
ਦੇਸ਼ ਤੋਂ ਭੱਜਣ ਤੋਂ ਪਹਿਲਾਂ ਦਾਊਦ ਇਬਰਾਹਮ ਇਸੇ ਫ਼ਲੈਟ 'ਚ ਰਹਿੰਦਾ ਸੀ
ਮੁੰਬਈ : ਅੰਡਰਵਰਲਡ ਡਾਨ ਦਾਊਦ ਇਬਰਾਹਮ ਦੀ ਭੈਣ ਹਸੀਨਾ ਪਾਰਕਰ ਦਾ ਮੁੰਬਈ ਸਥਿਤ ਫ਼ਲੈਟ ਨਿਲਾਮੀ 'ਚ ਵਿੱਕ ਗਿਆ। ਨਾਗਪਾੜਾ ਦੇ ਗਾਰਡਨ ਅਪਾਰਟਮੈਂਟ 'ਚ ਵਰਗ ਫੁਟ 'ਚ ਬਣੇ ਇਸ ਫ਼ਲੈਟ ਦੀ ਸਫ਼ਲ ਬੋਲੀ 1.80 ਕਰੋੜ ਰਪੁਏ ਲਗਾਈ ਗਈ। ਫ਼ਲੈਟ ਦੀ ਕੁਲ ਕੀਮਤ 1.69 ਕਰੋੜ ਰੁਪਏ ਰੱਖੀ ਗਈ ਸੀ। ਬੰਦ ਲਿਫ਼ਾਫੇ 'ਚ ਬੋਲੀ ਲਗਾਉਣ ਵਾਲੇ ਵਿਅਕਤੀ ਨੇ ਨਿਲਾਮੀ ਜਿੱਤੀ।
ਤਸਕਰੀ ਅਤੇ ਵਿਦੇਸ਼ੀ ਮੁਦਰਾ ਜੋੜ-ਤੋੜ ਐਕਟ (SAFEMA) ਤਹਿਤ ਇਸ ਫ਼ਲੈਟ ਦੀ ਨਿਲਾਮੀ ਕੀਤੀ ਗਈ ਹੈ। ਇਸ ਫ਼ਲੈਟ 'ਚ ਸਾਲ 2014 ਤਕ ਹਸੀਨਾ ਪਾਰਕਰ ਆਪਣੀ ਮੌਤ ਤਕ ਰਹੀ ਸੀ। ਦੇਸ਼ ਤੋਂ ਭੱਜਣ ਤੋਂ ਪਹਿਲਾਂ ਦਾਊਦ ਵੀ ਇਸੇ ਫ਼ਲੈਟ 'ਚ ਰਹਿੰਦਾ ਸੀ। ਇਕਬਾਲ ਕਾਸਕਰ ਨੂੰ ਸਾਲ 2017 'ਚ ਇਸੇ ਘਰ 'ਚੋਂ ਐਨਕਾਊਂਟਰ ਸਪੈਸ਼ਲਿਸਟ ਪ੍ਰਦੀਪ ਸ਼ਰਮਾ ਨੇ ਗ੍ਰਿਫ਼ਤਾਰ ਕੀਤਾ ਸੀ।
Gordon Hall Apartment
ਜਾਇਦਾਦ ਖਰੀਦਣ ਦੇ ਇੱਛੁਕ ਲੋਕਾਂ ਨੂੰ 28 ਮਾਰਚ ਤਕ ਨਾਮਜ਼ਦਗੀ ਦਾਖ਼ਲ ਕਰਨ ਨੂੰ ਕਿਹਾ ਗਿਆ ਸੀ ਜਦਕਿ ਇਸ ਦੀ ਨਿਲਾਮੀ 1 ਅਪ੍ਰੈਲ ਨੂੰ ਹੋਣੀ ਸੀ। ਨਿਲਾਮੀ 'ਚ ਹਿੱਸਾ ਲੈਣ ਲਈ 30 ਲੱਖ ਰੁਪਏ ਜਮ੍ਹਾਂ ਕਰਨੇ ਸਨ ਅਤੇ ਫ਼ਲੈਟ ਦੀ ਕੀਮਤ 1.69 ਕਰੋੜ ਰੁਪਏ ਤੈਅ ਕੀਤੀ ਗਈ ਸੀ। ਦਾਊਸ ਇਬਰਾਹਮ ਨੇ ਵਸੂਲੀ ਦੀ ਰਕਮ ਨਾਲ ਖ਼ਰੀਦੇ ਇਸ ਫ਼ਲੈਟ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਸੀਬੀਆਈ ਨੇ ਸਾਲ 1997 'ਚ ਸ਼ੁਰੂ ਕਰ ਦਿੱਤੀ ਸੀ।
ਮਾਮਲਾ ਅਦਾਲਤ 'ਚ ਚੱਲਦਾ ਰਿਹਾ ਅਤੇ ਇਸ ਦੌਰਾਨ ਹਸੀਨਾ ਪਾਰਕਰ ਇਸੇ ਮਕਾਨ 'ਚ ਰਹਿ ਕੇ ਵਸੂਲੀ ਅਤੇ ਦਹਿਸ਼ਤ ਦਾ ਕਾਰੋਬਾਰ ਚਲਾਉਂਦੀ ਸੀ। ਇਸੇ ਦੌਰਾਨ ਹਸੀਨਾ ਦੀ ਮੌਤ ਹੋ ਗਈ। ਮਾਮਲਾ ਸੁਪਰੀਮ ਕੋਰਟ 'ਚ ਗਿਆ ਅਤੇ ਆਖ਼ਰਕਾਰ SAFEMA ਅਤੇ ਐਨ.ਡੀ.ਪੀ.ਐਸ. ਮੁੰਬਈ ਇਸ ਫ਼ਲੈਟ 'ਤੇ ਕਬਜ਼ਾ ਕਰਨ 'ਚ ਕਾਮਯਾਬ ਰਹੀ।