ਇਹ ਸੇਵਾ ਮੁਕਤ ਮਹਿਲਾ ਪ੍ਰੋਫੈਸਰ ਨੇ ਵਿਦਿਅਕ ਅਦਾਰਿਆਂ ਨੂੰ ਕੀਤੇ 97 ਲੱਖ ਦਾਨ  
Published : Dec 1, 2019, 5:16 pm IST
Updated : Dec 1, 2019, 5:16 pm IST
SHARE ARTICLE
Chitralekha mallik donated over rs 97 lakh
Chitralekha mallik donated over rs 97 lakh

ਚਿੱਤਰ ਲੇਖਾ ਮਲਿਕ ਕੋਲਕਾਤਾ ਦੇ ਬਾਗੁਇਤੀ ਇਲਾਕੇ ਵਿਚ ਇਕ ਮਾਮੂਲੀ ਫਲੈਟ 'ਚ ਰਹਿੰਦੀ ਹੈ

ਕੋਲਕਾਤਾ: ਪੱਛਮੀ ਬੰਗਾਲ ਦੀ ਇਕ ਸੇਵਾ ਮੁਕਤ ਔਰਤ ਪ੍ਰੋਫੈਸਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ 2002 ਤੋਂ ਸੂਬੇ ਦੇ ਵਿਦਿਅਕ ਅਦਾਰਿਆਂ ਨੂੰ 97 ਲੱਖ ਰੁਪਏ ਦਾਨ 'ਚ ਦਿੱਤੇ ਹਨ। 70 ਸਾਲਾ ਪ੍ਰੋਫੈਸਰ ਨੂੰ ਪੈਨਸ਼ਨ ਦੇ ਰੂਪ ਵਿਚ ਹਰ ਮਹੀਨੇ 50,000 ਰੁਪਏ ਤੋਂ ਵੱਧ ਰਾਸ਼ੀ ਮਿਲਦੀ ਹੈ।

PhotoPhotoਚਿੱਤਰ ਲੇਖਾ ਮਲਿਕ ਕੋਲਕਾਤਾ ਦੇ ਬਾਗੁਇਤੀ ਇਲਾਕੇ ਵਿਚ ਇਕ ਮਾਮੂਲੀ ਫਲੈਟ 'ਚ ਰਹਿੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਆਰਥਿਕ ਮਦਦ ਦੀ ਜ਼ਰੂਰਤ ਹੋਣ 'ਤੇ ਸ਼ੋਧਕਰਤਾਵਾਂ ਦੀ ਮਦਦ ਕਰਨਾ ਚਾਹੁੰਦੀ ਹੈ।

90 million rupees notes were thrown by the wedding party in jamnagar Moneyਉਨ੍ਹਾਂ ਨੇ ਕਿਹਾ ਕਿ 97 ਲੱਖ ਰੁਪਏ 'ਚੋਂ ਮੈਂ 50 ਲੱਖ ਰੁਪਏ ਪਿਛਲੇ ਸਾਲ ਆਪਣੀ ਸੰਸਥਾ ਯਾਦਵਪੁਰ ਯੂਨੀਵਰਸਿਟੀ ਦੇ ਆਪਣੇ ਸ਼ੋਧ ਮਾਰਗ ਦਰਸ਼ਕ ਪੰਡਿਤ ਬਿਧੁਭੂਸ਼ਣ ਭੱਟਾਚਾਰੀਆਂ ਦੀ ਯਾਦ 'ਚ ਦਿੱਤੇ ਸਨ। ਮਲਿਕ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਪਹਿਲਾ ਦਾਨ 50,000 ਰੁਪਏ ਕੀਤਾ ਸੀ, ਜੋ ਉਨ੍ਹਾਂ ਨੇ 2002 'ਚ ਵਿਕਟੋਰੀਆ ਸੰਸਥਾ 'ਚ ਦਿੱਤਾ ਸੀ।

PensionsPensions ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਦੇ ਨਾਮ 'ਤੇ ਹਾਵੜਾ ਵਿਚ ਇੰਡੀਅਨ ਰਿਸਰਚ ਇੰਸਟੀਚਿਊਟ ਫਾਰ ਇੰਟੀਗ੍ਰੇਟੇਡ ਮੈਡੀਸੀਨ ਲਈ 31 ਲੱਖ ਰੁਪਏ ਦੀ ਵੱਡੀ ਰਾਸ਼ੀ ਦਾਨ ਦੇ ਰੂਪ ਵਿਚ ਦਿੱਤੀ ਸੀ।

School StudentSchool Studentਮਲਿਕ ਨੇ ਦੱਸਿਆ ਕਿ ਉਨ੍ਹਾਂ ਨੇ ਬਾਕੀ ਰਕਮ ਵੀ ਸਿੱਖਿਆ ਅਤੇ ਗਰੀਬਾਂ ਦੇ ਕਲਿਆਣ ਲਈ 2002 ਤੋਂ 2018 ਵਿਚਾਲੇ ਵੱਖ-ਵੱਖ ਸੰਸਥਾਵਾਂ ਨੂੰ ਦਿੱਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement