿੱਤ ਮੰਤਰਾਲੇ ਪਹੁੰਚੇ ਅਤੇ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਤੋਂ ਬਾਅਦ ਦੋਵੇਂ ਮੰਤਰੀ ਰਾਸ਼ਟਰਪਤੀ ਭਵਨ ਗਏ, ਉੱਥੇ ਉਹਨਾਂ ਨੇ ਰਾਸ਼ਟਰਪਤੀ ਕੋਲੋਂ ਬਜਟ ਪੇਸ਼ ਕਰਨ ਲਈ ਮਨਜ਼ੂਰੀ ਲਈ।
FM Nirmala Sitharaman
ਇਸ ਉਪਰੰਤ ਕੇਂਦਰੀ ਕੈਬਨਿਟ ਦੀ ਬੈਠਕ ਹੋਈ। ਬੈਠਕ ਵਿਚ ਬਜਟ ਨੂੰ ਰਸਮੀ ਮਨਜ਼ੂਰੀ ਮਿਲਣ ਤੋਂ ਬਾਅਦ ਸਾਰੇ ਕੇਂਦਰੀ ਮੰਤਰੀ ਸੰਸਦ ਭਵਨ ਲਈ ਰਵਾਨਾ ਹੋਏ।ਦੱਸ ਦਈਏ ਕਿ ਇਸ ਵਾਰ ਵਿੱਤ ਮੰਤਰੀ ਵੱਲੋਂ ਵਹੀ ਖਾਤੇ ਦੀ ਬਜਾਏ ਸਵਦੇਸ਼ੀ ਟੈਬਲੇਟ ਜ਼ਰੀਏ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਉੱਥੇ ਹੀ ਵਿੱਤ ਮੰਤਰਾਲੇ ਵੱਲੋਂ ਇਕ ਵਿਸ਼ੇਸ਼ ਐਪ ਵੀ ਲਾਂਚ ਕੀਤੀ ਗਈ ਹੈ, ਜਿਸ ਦੇ ਜ਼ਰੀਏ ਦੇਸ਼ਵਾਸੀ ਅਤੇ ਸੰਸਦ ਮੈਂਬਰ ਬਜਟ ਦਸਤਾਵੇਜ਼ਾਂ ਨੂੰ ਦੇਖ ਸਕਦੇ ਹਨ।