
ਜ਼ਿਮਨੀ ਚੋਣਾਂ 'ਚ ਹੋਈ ਭਾਜਪਾ ਦੀ ਹਾਰ ਪਿੱਛੋਂ ਭਾਜਪਾ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਨੇ ਇਕ ਅਹਿਮ ਫੈਸਲਾ ਲਿਆ ਹੈ।
ਜ਼ਿਮਨੀ ਚੋਣਾਂ 'ਚ ਹੋਈ ਭਾਜਪਾ ਦੀ ਹਾਰ ਪਿੱਛੋਂ ਭਾਜਪਾ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਨੇ ਇਕ ਅਹਿਮ ਫੈਸਲਾ ਲਿਆ ਹੈ। ਇਹ ਫੈਸਲਾ ਲੰਗਰ 'ਤੇ ਲਗਾਏ ਗਏ ਜੀ.ਐਸ.ਟੀ. ਦੇ ਵਿਰੋਧ ਦਾ ਸਾਹਮਣਾ ਕਰ ਰਹੀ ਐਨ ਡੀ ਏ ਸਰਕਾਰ ਵੱਲੋਂ ਜੀ.ਐਸ.ਟੀ. ਦੇ ਸਬੰਧ ਵਿਚ ਲਿਆ ਗਿਆ ਹੈ। ਇਸ ਫੈਸਲੇ ਅਨੁਸਾਰ ਲੰਗਰ ਤੇ ਜੀ.ਐਸ.ਟੀ. ਤਕਨੀਕੀ ਕਾਰਨਾਂ ਕਰ ਕਿ ਮੁਆਫ਼ ਨਹੀਂ ਕੀਤਾ ਜਾ ਸਕਦਾ। ਪਰ ਇਸ ਫੈਸਲੇ ਵਿਚ ਧਾਰਮਿਕ ਅਦਾਰਿਆਂ ਵੱਲੋਂ ਲੰਗਰ ਦੀ ਰਸਦ 'ਤੇ ਦਿੱਤੇ ਗਏ ਜੀ.ਐਸ.ਟੀ. ਦੀ ਰਕਮ ਵਾਪਿਸ ਕਿਤੇ ਜਾਣ ਸ਼ਾਮਿਲ ਹੈ।
Decision For Langar GST
ਦੱਸ ਦਈਏ ਕਿ ਇਹ ਫੈਸਲਾ ਸਾਰੇ ਧਾਰਮਿਕ ਅਦਾਰਿਆਂ ਤੇ ਲਾਗੂ ਹੋਵੇਗਾ। ਇਸ ਫੈਸਲੇ ਨੂੰ ਲੈ ਕਿ ਇਕ ਹੁਕਮ ਵੀ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਫੈਸਲਾ ਬੀਤੇ ਕੱਲ੍ਹ ਭਾਰਤ ਦੇ ਸੱਭਿਆਚਾਰਕ ਮੰਤਰਾਲੇ ਵੱਲੋਂ ਲਿਆ ਗਿਆ ਹੈ। ਇਸ ਫੈਸਲੇ ਵਿਚ ਸੇਵਾ ਭੋਜ ਯੋਜਨਾ ਤਹਿਤ ਵਿੱਤੀ ਮਦਦ ਲਈ 2018-19 ਅਤੇ 2019-20 ਲਈ 325 ਕਰੋੜ ਰੁਪਏ ਦੀ ਰਕਮ ਅਲਗ ਤੋਂ ਰਖੀ ਗਈ ਹੈ। ਇਹ ਰਕਮ ਚੈਰੀਟੇਬਲ ਰਿਲੀਜੀਅਸ ਇੰਸਟੀਚਿਊਟਸ ਵੱਲੋਂ ਵੰਡੇ ਜਾਂਦੇ ਮੁਫ਼ਤ ਖਾਣੇ 'ਤੇ ਲਗਾਏ ਜਾਂਦੇ ਜੀ.ਐਸ.ਟੀ. ਰਕਮ ਨੂੰ ਵਾਪਸ ਕਰਨ ਲਈ ਵਰਤੀ ਜਾਵੇਗੀ।
Harsimrat Kaur Badalਭਾਰਤ ਸਰਕਾਰ ਦੁਆਰਾ ਲੰਗਰ 'ਤੇ ਲਗਾਏ ਜੀ.ਐਸ.ਟੀ. ਦੁਆਰਾ ਕੀਤੇ ਗਏ ਹਰ ਪੈਸੇ ਨੂੰ ਵਾਪਿਸ ਕੀਤਾ ਜਾਵੇਗਾ- ਕਈ ਮਹੀਨਿਆਂ ਤੋਂ ਲੰਗਰ 'ਤੇ ਜੀ.ਐਸ.ਟੀ. ਲੱਗਣ ਦੇ ਫ਼ੈਸਲੇ ਤੋਂ ਦਿਲ ਦੁਖੀ ਸੀ ਅਤੇ ਦਿਲ 'ਤੇ ਬੋਝ ਮਹਿਸੂਸ ਹੋ ਰਿਹਾ ਸੀ। ਸਾਰੇ ਸਿੱਖਾਂ ਦੀ ਤਰ੍ਹਾਂ ਇਹ ਫ਼ੈਸਲਾ ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਸੀ, ਕਿਉਂਕਿ ਪੰਜਾਬ ਸਰਕਾਰ ਨੇ ਜੀ.ਐਸ.ਟੀ. ਕੌਂਸਲ ਤੱਕ ਪਹੁੰਚ ਕਰਨ ਤੋਂ ਸਾਫ਼ ਕਿਨਾਰਾ ਕਰ ਲਿਆ ਸੀ। ਪਰ ਮੈਂ ਫ਼ੈਸਲਾ ਕੀਤਾ ਕਿ ਇਸ ਮਾਮਲੇ 'ਚ ਨਿਆਂ ਲਈ ਲੜਨ ਤੋਂ ਮੈਂ ਪਿਛੇ ਨਹੀਂ ਹਟਾਂਗੀ ਅਤੇ ਇਸ ਲਈ ਹਰ ਬਣਦੀ ਕੋਸ਼ਿਸ਼ ਕਰਦੀ ਰਹਾਂਗੀ।
Langarਨਿਤੀਸ਼ ਕੁਮਾਰ ਜੀ ਅਤੇ ਦੇਵੇਂਦਰ ਫੜਨਵੀਸ ਜੀ ਦੀ ਹਮਾਇਤ ਪ੍ਰਾਪਤ ਕਰਨ ਤੋਂ ਇਲਾਵਾ ਮੈਂ ਨਿਜੀ ਤੌਰ 'ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਮਿਲੀ ਅਤੇ ਉਨ੍ਹਾਂ ਨੂੰ ਸਿੱਖ ਪੰਥ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ। ਲੰਗਰ ਨੂੰ GST ਤੋਂ ਮੁਕਤ ਕਰਵਾਉਣ ਲਈ ਜਿਹੜੀ ਵੀ ਕੁਰਬਾਨੀ ਦੀ ਜ਼ਰੁਰਤ ਪੈਂਦੀ ਮੈਂ ਉਸ ਨੂੰ ਕਰਨ ਦਾ ਫ਼ੈਸਲਾ ਕੀਤਾ ਸੀ।
Langarਮੈਂ ਗੁਰੂ ਸਾਹਿਬ ਦੀ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਸਹਿਮਤੀ ਦਿਵਾਉਣ ਵਿਚ ਸਹਾਇਤਾ ਕੀਤੀ, ਜਿਨ੍ਹਾਂ ਲੰਗਰ ਦੇ GST ਮੁੱਦੇ ਨੂੰ ਛੇਤੀ ਹੱਲ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਬੀਤੀ ਸ਼ਾਮ ਨੂੰ, ਮੁਫ਼ਤ ਲੰਗਰ ਦੀ ਸੇਵਾ ਕਰਨ ਵਾਲੇ ਸਾਰੇ ਧਾਰਮਿਕ ਚੈਰੀਟੇਬਲ ਸੰਸਥਾਵਾਂ 'ਤੇ ਸਾਰੇ ਸੀਜੀਐਸਟੀ ਅਤੇ ਆਈਜੀਐਸਟੀ ਦੀ ਵਾਪਸੀ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਸ ਤਰ੍ਹਾਂ ਕੇਵਲ ਗੁਰਦੁਆਰੇ ਹੀ ਨਹੀਂ ਸਗੋਂ ਮੰਦਰਾਂ, ਚਰਚਾਂ, ਲੰਗਰ ਦੀ ਸੇਵਾ ਵਿਚ ਮਸਜਿਦ ਨੂੰ ਵੀ ਜੀ.ਐਸ.ਟੀ. ਦੀ ਵਾਪਸੀ ਦੀ ਪੇਸ਼ਕਸ਼ ਕੀਤੀ ਹੈ। ਮਨੁੱਖਤਾ ਨੂੰ ਮੁਫ਼ਤ ਭੋਜਨ ਖਵਾਉਣ ਦੀ ਸੇਵਾ ਕਰਨ ਵਾਲਿਆਂ 'ਤੇ ਕੋਈ ਵੀ ਟੈਕਸ ਨਹੀਂ ਲਾਵੇਗਾ।
ਸਿੱਖ ਕੌਮ ਇੱਕ ਵਾਰ ਫਿਰ ਦਸ਼ਮੇਸ਼ ਪਿਤਾ ਦੇ ਕਹੇ ਮੁਤਾਬਕ
"ਦੇਹ ਸ਼ਿਵਾ ਬਰਮੋਹਿ ਹੀ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ। ।
ਨ ਡਰੋਂ ਅਰਿ ਸੋਂ ਜਬ ਜਾਇ ਲਰੋਂ ਨਿਸਚੈ ਕਰ ਅਪਨੀ ਜੀਤ ਕਰੋਂ। । "
'ਤੇ ਖਰੇ ਉਤਰਨ 'ਚ ਕਾਮਯਾਬ ਰਹੀ ਹੈ।