
ਸੁਪੱਈਆ ਨੂੰ 2014 ਵਿਚ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਅਤੇ ਜਾਂਚ ਲਈ ਪੇਸ਼ ਨਾ ਹੋਣ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਸੀ
ਸਿੰਗਾਪੁਰ: ਸਿੰਗਾਪੁਰ ਵਿਚ ਇਕ ਭਾਰਤੀ ਮੂਲ ਦੇ ਨਸ਼ਾ ਤਸਕਰ ਨੂੰ ਫਾਂਸੀ ਦੇ ਦਿੱਤੀ ਗਈ ਹੈ। ਅਦਾਲਤ ਨੇ ਮੰਗਲਵਾਰ ਨੂੰ ਦੋਸ਼ੀ ਤਸਕਰ ਦੁਆਰਾ ਸਜ਼ਾ ਮੁਆਫੀ ਲਈ ਦਾਇਰ ਆਖਰੀ ਸਮੇਂ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ। ਥੰਗਾਰਾਜੂ ਸੁਪਾਇਆ (46) ਨੂੰ ਹਾਈ ਕੋਰਟ ਦੇ ਜੱਜ ਨੇ ਅਕਤੂਬਰ 2018 ਵਿਚ ਡਰੱਗ ਤਸਕਰੀ ਦੀ ਸਾਜ਼ਿਸ਼ ਲਈ ਇਕ ਸਾਥੀ ਨੂੰ ਉਕਸਾਉਣ ਦਾ ਦੋਸ਼ੀ ਠਹਿਰਾਇਆ ਸੀ। ਇਹ ਇਕ ਕਿਲੋਗ੍ਰਾਮ ਭੰਗ ਦੀ ਸਪਲਾਈ ਨਾਲ ਸਬੰਧਤ ਸੀ, ਜੋ ਕਿ ਡਰੱਗਜ਼ ਐਕਟ ਦੀ ਦੁਰਵਰਤੋਂ ਦੇ ਤਹਿਤ ਅਪਰਾਧ ਹੈ।
ਇਹ ਵੀ ਪੜ੍ਹੋ: The Kerala Story ਦਾ ਟ੍ਰੇਲਰ ਹੋਇਆ ਰਿਲੀਜ਼, 'ਸ਼ਾਲਿਨੀ' ਤੋਂ 'ਫਾਤਿਮਾ' ਬਣੀਆਂ ਕੁੜੀਆਂ ਦੀ ਕਹਾਣੀ ਆਈ ਸਾਹਮਣੇ
ਸੁਪੱਈਆ ਨੂੰ 2014 ਵਿਚ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਅਤੇ ਜਾਂਚ ਲਈ ਪੇਸ਼ ਨਾ ਹੋਣ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਸੀ। ਚੈਨਲ ਨਿਊਜ਼ ਏਸ਼ੀਆ ਨੇ ਸਿੰਗਾਪੁਰ ਜੇਲ੍ਹ ਸੇਵਾ ਵੱਲੋਂ ਜਾਰੀ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਸੁਪੱਈਆ ਨੂੰ ਬੁੱਧਵਾਰ ਸਵੇਰੇ ਚਾਂਗੀ ਜੇਲ੍ਹ ਕੰਪਲੈਕਸ ਵਿਚ ਫਾਂਸੀ ਦਿੱਤੀ ਗਈ।ਸਿੰਗਾਪੁਰ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਸੁਪੱਈਆ ਦੀ ਕੇਸ 'ਤੇ ਮੁੜ ਵਿਚਾਰ ਕਰਨ ਅਤੇ ਸਜ਼ਾ 'ਤੇ ਰੋਕ ਲਗਾਉਣ ਦੀ ਬੇਨਤੀ ਨੂੰ ਰੱਦ ਕਰ ਦਿੱਤਾ।
ਇਹ ਵੀ ਪੜ੍ਹੋ: ਸਿੱਖਾਂ ਲਈ ਜਾਰੀ ਹੋਣ ਵਾਲੇ ਹੁਕਮਨਾਮੇ 'ਤੇ ਉੱਠੇ ਸਵਾਲ, ਦੇਖੋ ਕੀ ਹੈ ਮਾਮਲਾ
ਆਪਣੇ 15 ਪੰਨਿਆਂ ਦੇ ਹੁਕਮ ਵਿਚ, ਜਸਟਿਸ ਚੋਂਗ ਨੇ ਕਿਹਾ ਸੀ ਕਿ ਸੁਪੱਈਆ ਆਪਣੇ ਕੇਸ ਦੀ ਸਮੀਖਿਆ ਕਰਨ ਲਈ ਅਦਾਲਤ ਨੂੰ ਇਕ ਜਾਇਜ਼ ਆਧਾਰ ਪੇਸ਼ ਕਰਨ ਵਿਚ ਅਸਫਲ ਰਿਹਾ ਹੈ। ਬ੍ਰਿਟਿਸ਼ ਅਰਬਪਤੀ ਰਿਚਰਡ ਬ੍ਰੈਨਸਨ ਅਤੇ ਮਨੁੱਖੀ ਅਧਿਕਾਰਾਂ ਲਈ ਸੰਯੁਕਤ ਹਾਈ ਕਮਿਸ਼ਨਰ ਨੇ ਸਿੰਗਾਪੁਰ ਨੂੰ ਅਪੀਲ ਕੀਤੀ ਸੀ ਕਿ ਉਹ ਸੁਪਾਇਆ ਨੂੰ ਫਾਂਸੀ ਦੇਣ ਦੇ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰੇ ਅਤੇ ਉਸ ਦੇ ਜੀਵਨ ਦੇ ਅਧਿਕਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ।
ਇਹ ਵੀ ਪੜ੍ਹੋ: ਫ਼ਿਲਮ 'ਜਵਾਨ' ਦੇ ਲੀਕ ਵੀਡੀਓਜ਼ ਹੋਣਗੇ ਡਿਲੀਟ, ਦਿੱਲੀ ਹਾਈ ਕੋਰਟ ਨੇ ਸੁਣਾਇਆ ਇਹ ਫ਼ੈਸਲਾ
ਬ੍ਰੈਨਸਨ ਨੇ ਇਕ ਬਲਾਗ ਪੋਸਟ ਵਿਚ ਦਾਅਵਾ ਕੀਤਾ ਕਿ ਸੁਪਾਇਆ ਦੀ ਸਜ਼ਾ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀ ਹੈ ਅਤੇ "ਸਿੰਗਾਪੁਰ ਇਕ ਨਿਰਦੋਸ਼ ਵਿਅਕਤੀ ਨੂੰ ਮਾਰਨ ਜਾ ਰਿਹਾ ਹੈ।" ਹਾਲਾਂਕਿ ਸਿੰਗਾਪੁਰ ਦੇ ਗ੍ਰਹਿ ਮੰਤਰਾਲੇ ਨੇ ਮੰਗਲਵਾਰ ਨੂੰ ਬ੍ਰੈਨਸਨ ਦੀਆਂ ਟਿੱਪਣੀਆਂ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਮੌਤ ਦੀ ਸਜ਼ਾ ਪਾਉਣ ਵਾਲੇ ਸਿੰਗਾਪੁਰ ਦੇ ਇਕ ਵਿਅਕਤੀ ਦੇ ਸਬੰਧ ਵਿਚ ਬ੍ਰੈਸਨ ਦੀ ਟਿੱਪਣੀ ਦੇਸ਼ ਦੇ ਜੱਜਾਂ ਅਤੇ ਅਪਰਾਧਿਕ ਨਿਆਂ ਪ੍ਰਣਾਲੀ ਦਾ "ਅਪਮਾਨ" ਹੈ।