Income tax Raid: ਤੰਬਾਕੂ ਕੰਪਨੀ ’ਤੇ ਇਨਕਮ ਟੈਕਸ ਦੀ ਰੇਡ; 100 ਕਰੋੜ ਦੀਆਂ ਲਗਜ਼ਰੀ ਗੱਡੀਆਂ ਬਰਾਮਦ
Published : Mar 1, 2024, 9:13 pm IST
Updated : Mar 1, 2024, 9:50 pm IST
SHARE ARTICLE
Income tax raid on tobacco company; 100 crore luxury vehicles recovered
Income tax raid on tobacco company; 100 crore luxury vehicles recovered

ਛਾਪੇਮਾਰੀ 'ਚ 100 ਕਰੋੜ ਰੁਪਏ ਤੋਂ ਵੱਧ ਦੀ ਟੈਕਸ ਚੋਰੀ ਦਾ ਖੁਲਾਸਾ ਹੋਇਆ ਹੈ।

Income tax Raid: ਇਨਕਮ ਟੈਕਸ ਵਿਭਾਗ ਨੇ ਕਾਨਪੁਰ ਸਥਿਤ ਤੰਬਾਕੂ ਕੰਪਨੀ ਬੰਸ਼ੀਧਰ ਐਕਸਪੋਰਟਸ ਪ੍ਰਾਈਵੇਟ ਲਿਮਟਿਡ ਦੇ ਮੁੱਖ ਦਫਤਰ 'ਤੇ ਛਾਪਾ ਮਾਰਿਆ। ਦਿੱਲੀ, ਮੁੰਬਈ, ਗੁਜਰਾਤ ਸਮੇਤ ਕੰਪਨੀ ਦੇ 20 ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਗਈ ਹੈ। 29 ਫਰਵਰੀ ਨੂੰ ਸ਼ੁਰੂ ਹੋਈ ਛਾਪੇਮਾਰੀ ਦਾ ਅੱਜ ਦੂਜਾ ਦਿਨ ਹੈ।

ਕੰਪਨੀ ਦੇ ਮਾਲਕ ਕੇਕੇ ਮਿਸ਼ਰਾ ਦੀ ਦਿੱਲੀ ਸਥਿਤ ਕੋਠੀ 'ਚੋਂ 100 ਕਰੋੜ ਰੁਪਏ ਤੋਂ ਵੱਧ ਦੀਆਂ ਕਾਰਾਂ ਬਰਾਮਦ ਹੋਈਆਂ ਹਨ। ਇਸ ਕੋਲ 60 ਕਰੋੜ ਰੁਪਏ ਤੋਂ ਵੱਧ ਦੀਆਂ ਲਗਜ਼ਰੀ ਕਾਰਾਂ ਹਨ। ਇਨ੍ਹਾਂ 'ਚ 16 ਕਰੋੜ ਰੁਪਏ ਦੀ ਰੋਲਸ ਰਾਇਸ ਫੈਂਟਮ ਕਾਰ, ਲੈਂਬੋਰਗਿਨੀ, ਫੇਰਾਰੀ, ਮੈਕਲਾਰੇਨ ਕਾਰਾਂ ਸ਼ਾਮਲ ਹਨ।

ਛਾਪੇਮਾਰੀ 'ਚ 100 ਕਰੋੜ ਰੁਪਏ ਤੋਂ ਵੱਧ ਦੀ ਟੈਕਸ ਚੋਰੀ ਦਾ ਖੁਲਾਸਾ ਹੋਇਆ ਹੈ। ਇਸ ਦੇ ਨਾਲ ਹੀ 5 ਕਰੋੜ ਰੁਪਏ ਦੀ ਨਕਦੀ ਅਤੇ ਕਰੋੜਾਂ ਦੀ ਬੇਨਾਮੀ ਜਾਇਦਾਦ ਦੇ ਦਸਤਾਵੇਜ਼ ਵੀ ਮਿਲੇ ਹਨ। ਆਮਦਨ ਕਰ ਅਧਿਕਾਰੀਆਂ ਨੇ ਦਸਿਆ ਕਿ ਕੰਪਨੀ ਕਾਨਪੁਰ ਦੀਆਂ ਚੋਟੀ ਦੀਆਂ ਗੁਟਖਾ ਕੰਪਨੀਆਂ ਨੂੰ ਤੰਬਾਕੂ ਸਪਲਾਈ ਕਰਦੀ ਹੈ।

ਤੰਬਾਕੂ ਕੰਪਨੀ ਨੇ ਸਿਰਫ 20 ਤੋਂ 25 ਕਰੋੜ ਰੁਪਏ ਦਾ ਟਰਨਓਵਰ ਦਿਖਾਇਆ ਸੀ। ਪਰ, ਹੁਣ ਤਕ ਦੀ ਜਾਂਚ ਵਿਚ 150 ਕਰੋੜ ਰੁਪਏ ਦਾ ਟਰਨਓਵਰ ਸਾਹਮਣੇ ਆਇਆ ਹੈ। ਪਤਾ ਲੱਗਿਆ ਹੈ ਕਿ ਜਾਅਲੀ ਕੰਪਨੀ ਬਣਾ ਕੇ ਅਤੇ ਜਾਅਲੀ ਚੈੱਕ ਕੱਟ ਕੇ ਟੈਕਸ ਚੋਰੀ ਕੀਤੀ ਜਾ ਰਹੀ ਸੀ।

ਸੱਭ ਤੋਂ ਵੱਡੀ ਗੱਲ ਇਹ ਹੈ ਕਿ ਕਾਨਪੁਰ ਦੇ ਪਰਫਿਊਮ ਕਾਰੋਬਾਰੀ ਪਿਊਸ਼ ਜੈਨ ਦੇ ਘਰੋਂ 200 ਕਰੋੜ ਰੁਪਏ ਬਰਾਮਦ ਹੋਏ ਹਨ। ਇਸੇ ਤਰਜ਼ 'ਤੇ ਟੈਕਸ ਚੋਰੀ ਹੋ ਰਹੀ ਸੀ। ਕਾਨਪੁਰ ਤੋਂ ਦਿੱਲੀ ਮੁੰਬਈ ਤਕ ਬੇਨਾਮੀ ਜਾਇਦਾਦਾਂ ਦੇ ਦਸਤਾਵੇਜ਼ ਮਿਲੇ ਹਨ।

(For more Punjabi news apart from Income tax raid on tobacco company; 100 crore luxury vehicles recovered, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement