
ਦਿੱਲੀ 'ਚ ਸਥਿਤੀ ਮਹੀਨਾ ਪਹਿਲਾਂ ਲਾਏ ਅਨੁਮਾਨ ਤੋਂ ਬਿਹਤਰ
ਨਵੀਂ ਦਿੱਲੀ : ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ, ਕੇਂਦਰ ਅਤੇ ਹੋਰ ਸੰਸਥਾਵਾਂ ਦੇ ਸਾਂਝੇ ਯਤਨਾਂ ਨਾਲ ਕੋਵਿਡ-19 ਦੀ ਸਥਿਤੀ ਹੁਣ ਕੰਟਰੋਲ ਵਿਚ ਆ ਗਈ ਹੈ ਪਰ ਉਨ੍ਹਾਂ ਲੋਕਾਂ ਨੂੰ ਚੌਕਸ ਕੀਤਾ ਕਿ ਸਮਾਜਕ ਅਤੇ ਵਿਅਕਤੀਗਤ ਵਿਹਾਰ ਵਿਚ ਕਿਸੇ ਵੀ ਕੁਤਾਹੀ ਦੇ ਮਾਮਲਿਆਂ ਵਿਚ ਮੁੜ ਵਾਧਾ ਹੋ ਸਕਦਾ ਹੈ।
Arvind Kejriwal
ਮੁੱਖ ਮੰਤਰੀ ਨੇ ਆਨਲਾਈਨ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਸਥਿਤੀ ਓਨੀ ਭਿਆਨਕ ਨਹੀਂ ਹੈ ਜਿੰਨਾ ਇਕ ਮਹੀਨੇ ਪਹਿਲਾਂ ਅਨੁਮਾਨ ਲਾਇਆ ਗਿਆ ਸੀ। ਉਨ੍ਹਾਂ ਕਿਹਾ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧਣ ਦੀ ਬਜਾਏ ਘੱਟ ਰਹੀ ਹੈ।
CM Kejriwal
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਵੈਬਸਾਈਟ ਨੇ ਕੁਲ ਇਕ ਲੱਖ ਕੋਵਿਡ-19 ਮਾਮਲਿਆਂ ਦਾ ਅਤੇ 30 ਜੂਨ ਤਕ 60000 ਮਰੀਜ਼ਾਂ ਦਾ ਅਨੁਮਾਨ ਲਾਇਆ ਸੀ ਪਰ ਹਾਲੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਲਗਭਗ 26000 ਹੈ।
Arvind Kejriwal
ਉਨ੍ਹਾਂ ਕਿਹਾ, 'ਇਸ ਅਨੁਮਾਨ ਮਗਰੋਂ ਅਸੀਂ ਚੁੱਪਚਾਪ ਨਹੀਂ ਬੈਠੇ ਰਹੇ ਅਤੇ ਉਨ੍ਹਾਂ ਸਾਰੇ ਲੋਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿਤਾ ਜਿਹੜੇ ਸਥਿਤੀ ਨਾਲ ਨਜਿੱਠਣ ਵਿਚ ਸਾਡੀ ਮਦਦ ਕਰ ਸਕਦੇ ਸਨ। ਅਸੀਂ ਮਦਦ ਲਈ ਹੋਟਲਾਂ, ਬੈਂਕਟ ਹਾਲ, ਕੇਂਦਰ, ਸਮਾਜਕ ਅਤੇ ਧਾਰਮਕ ਸੰਸਥਾਵਾਂ ਨਾਲ ਸੰਪਰਕ ਕੀਤਾ। ਉਨ੍ਹਾਂ ਕਿਹਾ, 'ਜਿਥੋਂ ਸਾਨੂੰ ਮਦਦ ਨਹੀਂ ਮਿਲੀ, ਅਸੀਂ ਉਨ੍ਹਾਂ ਦੇ ਪੈਰ ਫੜੇ।'
Arvind Kejriwal
ਕੇਂਦਰ ਪਿਛਲੇ ਕੁੱਝ ਦਿਨਾਂ ਤੋਂ ਦਿੱਲੀ ਵਿਚ ਕੋਰੋਨਾ ਵਾਇਰਸ ਸਬੰਧੀ ਤਿਆਰੀਆਂ 'ਤੇ ਨਜ਼ਰ ਰੱਖ ਰਿਹਾ ਹੈ। ਹਾਲ ਹੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਘਰ ਘਰ ਸਰਵੇ, ਜਾਂਚ ਵਿਚ ਤੇਜ਼ੀ ਅਤੇ ਬਿਸਤਰਿਆਂ ਦੀ ਗਿਣਤੀ ਵਧਾਉਣ ਸਮੇਤ ਕਈ ਫ਼ੈਸਲਿਆਂ ਦਾ ਐਲਾਨ ਕੀਤਾ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।