
ਅੰਡਰਵਰਲਡ ਡਾਨ ਦਾਊਦ ਇਬਰਾਹੀਮ ਦਾ ਕਰੀਬੀ ਰਿਸ਼ਤੇਦਾਰ ਅਤੇ ਡੀ-ਕੰਪਨੀ......
ਨਵੀਂ ਦਿੱਲੀ (ਭਾਸ਼ਾ): ਅੰਡਰਵਰਲਡ ਡਾਨ ਦਾਊਦ ਇਬਰਾਹੀਮ ਦਾ ਕਰੀਬੀ ਰਿਸ਼ਤੇਦਾਰ ਅਤੇ ਡੀ-ਕੰਪਨੀ ਦਾ ਫ਼ਰਾਰ ਗੁਰਗਾ ਮੁਹੰਮਦ ਅਹਿਮਦ ਖ਼ਾਨ ਆਖ਼ਿਰਕਾਰ 21 ਸਾਲ ਬਾਅਦ ਠਾਣੇ ਪੁਲਿਸ ਦੀ ਗ੍ਰਿਫ਼ਤ ਵਿਚ ਆ ਗਿਆ। ਅਹਿਮਦ 1997 ਵਿਚ ਪਰੋਲ ਉਤੇ ਬਾਹਰ ਆਉਣ ਤੋਂ ਬਾਅਦ ਭੱਜ ਗਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ, ਉਹ ਕੁਝ ਹੀ ਮਹੀਨੇ ਪਹਿਲਾਂ ਮਸਕਤ ਤੋਂ ਮੁੜਿਆ ਸੀ ਅਤੇ ਮੁੰਬਈ ਸਥਿਤ ਕੌਸਾ ਇਲਾਕੇ ਵਿਚ ਨਾਂਅ ਬਦਲ ਕੇ ਰਹਿ ਰਿਹਾ ਸੀ, ਜਿਥੋਂ ਪੁਲਿਸ ਨੇ ਉਸ ਨੂੰ ਫੜ ਲਿਆ। ਅਹਿਮਦ ਦਾਊਦ ਇਬਰਾਹੀਮ ਦੀ ਭੈਣ ਹੁਸੀਨਾ ਪਾਰਕਰ ਦੇ ਸਹੁਰੇ-ਘਰ ਸਾਕੋਰਲੀ ਪਿੰਡ ਦਾ ਰਹਿਣ ਵਾਲਾ ਹੈ।
Dawood Ibrahim
ਉਸ ਦੀਆਂ ਦੋ ਭੈਣਾਂ ਦੇ ਵਿਆਹ ਹੁਸੀਨਾ ਪਾਰਕਰ ਦੇ ਪਰਵਾਰ ਵਿਚ ਹੋਏ ਹਨ। 1991 ਵਿਚ ਹੈਦਰ ਨਾਂਅ ਦੇ ਸ਼ਖਸ ਦੀ ਹੱਤਿਆ ਦੇ ਮਾਮਲੇ ਵਿਚ ਉਸ ਨੂੰ ਗ੍ਰਿਫ਼ਤਾਰ ਕਰਕੇ ਆਥਰ ਰੋਡ ਜੇਲ੍ਹ ਭੇਜ ਦਿਤਾ ਗਿਆ। ਇਹੀ ਉਸ ਦੀ ਦੋਸਤੀ ਛੋਟਾ ਰਾਜਨ ਦੇ ਗੁਰਗੋਂ ਨਾਲ ਹੋਈ ਅਤੇ ਇਸ ਤਰ੍ਹਾਂ ਉਹ ਡੀ ਕੰਪਨੀ ਵਿਚ ਸ਼ਾਮਲ ਹੋ ਗਿਆ। 1991 ਦਾ ਇਹ ਉਹ ਦੌਰ ਸੀ ਜਦੋਂ ਦਾਊਦ ਇਬਰਾਹੀਮ ਅਤੇ ਛੋਟਾ ਰਾਜਨ ਨਾਲ ਕੰਮ ਕਰਦੇ ਸਨ। ਅਹਿਮਦ ਫਿਰ ਹੱਤਿਆ ਅਤੇ ਐਕਸਟਾਰਸ਼ਨ ਦੀਆਂ ਦਰਜਨਾਂ ਵਾਰਦਾਤਾਂ ਵਿਚ ਭੂਮਿਕਾ ਨਿਭਾਉਂਦੇ ਹੋਏ ਦੇਖਦੇ ਹੀ ਦੇਖਦੇ ਡੀ ਕੰਪਨੀ ਦਾ ਅਹਿਮ ਮੈਂਬਰ ਬਣ ਗਿਆ।
ਮਹਾਦਿਕ ਫਿਰ 1997 ਵਿਚ ਪਰੋਲ ਉਤੇ ਬਾਹਰ ਆਇਆ ਅਤੇ ਉਥੇ ਤੋਂ ਫ਼ਰਾਰ ਹੋ ਗਿਆ। ਦੱਸਿਆ ਜਾਂਦਾ ਹੈ ਕਿ ਉਹ ਇਕ ਵਾਰ ਫਿਰ ਡੀ ਕੰਪਨੀ ਲਈ ਕੰਮ ਕਰਨ ਲੱਗਿਆ ਸੀ। ਪੁਲਿਸ ਸੂਤਰਾਂ ਦੇ ਮੁਤਾਬਕ, ਮਹਾਦਿਕ ਨੇ ਕਰਨਾਟਕ ਵਿਚ ਦਾਊਦ ਇਬਰਾਹੀਮ ਦੇ ਗੁਰਗੇ ਜੋਸੇਫ ਦੀ ਮਦਦ ਨਾਲ ਯੂਸੁਫ ਪਠਾਨ ਦੇ ਨਾਂਅ ਉਤੇ ਫ਼ਰਜੀ ਪਾਸਪੋਰਟ ਬਣਵਾਇਆ ਅਤੇ ਫਿਰ ਬੈਂਗਲੋਰ ਤੋਂ ਓਮਾਨ ਦੇ ਮਸਕਤ ਤੋਂ ਭੱਜ ਨਿਕਲਿਆ ਅਤੇ 18 ਸਾਲਾਂ ਤੱਕ ਉਥੇ ਹੀ ਲੁੱਕਿਆ ਰਿਹਾ।
ਅਹਿਮਦ ਅੱਠ ਮਹੀਨੇ ਪਹਿਲਾਂ ਵਾਪਸ ਪਰਤਿਆ ਅਤੇ ਮੁੰਬਈ ਤੋਂ ਨੇੜੇ ਮੁੰਬਰਾ ਵਿਚ ਨਵੀਂ ਪਹਿਚਾਣ ਦੇ ਨਾਲ ਰਹਿਣ ਲੱਗਿਆ। ਹਾਲਾਂਕਿ ਕਰਾਇਮ ਬ੍ਰਾਂਚ ਨੂੰ ਇਸ ਦੀ ਭਿਨਕ ਲੱਗ ਗਈ, ਜਿਸ ਤੋਂ ਬਾਅਦ ਜਾਲ ਵਿਛਾ ਕੇ ਉਸ ਨੂੰ ਫੜ ਲਿਆ ਗਿਆ।