
ਕਰੀਬ 24 ਕਰੋੜ ਸਾਲ ਪਹਿਲਾਂ ਧਰਤੀ 'ਤੇ ਰਹਿਣ ਵਾਲੀ ਇਸ ਨਸਲ ਨੂੰ ਯੁਡਾਇਚਿਤਸ ਨਾਂ ਦਿੱਤਾ ਗਿਆ ਸੀ।
ਸ਼ਿਲਾਂਗ: ਮੇਘਾਲਿਆ ਦੇ ਪੱਛਮੀ ਖਾਸੀ ਪਹਾੜੀ ਜ਼ਿਲੇ ’ਚ ਮੱਛੀ ਦੀ ਇਕ ਨਵੀਂ ਨਸਲ ਦਾ ਪਤਾ ਲੱਗਾ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ਿਲਾਂਗ ਦੇ ਲੇਡੀ ਕੀਨ ਕਾਲਜ ਦੇ ਪ੍ਰੋਫੈਸਰ ਖੁਲਰ ਮੁਖਿਮ ਦੀ ਅਗਵਾਈ ’ਚ ਵਿਗਿਆਨੀਆਂ ਦੇ ਇਕ ਦਲ ਨੇ ਵ੍ਹਾਬਲੇਈ ਨਦੀ ਦੀ ਉਪਨਦੀ ਤਵਾਹਿਦੋਹ ਤੋਂ ਸ਼ਿਸਤੁਰਾ ਸਿੰਗਕਈ ਨਾਂ ਦੀ ਮੱਛੀ ਦੀ ਨਵੀਂ ਨਸਲ ਦੀ ਖੋਜ ਕੀਤੀ।
Fish ਮੁਖਿਮ ਨੇ ਦੱਸਿਆ ਕਿ ਮੱਛੀ ਦੇ ਨਰ ਅਤੇ ਮਾਦਾ ਦੋਵਾਂ ਲਿੰਗਾਂ ’ਤੇ ਕਾਲੇ ਰੰਗ ਦੀਆਂ ਲਾਈਨਾਂ ਦੇ ਨਾਲ ਸੁਨਹਿਰੇ-ਭੂਰੇ ਰੰਗ ਦੀ ਚਮੜੀ ਹੈ। ਉਨ੍ਹਾਂ ਦੱਸਿਆ ਕਿ ਮੱਛੀ ਦੇ ਨਮੂਨੇ ਕੋਲਕਾਤਾ ’ਚ ਭਾਰਤੀ ਪ੍ਰਾਣੀ ਸਰਵੇਖਣ ਅਤੇ ਗੁਹਾਟੀ ’ਚ ਗੋਹਾਟੀ ਯੂਨੀਵਰਸਿਟੀ ਮਿਊਜ਼ੀਅਮ ਆਫ ਫਿਸ਼ਜ਼ ਨੂੰ ਭੇਜੇ ਗਏ ਹਨ। ਦਸ ਦਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਮੱਛੀ ਦੀ ਨਵੀਂ ਨਸਲ ਦੀ ਖੋਜ ਕੀਤੀ ਗਈ ਹੈ।
Fishਇਸ ਤੋਂ ਪਹਿਲਾਂ ਵੀ ਬੀਜਿੰਗ 22 ਮਾਰਚ (ਮਪ) ਚੀਨ ਦੇ ਵਿਗਿਆਨੀਆਂ ਨੇ ਇਕ ਨਵੀਂ ਨਸਲ ਦੀ ਮੱਛੀ ਦੀ ਪਛਾਣ ਕਰਨ 'ਚ ਕਾਮਯਾਬੀ ਹਾਸਲ ਕੀਤੀ ਸੀ। ਦੇਸ਼ ਦੇ ਪੱਛਮੀ ਇਲਾਕੇ 'ਚ ਸਥਿਤ ਯੁੰਨਾਨ ਸੂਬੇ 'ਚੋਂ ਖੋਜੇ ਗਏ ਚੰਗੀ ਤਰ੍ਹਾਂ ਸੰਭਾਲੇ ਗਏ ਚਾਰ ਪਥਰਾਟਾਂ ਦੇ ਵਿਸ਼ਲੇਸ਼ਣ ਤੋਂ ਬਾਅਦ ਨਵੀਂ ਨਸਲ ਦਾ ਪਤਾ ਲਗਾਇਆ ਗਿਆ ਸੀ।
Fishਕਰੀਬ 24 ਕਰੋੜ ਸਾਲ ਪਹਿਲਾਂ ਧਰਤੀ 'ਤੇ ਰਹਿਣ ਵਾਲੀ ਇਸ ਨਸਲ ਨੂੰ ਯੁਡਾਇਚਿਤਸ ਨਾਂ ਦਿੱਤਾ ਗਿਆ ਸੀ। ਬਰਟੀਬ੍ਰੇਟਾ ਪਲਸੀਟਾ ਜਰਨਲ 'ਚ ਛਪੇ ਅਧਿਐਨ ਮੁਤਾਬਕ ਇਹ ਦੁਨੀਆ ਦੀ ਸਭ ਤੋਂ ਪੁਰਾਣੀ ਗਿੰਗਲੀਮੋਡੀਅਨ (ਪੁਰਾਤਨ ਮੱਛੀਆਂ ਜਿਨ੍ਹਾਂ ਦੇ ਸ਼ਰੀਰ 'ਚ ਕੰਢੇ ਹੁੰਦੇ ਹਨ) ਮੱਛੀ ਹੈ।
fish farmingਖੋਜਾਰਥੀਆਂ ਦਾ ਕਹਿਣਾ ਹੈ ਕਿ ਇਸ ਅਧਿਐਨ ਤੋਂ ਬਾਅਦ ਕੰਡੇ ਵਾਲੀਆਂ ਮੱਛੀਆਂ ਦੇ ਵਿਕਾਸ ਨੂੰ ਸਮਝਣ 'ਚ ਸੌਖ ਹੋਵੇਗੀ। ਵਿਗਿਆਨੀ ਅਗਲੀ ਖੋਜ 'ਚ ਇਸ ਨਵੀਂ ਨਸਲ ਦੀ ਉਤਪੱਤੀ ਤੇ ਵਿ ਕਾਸ ਬਾਰੇ ਵਿਸਥਾਰ ਨਾਲ ਜਾਣਨ ਦੀ ਕੋਸ਼ਿਸ਼ ਕਰਨਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।