1970 ਦੇ ਦਹਾਕੇ ’ਚ ਤਮਿਲਨਾਡੂ ਤੋਂ ਹੋਈਆਂ ਸੀ ਚੋਰੀ
ਚੇਨਈ: 1970 ਦੇ ਦਹਾਕੇ ’ਚ ਤਮਿਲਨਾਡੂ ਤੋਂ ਚੋਰੀ ਹੋਈਆਂ 16 ਪੁਰਾਤਨ ਮੂਰਤੀਆਂ ਨੂੰ ਸਿੰਗਾਪੁਰ ਅਜਾਇਬ ਘਰ ਤੋਂ ਵਾਪਸ ਲਿਆਂਦਾ ਜਾਵੇਗਾ। ਮੀਡੀਆ ਰਿਪੋਰਟਾਂ ਅਨੁਸਾਰ ਆਈਡਲ ਵਿੰਗ- ਸੀਆਈਡੀ ਅਤੇ ਹੋਰ ਅਥਾਰਿਟੀਆਂ ਸਿੰਗਾਪੁਰ 'ਚ ਏਸ਼ੀਆਈ ਸੱਭਿਅਤਾ ਅਜਾਇਬ ਘਰ ਤੋਂ 16 ਕੀਮਤੀ ਪੁਰਾਤਨ ਮੂਰਤੀਆਂ ਨੂੰ ਵਾਪਸ ਲਿਆਉਣ ਦੀ ਤਿਆਰੀ ਕਰ ਰਹੀਆਂ ਹਨ।
ਇਹ ਵੀ ਪੜ੍ਹੋ: ਦਿੱਲੀ ਵਿੱਚ ਵਾਪਰੀ ਵੱਡੀ ਵਾਰਦਾਤ! ਕਾਰ ਦੇ ਬੋਨਟ 'ਤੇ ਵਿਅਕਤੀ ਨੂੰ 3 ਕਿਲੋਮੀਟਰ ਤੱਕ ਘਸੀਟਿਆ
ਦੱਸਿਆ ਜਾ ਰਿਹਾ ਹੈ ਕਿ ਇਹ ਮੂਰਤੀਆਂ 1970 ਦੇ ਦਹਾਕੇ ਵਿਚ ਤਮਿਲਨਾਡੂ ਦੇ ਮੰਦਰਾਂ 'ਚੋਂ ਚੋਰੀ ਕੀਤੀਆਂ ਗਈਆਂ ਸਨ। ਹਾਲ ਹੀ 'ਚ ਇਨ੍ਹਾਂ ਨੂੰ ਸਿੰਗਾਪੁਰ ਅਜਾਇਬ ਘਰ 'ਚ ਪਾਇਆ ਗਿਆ। ਉਨ੍ਹਾਂ 'ਚੋਂ ਕੁਝ ਨੂੰ ਐਂਟੀਕ ਡੀਲਰਾਂ ਵੱਲੋਂ ਵੇਚਿਆ ਗਿਆ ਸੀ।