
ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਨੇ ਚੀਨੀ ਐਪ ਟਿਕਟਾਕ ਵੱਲ਼ੋਂ ਭਾਰਤ ਸਰਕਾਰ ਦੇ ਖਿਲਾਫ ਕੇਸ ਲੜਨ ਤੋਂ ਮਨ੍ਹਾਂ ਕਰ ਦਿੱਤਾ ਹੈ।
ਨਵੀਂ ਦਿੱਲੀ: ਦੇਸ਼ ਦੇ ਸਾਬਕਾ ਅਟਾਰਨੀ ਜਨਰਲ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਨੇ ਚੀਨੀ ਐਪ ਟਿਕਟਾਕ ਵੱਲ਼ੋਂ ਭਾਰਤ ਸਰਕਾਰ ਦੇ ਖਿਲਾਫ ਕੇਸ ਲੜਨ ਤੋਂ ਮਨ੍ਹਾਂ ਕਰ ਦਿੱਤਾ ਹੈ। ਟਿਕਟਾਕ ‘ਤੇ ਲੱਗੇ ਕੇਂਦਰ ਸਰਕਾਰ ਦੇ ਬੈਨ ਖਿਲਾਫ ਕੋਰਟ ਵਿਚ ਪਟੀਸ਼ਨ ਦਰਜ ਕਰਨ ਲਈ ਟਿਕਟਾਕ ਨੇ ਐਡਵੋਕੇਟ ਮੁਕੁਲ ਰੋਹਤਗੀ ਨਾਲ ਸੰਪਰਕ ਕੀਤਾ ਹੈ।
Mukul Rohatgi
ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਨੇ ਖੁਦ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਭਾਰਤ ਚੀਨ ਸਰਹੱਦ ‘ਤੇ ਭਾਰਤੀ ਫੌਜੀਆਂ ਦੀ ਸ਼ਹਾਦਤ ਦੇ ਮੱਦੇਨਜ਼ਰ ਦੇਸ਼ ਵਿਚ ਚੀਨ ਦੀਆਂ ਚੀਜ਼ਾਂ ਅਤੇ ਵਪਾਰਕ ਸਮਝੌਤਿਆਂ ਦਾ ਬਾਈਕਾਟ ਕਰਨ ਦੀ ਭਾਰਤੀ ਜਨਤਾ ਦੀ ਮੰਗ ਨੂੰ ਦੇਖਦੇ ਹੋਏ ਐਡਵੋਕੇਟ ਰੋਹਤਗੀ ਨੇ ਇਹ ਕਦਮ ਚੁੱਕਿਆ ਹੈ।
TikTok and Helo
ਦੱਸ ਦਈਏ ਕਿ ਚੀਨ ਖਿਲਾਫ ਭਾਰਤ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ 59 ਚੀਨੀ ਐਪਸ ‘ਤੇ ਬੈਨ ਲਗਾ ਦਿੱਤਾ। ਇਸ ਵਿਚ ਮਸ਼ਹੂਰ ਐਪ ਟਿਕਟਾਕ ਅਤੇ ਹੇਲੋ ਵੀ ਸ਼ਾਮਲ ਹਨ। ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69 ਏ ਦੇ ਤਹਿਤ ਇਹਨਾਂ 59 ਚੀਨੀ ਮੋਬਾਈਲ ਐਪਸ ‘ਤੇ ਪਾਬੰਦੀ ਲਗਾਈ ਹੈ।
India-China
ਮੰਤਰਾਲੇ ਨੇ ਇਕ ਨੋਟਿਸ ਜਾਰੀ ਕਰ ਕੇ ਦੱਸਿਆ ਹੈ ਕਿ ਇਹ 59 ਚੀਨੀ ਐਪਸ ਉਹਨਾਂ ਗਤੀਵਿਧੀਆਂ ਵਿਚ ਲੱਗੇ ਹੋਏ ਹਨ ਜੋ ਭਾਰਤ ਦੀ ਰੱਖਿਆ ਅਤੇ ਜਨਤਕ ਵਿਵਸਥਾ ਲਈ ਖਤਰਾ ਹਨ। ਅਜਿਹੇ ਵਿਚ ਇਹਨਾਂ ਐਪਸ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਗਿਆ।
India and China
ਮੰਤਰਾਲੇ ਦਾ ਕਹਿਣਾ ਹੈ ਕਿ ਬੀਤੇ ਕੁਝ ਦਿਨਾਂ ਵਿਚ ਸੂਚਨਾ ਤਕਨਾਲੋਜੀ ਮੰਤਰਾਲੇ ਨੂੰ ਵੱਖ-ਵੱਖ ਸਰੋਤਾਂ ਤੋਂ ਕਈ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਐਂਡਰਾਇਡ ਅਤੇ ਆਈਓਐਸ ‘ਤੇ ਮੌਜੂਦ ਇਹ ਚੀਨੀ ਐਪਸ ਬਿਨਾਂ ਯੂਜ਼ਰ ਦੀ ਜਾਣਕਾਰੀ ਦੇ ਉਹਨਾਂ ਦਾ ਡਾਟਾ ਚੋਰੀ ਕਰਦੇ ਹਨ।