ਫਰਜ਼ੀ ਲਾਅ ਡਿਗਰੀ ਲੈ ਕੇ 68 ਵਕੀਲ ਦਿੱਲੀ ਵਿਚ ਕਰ ਰਹੇ ਅਭਿਆਸ!
Published : Nov 1, 2019, 3:14 pm IST
Updated : Nov 1, 2019, 3:14 pm IST
SHARE ARTICLE
68 lawyers practicing in Delhi with fake law degree
68 lawyers practicing in Delhi with fake law degree

ਬਾਰ ਕੌਂਸਲ ਦੀ ਰਿਪੋਰਟ ਵਿਚ ਖੁਲਾਸਾ

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਦਰਜਨਾਂ ਵਕੀਲ ਕਾਨੂੰਨ ਦੀ ਫਰਜ਼ੀ ਡਿਗਰੀ ਲੈ ਕੇ ਅਭਿਆਸ ਕਰ ਰਹੇ ਹਨ। ਦਿੱਲੀ ਬਾਰ ਕੌਂਸਲ ਦੀ ਰਿਪੋਰਟ ਵਿਚ ਇਹ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਉਸ ਯੂਨੀਵਰਸਿਟੀ ਨੇ ਵੀ ਲਾਅ ਡਿਗਰੀ ਹੋਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਦਾ ਨਾਂਅ ਇਹਨਾਂ ਫਰਜ਼ੀ ਡਿਗਰੀ ‘ਤੇ ਲਿਖਿਆ ਹੈ। ਫਰਜ਼ੀ ਡਿਗਰੀ ਵਾਲੇ ਵਕੀਲਾਂ ਖ਼ਿਲਾਫ ਐਫਆਈਆਰ ਦਰਜ ਕਰਵਾਈ ਜਾ ਰਹੀ ਹੈ। ਬਾਰ ਕੌਂਸਲ ਨੇ ਥਾਣੇ ਵਿਚ ਇਸ ਸਬੰਧੀ ਸ਼ਿਕਾਇਤ ਕੀਤੀ ਹੈ।

68 lawyers practicing in Delhi with fake law degree68 lawyers practicing in Delhi with fake law degree

ਜਾਣਕਾਰੀ ਮੁਤਾਬਕ ਦਿੱਲੀ ਬਾਰ ਕੌਂਸਲ ਵਿਚ ਕੁਝ ਵਕੀਲਾਂ ਦੀ ਕਾਨੂੰਨ ਦੀ ਡਿਗਰੀ ਫਰਜ਼ੀ ਹੋਣ ਦੀ ਸ਼ਿਕਾਇਤ ਆਈ ਸੀ। ਸ਼ਿਕਾਇਤ ਤੋਂ ਬਾਅਦ ਕੌਂਸਲ ਨੇ ਸਬੰਧਿਤ ਵਕੀਲਾਂ ਦੀ ਡਿਗਰੀ ਨੂੰ ਵੈਰੀਫੀਕੇਸ਼ਨ ਲਈ ਉਹਨਾਂ ਯੂਨੀਵਰਸਿਟੀਆਂ ਨੂੰ ਭੇਜ ਦਿੱਤਾ ਹੈ, ਜਿੱਥੋਂ ਉਹਨਾਂ ਨੂੰ ਜਾਰੀ ਕਰਨ ਦੀ ਗੱਲ ਕਹੀ ਗਈ ਸੀ। ਦਿੱਲੀ ਨਾਲ ਸਬੰਧਤ ਕਰੀਬ 74 ਵਕੀਲਾਂ ਦੀਆਂ ਡਿਗਰੀਆਂ ਜਾਂਚ ਲਈ ਭੇਜੀਆਂ ਗਈਆਂ ਸਨ। ਜਿਨ੍ਹਾਂ ਵਿਚੋਂ ਹੁਣ ਤੱਕ 68 ਵਕੀਲਾਂ ਦੀ ਰਿਪੋਰਟ ਆ ਚੁੱਕੀ ਹੈ ਅਤੇ ਬਾਕੀ ਛੇ ਵਕੀਲਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।

Bar Council of IndiaBar Council of India

ਬਾਕ ਕੌਂਸਲ ਆਫ ਇੰਡੀਆ ਦੇ ਸੈਕਟਰੀ ਵਿਸ਼ਣੂ ਸ਼ਰਮਾ ਦੀ ਮੰਨੀਏ ਤਾਂ 68 ਵਕੀਲਾਂ ਦੀ ਡਿਗਰੀ ਬਾਰੇ ਵੀ ਰਿਪੋਰਟ ਆ ਗਈ ਹੈ ਅਤੇ ਜਾਂਚ ਵਿਚ ਉਹਨਾਂ ਨੂੰ ਫਰਜ਼ੀ ਦੱਸਿਆ ਗਿਆ ਹੈ। ਫਰਜ਼ੀ ਡਿਗਰੀ ਵਾਲੇ ਵਕੀਲਾਂ ਖ਼ਿਲਾਫ ਐਫਆਈਆਰ ਦਰਜ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਅਰੋਪੀ ਵਕੀਲਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਸਾਲ 2017 ਵਿਚ ਵੀ ਬਾਰ ਕੌਂਸਲ ਦੇਸ਼ ਵਿਚ ਫਰਜ਼ੀ ਡਿਗਰੀ ਜਾਂ ਬਿਨਾਂ ਡਿਗਰੀ ਵਾਲੇ ਵਕੀਲਾਂ ਦੇ ਮਾਮਲਿਆਂ ਨੂੰ ਸਾਹਮਣੇ ਲਿਆ ਚੁੱਕੀ ਹੈ। ਕੌਂਸਲ ਨੇ ਕਾਨੂੰਨ ਮੰਤਰਾਲੇ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਐਡਵੋਕੇਟ ਐਕਟ 1961 ਅਨੁਸਾਰ ਅਜਿਹੇ ਵਕੀਲਾਂ ਨੂੰ ਸਜ਼ਾ ਦੇਣ ‘ਤੇ ਵਿਚਾਰ ਕੀਤਾ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement