
ਮਹਿਲਾਵਾਂ ਨੂੰ ਉਨ੍ਹਾਂ ਦਾ ਅਧਿਕਾਰ ਦਿਵਾਉਣ ਲਈ ਪ੍ਰਸ਼ਾਸਨ ਯਤਨਸ਼ੀਲ ਹੈ।
ਨਵੀਂ ਦਿੱਲ਼ੀ: ਅੱਜ ਦੇ ਸਮੇਂ ਵਿਚ ਭਾਵੇਂ ਮਰਦਾਂ ਅਤੇ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਹਨ, ਪ੍ਰੰਤੂ ਅਜਿਹਾ ਪਿੰਡ ਵੀ ਹੈ ਜਿੱਥੇ ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ। ਉਤਰ ਪ੍ਰਦੇਸ਼ ਦੀ ਧੌਰਹਰਾ ਲੋਕ ਸਭਾ ਖੇਤਰ ਦੇ ਪਿੰਡ ਗਨੇਸ਼ਪੁਰ ਹੈ ਜਿੱਥੇ ਕਿਸੇ ਵੀ ਛੋਟੀਆਂ ਵੱਡੀਆਂ ਚੋਣਾਂ ਵਿਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ। ਇਸ ਸਬੰਧੀ ਪ੍ਰਸ਼ਾਸਨ 70 ਸਾਲਾਂ ਤੋਂ ਚਲੀ ਆ ਰਹੀ ਇਸ ਪਰੰਪਰਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਧੌਰਹਰਾ ਲੋਕ ਸਭਾ ਅਤੇ ਵਿਧਾਨ ਸਭਾ ਚੋਣ ਖੇਤਰ ਦੇ ਈਸਾਨਗਰ ਬਲਾਕ ਵਿਚ ਗਨੇਸ਼ਪੁਰ ਪਿੰਡ ਹੈ।
ਜਿੱਥੇ ਕਰੀਬ 4500 ਦੀ ਜਨਸੰਖਿਆ ਹੈ ਅਤੇ 3400 ਵੋਟਰ ਹਨ। ਇਨ੍ਹਾਂ ਵਿਚ ਮਹਿਲਾਵਾਂ ਦੀ ਗਿਣਤੀ ਅੱਧੀ ਹੈ। ਚੋਣ ਬੇਸ਼ੱਕ ਪੰਚਾਇਤ ਦੀ ਹੋਵੇ ਜਾਂ ਫਿਰ ਲੋਕ ਸਭਾ ਜਾਂ ਵਿਧਾਨ ਸਭਾ ਦੀ, ਪਰ ਇਥੇ ਵੋਟ ਉਤੇ ਪੁਰਸ਼ ਆਪਣਾ ਇਕਲੌਤਾ ਅਧਿਕਾਰ ਜਤਾਉਂਦੇ ਹਨ। ਪਿੰਡ ਵਿਚ ਵਿਆਹ ਕਰਕੇ ਆਈਆਂ ਔਰਤਾਂ ਹੋਣ ਜਾਂ ਇੱਥੇ ਜਨਮ ਲੈਣ ਵਾਲੀਆਂ ਔਰਤ ਵੋਟਰ ਕਿਸੇ ਨੂੰ ਪੋਲਿੰਗ ਬੂਥ ਤੱਕ ਨਹੀਂ ਜਾਣ ਦਿੱਤਾ ਜਾਂਦਾ। ਪ੍ਰੰਤੂ ਮਹਿਲਾਵਾਂ ਦੇ ਵੋਟ ਜ਼ਰੂਰ ਬਣਾਏ ਜਾਂਦੇ ਹਨ।
Voting
ਇਥੋਂ ਦੀਆਂ ਮਹਿਲਾਵਾਂ ਨੂੰ ਹਰ ਤਰ੍ਹਾਂ ਦੇ ਸਰਕਾਰੀ ਲਾਭ ਤਾਂ ਚਾਹੀਦੇ ਹਨ, ਪ੍ਰੰਤੂ ਇਨ੍ਹਾਂ ਨੂੰ ਕਦੇ ਵੀ ਬੂਥ ਤੱਕ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਪਿਛਲੀਆਂ ਚੋਣਾਂ ਵਿਚ ਪ੍ਰਸ਼ਾਸਨ ਨੇ ਪੂਰੀ ਤਾਕਤ ਲਗਾ ਦਿੱਤੀ ਅਤੇ ਸਿਰਫ 15 ਮਹਿਲਾਵਾਂ ਤੋਂ ਵੋਟ ਪਾਵਾ ਸਕਿਆ, ਜੋ ਸਰਕਾਰੀ ਸੇਵਾ ਵਿਚ ਹਨ। ਸਾਲ 2000 ਵਿਚ ਸੰਪਨ ਹੋਈਆਂ ਪੰਚਾਇਤੀ ਚੋਣਾਂ ਵਿਚ ਗਨੇਸ਼ਪੁਰ ਦੀ ਪ੍ਰਧਾਨੀ ਲਈ ਸੀਟ ਮਹਿਲਾ ਨੂੰ ਰਾਖਵੀਂ ਹੋ ਗਈ। ਇਸ ਵਾਰ ਅੱਧੀ ਸਦੀ ਪੁਰਾਣੀ ਪਰੰਪਰਾ ਟੁੱਟਣ ਦੀ ਉਮੀਦ ਬਣੀ ਸੀ। ਪਰ ਚੋਣ ਵਾਲੇ ਦਿਨ ਚੋਣ ਲੜ ਰਹੀਆਂ ਸਾਰੀਆਂ ਮਹਿਲਾ ਉਮੀਦਵਾਰ ਬੂਥ ਦੇ ਆਸਪਾਸ ਨਹੀਂ ਦਿਖਾਈ ਦਿੱਤੀਆਂ।
ਇੱਥੋਂ ਤੱਕ ਕਿ ਗ੍ਰਾਮ ਪ੍ਰਧਾਨ ਚੁਣੀ ਗਈ ਸੁਲੋਚਨਾ ਦੇਵੀ ਖੁਦ ਵੀ ਆਪਣੀ ਵੋਟ ਪਾਉਣ ਨਹੀਂ ਆਈ। ਗਨੇਸ਼ਪੁਰ ਦੇ ਪ੍ਰਧਾਨ ਅਮਰਨਾਥ ਵਰਮਾ ਨੇ ਕਿਹਾ ਕਿ ਨਿਸ਼ਚਿਤ ਤੌਰ ਉਤੇ ਇਹ ਪਰੰਪਰਾ ਟੁਟਣੀ ਚਾਹੀਦੀ ਹੈ। ਮਹਿਲਾਵਾਂ ਨੂੰ ਉਨ੍ਹਾਂ ਦਾ ਅਧਿਕਾਰ ਦਿਵਾਉਣ ਲਈ ਪ੍ਰਸ਼ਾਸਨ ਯਤਨਸ਼ੀਲ ਹੈ। ਮੈਂ ਵਿਅਕਤੀਗਤ ਤੌਰ ਉਤੇ ਵੀ ਮਹਿਲਾਵਾਂ ਨੂੰ ਬੂਥ ਤੱਕ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਐਸਡੀਐਮ ਧੌਰਹਰਾ ਕੁਮਾਰ ਮਿਸ਼ਰਾ ਨੇ ਕਿਹਾ ਔਰਤਾਂ ਨੂੰ ਵੋਟ ਪਾਉਣ ਸਬੰਧੀ ਜਾਗਰੂਕ ਕਰਨ ਲਈ ਗਨੇਸ਼ਪੁਰ ਵਿਚ ਮੁਹਿੰਮ ਚਲਾਈ ਗਈ ਹੈ, ਜਿੱਥੇ 100 ਫੀਸਦੀ ਪੋਲਿੰਗ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਅਜੇ ਕਈ ਹੋਰ ਯੋਜਨਾਵਾਂ ਹਨ ਜਿਨ੍ਹਾਂ ਉਤੇ ਕੰਮ ਕਰਕੇ ਗਨੇਸ਼ਪੁਰ ਦੀਆਂ ਮਹਿਲਾਵਾਂ ਤੋਂ ਵੋਟ ਪਵਾਏ ਜਾਣਗੇ।