ਸੰਧੂਰ ਲਾਉਣ ਤੇ ਚੂੜੀਆਂ ਪਾਉਣ ਤੋਂ ਪਤਨੀ ਕਰਦੀ ਸੀ ਇਨਕਾਰ, ਅਦਾਲਤ ਨੇ ਦਿਤਾ ਤਲਾਕ
Published : Jul 1, 2020, 8:04 am IST
Updated : Jul 1, 2020, 8:04 am IST
SHARE ARTICLE
file photo
file photo

ਅਦਾਲਤ ਨੇ ਕਿਹਾ-ਹਿੰਦੂ ਔਰਤ ਲਈ ਵਿਆਹ ਦਾ ਮਤਲਬ ਰੀਤੀ-ਰਿਵਾਜਾਂ ਨੂੰ ਮੰਨਣਾ, ਪਤੀ ਨੇ ਦਿਤੀ ਸੀ ਤਲਾਕ ਦੀ ਅਰਜ਼ੀ

ਗੁਹਾਟੀ :  ਗੁਹਾਟੀ ਹਾਈ ਕੋਰਟ ਨੇ ਔਰਤ ਦੁਆਰਾ 'ਸੰਧੂਰ' ਲਾਉਣ ਅਤੇ 'ਚੂੜੀਆਂ' ਪਾਉਣ ਤੋਂ ਇਨਕਾਰ ਕਰਨ 'ਤੇ ਉਸ ਦੇ ਪਤੀ ਨੂੰ ਤਲਾਕ ਲੈਣ ਦੀ ਆਗਿਆ ਦੇ ਦਿਤੀ। ਅਦਾਲਤ ਨੇ ਇਸ ਆਧਾਰ 'ਤੇ ਤਲਾਕ ਦੀ ਮਨਜ਼ੂਰੀ ਦਿਤੀ ਕਿ ਹਿੰਦੂ ਔਰਤ ਦੁਆਰਾ ਇਨ੍ਹਾਂ ਰੀਤੀ-ਰਿਵਾਜਾਂ ਨੂੰ ਮੰਨਣ ਤੋਂ ਇਨਕਾਰ ਕਰਨ ਦਾ ਮਤਲਬ ਹੈ ਕਿ ਉਹ ਵਿਆਹ ਪ੍ਰਵਾਨ ਕਰਨ ਤੋਂ ਇਨਕਾਰ ਕਰ ਰਹੀ ਹੈ।

BanglesBangles

ਪਤੀ ਦੀ ਪਟੀਸ਼ਨ ਦੀ ਸੁਣਵਾਈ ਕਰਦਿਆਂ ਮੁੱਖ ਜੱਜ ਅਜੇ ਲਾਂਬਾ ਅਤੇ ਜੱਜ ਸੌਮਿਤਰ ਸੈਕੀਆ ਦੇ ਬੈਂਚ ਨੇ ਪਰਵਾਰਕ ਅਦਾਲਤ ਦੇ ਉਸ ਹੁਕਮ ਨੂੰ ਰੱਦ ਕਰ ਦਿਤਾ ਜਿਸ ਨੇ ਇਸ ਆਧਾਰ 'ਤੇ ਤਲਾਕ ਦੀ ਪ੍ਰਵਾਨਗੀ ਨਹੀਂ ਦਿਤੀ ਸੀ ਕਿ ਪਤਨੀ ਨੇ ਉਸ ਨਾਲ ਬੇਰਹਿਮੀ ਭਰਿਆ ਵਿਹਾਰ ਨਹੀਂ ਕੀਤਾ।

BanglesBangles

ਪਤੀ ਨੇ ਪਰਵਾਰਕ ਅਦਾਲਤ ਦੇ ਫ਼ੈਸਲੇ ਨੂੰ ਹਾਈ ਕੋਰਟ ਵਿਚ ਚੁਨੌਤੀ ਦਿਤੀ ਸੀ। ਹਾਈ ਕੋਰਟ ਨੇ 19 ਜੂਨ ਨੂੰ ਅਪਣੇ ਫ਼ੈਸਲੇ ਵਿਚ ਕਿਹਾ, 'ਚੂੜੀ ਪਾਉਣ ਅਤੇ ਸੰਧੂਰ ਲਾਉਣ ਤੋਂ ਇਨਕਾਰ ਕਰਨਾ ਔਰਤ ਨੂੰ ਕੁਆਰੀ ਵਿਖਾਏਗਾ ਜਾਂ ਇਹ ਦਰਸਾਏਗਾ ਕਿ ਉਹ ਪਤੀ ਨਾਲ ਇਸ ਵਿਆਹ ਨੂੰ ਪ੍ਰਵਾਨ ਨਹੀਂ ਕਰਦੀ। ਉਸ ਦਾ ਇਹ ਰਵਈਆ ਇਸ ਗੱਲ ਵਲ ਇਸ਼ਾਰਾ ਕਰਦਾ ਹੈ ਕਿ ਉਹ ਪਤੀ ਨਾਲ ਵਿਆਹੁਤਾ ਜੀਵਨ ਨੂੰ ਪ੍ਰਵਾਨ ਨਹੀਂ ਕਰਨਾ ਚਾਹੁੰਦੀ।' 

MarriageMarriage

ਇਸ ਜੋੜੇ ਦਾ ਵਿਆਹ 17 ਫ਼ਰਵਰੀ 2012 ਨੂੰ ਹੋਇਆ ਸੀ ਪਰ ਛੇਤੀ ਹੀ ਦੋਹਾਂ ਦੇ ਝਗੜੇ ਸ਼ੁਰੂ ਹੋ ਗਏ ਕਿਉਂਕਿ ਔਰਤ ਅਪਣੇ ਪਤੀ ਦੇ ਪਰਵਾਰ ਦੇ ਜੀਆਂ ਨਾਲ ਨਹੀਂ ਰਹਿਣਾ ਚਾਹੁੰਦੀ ਸੀ। ਨਤੀਜਨ ਦੋਵੇਂ 30 ਜੂਨ 2013 ਤੋਂ ਵੱਖ ਰਹਿ ਰਹੇ ਸਨ।

 Gauhati High CourtGauhati High Court

ਬੈਂਚ ਨੇ ਕਿਹਾ ਕਿ ਔਰਤ ਨੇ ਅਪਣੇ ਪਤੀ ਅਤੇ ਉਸ ਦੇ ਪਰਵਾਰ 'ਤੇ ਕੁੱਟਮਾਰ ਦੇ ਦੋਸ਼ ਲਾਉਂਦਿਆਂ ਸ਼ਿਕਾਇਤ ਦਰਜ ਕਰਾਈ ਸੀ ਪਰ ਇਹ ਦੋਸ਼ ਗ਼ਲਤ ਸਾਬਤ ਹੋਏ।

ਜੱਜਾਂ ਨੇ ਕਿਹਾ ਕਿ ਪਰਵਾਰਕ ਅਦਾਲਤ ਨੇ ਇਸ ਤੱਥ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਕਿ ਔਰਤ ਨੇ ਅਪਣੇ ਪਤੀ ਨੂੰ ਉਸ ਦੀ ਬੁੱਢੀ ਮਾਂ ਪ੍ਰਤੀ ਫ਼ਰਜ਼ ਪੂਰੇ ਕਰਨ ਤੋਂ ਰੋਕਿਆ ਅਤੇ ਇੰਜ ਉਸ ਨੇ ਪਤੀ ਨਾਲ ਬੇਰਹਿਮੀ ਭਰਿਆ ਵਿਹਾਰ ਕੀਤਾ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement