ਰਾਹੁਲ ਗਾਂਧੀ ਨੇ ਖੋਲ੍ਹਿਆ ਮੋਰਚਾ, ਕੇਂਦਰ ਕੋਲੋਂ 23 ਲੱਖ ਕਰੋੜ ਦੀ ਕਮਾਈ ਦਾ ਮੰਗਿਆ ਹਿਸਾਬ
Published : Sep 1, 2021, 5:40 pm IST
Updated : Sep 1, 2021, 5:40 pm IST
SHARE ARTICLE
Rahul Gandhi
Rahul Gandhi

ਗੈਸ ਸਿਲੰਡਰ ਅਤੇ ਪੈਟਰੋਲ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ ਹੈ।

ਨਵੀਂ ਦਿੱਲੀ: ਗੈਸ ਸਿਲੰਡਰ ਅਤੇ ਪੈਟਰੋਲ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਤੇਲ ਦੀਆਂ ਕੀਮਤਾਂ ਵਧਾ ਕੇ ਸਿੱਧੀ ਆਮ ਆਦਮੀ ਨੂੰ ਸੱਟ ਮਾਰੀ ਹੈ।

LPG Cylinder Price Hiked by Rs 25 Per CylinderLPG Cylinder 

ਹੋਰ ਪੜ੍ਹੋ: ਕੈਨੇਡਾ ਸੰਸਦੀ ਚੋਣਾਂ: ਪੰਜਾਬ ਦੀਆਂ 21 ਧੀਆਂ ਅਜ਼ਮਾਉਣ ਜਾ ਰਹੀਆਂ ਕਿਸਮਤ

ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਜੀਡੀਪੀ ਵਧੀ ਹੈ। ਇਹ ਜੀਡੀਪੀ ਦਾ ਮਤਲਬ ਉਹ ਨਹੀਂ, ਜੋ ਤੁਸੀਂ ਸਮਝ ਰਹੇ ਹੋ, ਜੀਡੀਪੀ ਦਾ ਮਤਲਬ ਹੈ, ਗੈਸ, ਡੀਜ਼ਲ, ਪੈਟਰੋਲ ਅਤੇ ਸਰਕਾਰ ਨੇ ਪਿਛਲੇ 7 ਸਾਲ ਵਿਚ ਇਹਨਾਂ ਤਿੰਨਾਂ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਸਰਕਾਰ ਨੇ ਇਸ ਜ਼ਰੀਏ 23 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਪੈਸੇ ਕਿੱਥੇ ਗਏ?

Petrol Diesel pricesPetrol Diesel prices

ਹੋਰ ਪੜ੍ਹੋ: ਹੁਣ ਤੁਸੀਂ ਵੀ ਅਪਣੇ ਲਿਖਣ ਦੇ ਹੁਨਰ ਨੂੰ ਪਹੁੰਚਾ ਸਕਦੇ ਹੋ ਵਿਦੇਸ਼ਾਂ ਤੱਕ, ਜਾਣੋ ਕਿਵੇਂ

ਰਾਹੁਲ ਗਾਂਧੀ ਨੇ ਕਿਹਾ ਕਿ 2014 ਵਿਚ ਜਦੋਂ ਯੂਪੀਏ ਨੇ ਦਫ਼ਤਰ ਛੱਡਿਆ ਸੀ ਤਾਂ ਸਿਲੰਡਰ ਦੀ ਕੀਮਤ 410 ਰੁਪਏ ਸੀ। ਅੱਜ ਸਿਲੰਡਰ ਦੀ ਕੀਮਤ 885 ਰੁਪਏ ਹੈ। ਸਿਲੰਡਰ ਦੀ ਕੀਮਤ ਵਿਚ 116%ਦਾ ਵਾਧਾ ਹੋਇਆ ਹੈ। 2014 ਤੋਂ ਪੈਟਰੋਲ ਦੀ ਕੀਮਤ ਵਿਚ 42% ਅਤੇ ਡੀਜ਼ਲ ਦੀ ਕੀਮਤ ਵਿਚ 55% ਦਾ ਵਾਧਾ ਹੋਇਆ ਹੈ।

PM ModiPM Modi

ਹੋਰ ਪੜ੍ਹੋ: ਵੱਖ-ਵੱਖ ਮੰਗਾਂ ਨੂੰ ਲੈ ਕੇ ਨੋਇਡਾ ਵਿਚ 81 ਪਿੰਡਾਂ ਦੇ ਕਿਸਾਨਾਂ ਦਾ ਧਰਨਾ, 300 ਨੂੰ ਕੀਤਾ ਗ੍ਰਿਫ਼ਤਾਰ

ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਪਹਿਲਾਂ ਕਿਹਾ ਸੀ ਕਿ ਮੈਂ ਨੋਟਬੰਦੀ ਕਰ ਰਿਹਾ ਹਾਂ ਅਤੇ ਵਿੱਤ ਮੰਤਰੀ ਕਹਿੰਦੀ ਰਹਿੰਦੀ ਹੈ ਕਿ ਮੈਂ ਮੁਦਰੀਕਰਨ ਕਰ ਰਹੀ ਹਾਂ। ਅਸਲ ਅਰਥਾਂ ਵਿਚ  ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ, ਐਮਐਸਐਮਈ, ਤਨਖਾਹਦਾਰ ਵਰਗ, ਸਰਕਾਰੀ ਕਰਮਚਾਰੀਆਂ ਅਤੇ ਇਮਾਨਦਾਰ ਉਦਯੋਗਪਤੀਆਂ ਦੀ ਨੋਟਬੰਦੀ ਕੀਤੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement