
ਇਹਨਾਂ ਦੋ ਹੈਲੀਕਾਪਟਰਾਂ ਨਾਲ ਭਾਰਤੀ ਫ਼ੌਜ ਦੀ ਤਾਕਤ ਕਈ ਗੁਣਾ ਵੱਧ ਜਾਵੇਗੀ। ਜੋ ਹੁਣ ਤੱਕ ਰੂਸ ਵਿਚ ਬਣੇ ਐਮਆਈ-17 ਲਿਫਟ ਹੈਲੀਕਾਪਟਰਾਂ 'ਤੇ ਹੀ ਨਿਰਭਰ ਹੈ।
ਨਵੀਂ ਦਿੱਲੀ : ਅਮਰੀਕਾ ਵਿਚ ਤਿਆਰ ਚਿਨੂਕ ਅਤੇ ਅਪਾਚੇ ਹੈਲੀਕਾਪਟਰ ਦਾ ਪਹਿਲਾ ਬੈਚ ਮਾਰਚ ਮਹੀਨੇ ਵਿਚ ਫ਼ੋਜ ਨੂੰ ਮਿਲ ਜਾਵੇਗਾ। ਇਹਨਾਂ ਨਾਲ ਭਾਰਤੀ ਫ਼ੌਜ ਦੀ ਸਮਰਥਾ ਪਹਿਲਾਂ ਤੋਂ ਕਿਤੇ ਵੱਧ ਹੋ ਜਾਵੇਗੀ। ਚਿਨਕੂ ਹੈਲੀਕਾਪਟਰ ਦਾ ਪਹਿਲਾ ਬੈਚ ਬੋਇੰਗ ਕੰਪਨੀ ਵੱਲੋਂ ਗੁਜਰਾਤ ਦੀ ਮੁੰਦਰਾ ਬੰਦਰਗਾਹ ਲਈ ਰਵਾਨਾ ਹੋ ਚੁੱਕਿਆ ਹੈ ਅਤੇ ਇਸ ਦੇ ਅਗਲੇ ਮਹੀਨੇ ਤੱਕ ਇਥੇ ਪਹੁੰਚਣ ਦੀ ਸੰਭਾਵਨਾ ਹੈ। ਭਾਰਤ ਨੇ 3 ਬਿਲੀਅਨ ਡਾਲਰ ਵਿਚ 15 ਚਿਨੂਕ ਅਤੇ 22 ਅਪਾਚੇ ਹੈਲੀਕਾਪਟਰਾਂ ਦਾ ਸੌਦਾ ਕੀਤਾ ਸੀ। ਪਰ ਭਾਰਤ ਕੋਲ ਅਜੇ 6 ਹੋਰ ਅਪਾਚੇ ਹੈਲੀਕਾਪਟਰ ਦਾ ਵਿਕਲਪ ਹੈ,
Apache helicopter
ਜਿਸ ਨੂੰ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਪ੍ਰਵਾਨਗੀ ਦੇ ਦਿਤੀ ਹੈ। ਭਾਰਤੀ ਅਤੇ ਅਮਰੀਕੀ ਰਾਜਦੂਤਾਂ ਮੁਤਾਬਕ ਭਾਰਤੀ ਫ਼ੌਜ ਨੂੰ ਸੌਂਪਣ ਤੋਂ ਪਹਿਲਾਂ ਇਹਨਾਂ ਦੀ ਹਵਾਈ ਸਮਰਥਾ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਫਲਾਈਟ ਟੈਸਟ ਵੀ ਕੀਤਾ ਜਾਵੇਗਾ। ਚਿਨੂਕ ਹੈਲੀਕਾਪਟਰਾਂ ਨੂੰ ਚੰਡੀਗੜ੍ਹ ਵਿਚ ਰੱਖਿਆ ਜਾਵੇਗਾ ਤਾਂ ਕਿ ਲੋੜ ਪੈਣ 'ਤੇ ਇਹਨਾਂ ਨੂੰ ਸਿਯਾਚਿਨ ਅਤੇ ਲੱਦਾਖ ਭੇਜਿਆ ਜਾ ਸਕੇ। ਉਥੇ ਹੀ ਹਮਲਾ ਕਰਨ ਵਾਲੇ ਅਪਾਚੇ ਹੈਲੀਕਾਪਟਰ ਭਾਰਤੀ ਫੋਜ ਨੂੰ ਸੌਂਪੇ ਜਾਣਗੇ। ਇਹਨਾਂ ਨੂੰ ਗਾਜਿਆਬਾਦ ਦੇ ਹਿੰਡਨ ਏਅਰਬੇਸ ਵਿਚ ਰੱਖਿਆ ਜਾਵੇਗਾ।
Hindon air base in Ghaziabad
ਇਹਨਾਂ ਦੋ ਹੈਲੀਕਾਪਟਰਾਂ ਨਾਲ ਭਾਰਤੀ ਫ਼ੌਜ ਦੀ ਤਾਕਤ ਕਈ ਗੁਣਾ ਵੱਧ ਜਾਵੇਗੀ। ਜੋ ਹੁਣ ਤੱਕ ਰੂਸ ਵਿਚ ਬਣੇ ਐਮਆਈ-17 ਲਿਫਟ ਹੈਲੀਕਾਪਟਰਾਂ 'ਤੇ ਹੀ ਨਿਰਭਰ ਹੈ। ਇਸ ਤੋਂ ਇਲਾਵਾ ਫ਼ੌਜ ਦੇ ਕੋਲ ਰੂਸ ਵਿਚ ਤਿਆਰ ਐਮਆਈ-26 ਹੈਲੀਕਾਪਟਰ ਵੀ ਮੌਜੂਦ ਹਨ। ਉਥੇ ਹੀ ਜੇਕਰ ਅਟੈਕ ਹੈਲੀਕਾਪਟਰ ਦੀ ਗੱਲ ਕਰੀਏ ਤਾਂ ਭਾਰਤੀ ਫ਼ੌਜ ਦੀ ਤਾਕਤ ਐਮਆਈ-35 'ਤੇ ਹੀ ਨਿਰਭਰ ਹੈ। ਜਿਸ ਦੀ ਵਰਤੋਂ ਉਸ ਵੇਲ੍ਹੇ ਦੇ ਸੋਵੀਅਤ ਸੰਘ ਵੱਲੋਂ 1980 ਦੇ ਦਹਾਕੇ ਵਿਚ ਅਫਗਾਨਿਸਤਾਨ ਦੇ ਕਬਜੇ ਦੌਰਾਨ ਕੀਤੀ ਗਈ ਸੀ।