
ਦੁਨੀਆਂ ਭਰ 'ਚ ਤਮਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਪਲਾਸਟਿਕ ਦੇ ਪ੍ਰਸਾਰ 'ਚ ਕਮੀ ਨਹੀਂ ਆ ਰਹੀ। ਇਸ ਨਾਲ ਪ੍ਰਦੂਸ਼ਣ ਦੀ ਸਮੱਸਿਆ ਵਧਦੀ ਜਾ ਰਹੀ ਹੈ।..
ਨਵੀਂ ਦਿੱਲੀ : ਦੁਨੀਆਂ ਭਰ 'ਚ ਤਮਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਪਲਾਸਟਿਕ ਦੇ ਪ੍ਰਸਾਰ 'ਚ ਕਮੀ ਨਹੀਂ ਆ ਰਹੀ। ਇਸ ਨਾਲ ਪ੍ਰਦੂਸ਼ਣ ਦੀ ਸਮੱਸਿਆ ਵਧਦੀ ਜਾ ਰਹੀ ਹੈ। ਵਾਤਾਵਰਨ ਸਬੰਧੀ ਇੱਕ ਦਬਾਅ ਗਰੁੱਪ ਨੇ ਬੁੱਧਵਾਰ ਨੂੰ ਕਿਹਾ ਕਿ ਧਰਤੀ 'ਤੇ ਕੂੜਾ ਫੈਲਾ ਰਹੇ ਪਲਾਸਟਿਕ ਦੇ ਲੱਖਾਂ ਟੁਕੜਿਆਂ 'ਚ ਕੁਝ ਐਮਐਨਸੀ ਵੀ ਆਉਂਦੀਆਂ ਹਨ।ਵਿਅਕਤੀਆਂ ਤੇ ਵਾਤਾਵਰਨ ਸੰਗਠਨ 'ਚ ਗਲੋਬਲ ਗਠਬੰਧਨ ਬ੍ਰੇਕ ਫਰੀ ਫੋਰਮ ਪਲਾਸਟਿਕ ਨੇ ਕਿਹਾ ਕਿ ਕੋਕਾ-ਕੋਲਾ, ਨੈਸਲੇ ਤੇ ਪੈਪਸੀਕੋ ਜਿਹੀਆਂ ਦੁਨੀਆਂ ਦੀਆਂ ਵੱਡੀਆਂ ਕੰਪਨੀਆਂ ਸਭ ਤੋਂ ਜ਼ਿਆਦਾ ਪਲਾਸਟਿਕ ਦਾ ਕਚਰਾ ਫੈਲਾਉਂਦੀਆਂ ਹਨ।
Plastic Waste Companies
ਇਸ ਗਰੁੱਪ ਦੇ ਕਰਮਚਾਰੀਆਂ ਨੇ ਇੱਕ ਮਹੀਨੇ ਪਹਿਲਾਂ 51 ਦੇਸ਼ਾਂ ‘ਚ ‘ਵਿਸ਼ਵ ਸਫਾਈ ਦਿਹਾੜੇ’ ਦੌਰਾਨ ਪਲਾਸਟਿਕ ਦੇ ਕੂੜੇ ਤੋਂ ਤਕਰੀਬਨ ਪੰਜ ਲੱਖ ਟੁਕੜੇ ਜਮਾਂ ਕੀਤੇ ਜਿਸ ਵਿੱਚੋਂ 43 ਫੀਸਦ ਤਾਂ ਸਾਫ਼ ਤੌਰ 'ਤੇ ਉਪਭੋਗਤਾ ਬ੍ਰਾਂਡ ਦਾ ਨਾਂ ਸੀ। ਉਨ੍ਹਾਂ ਨੇ ਕਿਹਾ ਕਿ ਲਗਪਗ ਦੂਜੇ ਸਾਲ ਕੋਲਾ ਕੋਲਾ ਪਲਾਸਟਿਕ ਦਾ ਕਚਰਾ ਫੈਲਾਉਣ ‘ਦ ਟੌਪ 'ਤੇ ਹੈ।
Plastic Waste Companies
ਚਾਰ ਮਹਾਦੀਪਾਂ ਦੇ 37 ਦੇਸ਼ਾ ਵਿੱਚੋਂ ਉਸ ਦੇ 11,732 ਪਲਾਸਟਿਕ ਦੇ ਟੁਕੜੇ ਇਕੱਠੇ ਕੀਤੇ ਗਏ। ਸੰਗਠਨ ਨੇ ਕਿਹਾ ਕਿ ਚੀਨ, ਇੰਡੋਨੇਸ਼ੀਆ, ਵੀਅਤਨਾਮ ਤੇ ਸ਼੍ਰੀਲੰਕਾ ਸਮੁੰਦਰ 'ਚ ਸਭ ਤੋਂ ਜ਼ਿਆਦਾ ਪਲਾਸਟਿਕ ਦਾ ਕਚਰਾ ਸੁੱਟਿਆ ਜਾਂਦਾ ਹੈ। ਏਸ਼ੀਆ 'ਚ ਪਲਾਸਟਿਕ ਪ੍ਰਦੂਸ਼ਣ ਪੈਦਾ ਕਰਨ ਵਾਲੇ ਇਸ ਦੇ ਅਸਲ ਕਾਰਨ ਐਮਐਨਸੀ ਕੰਪਨੀਆਂ ਹਨ ਜਿਨ੍ਹਾਂ ਦੇ ਮੁੱਖ ਦਫ਼ਤਰ ਯੂਰਪ ਤੇ ਅਮਰੀਕਾ ‘ਚ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।