
ਕੇਂਦਰ ਸਰਕਾਰ ਦੇਸ਼ ਦੇ ਮੰਡੀਕਰਨ ਸਿਸਟਮ ਨੂੰ ਤੋੜ ਕੇ ਕਿਸਾਨੀ ਨੂੰ ਬਿਲਕੁਲ ਤਬਾਹ ਕਰਨਾ ਚਾਹੁੰਦੀ ਹੈ ,
ਨਵੀਂ ਦਿੱਲੀ , (ਸੈਸ਼ਵ ਨਾਗਰਾ) : ਕੇਂਦਰ ਸਰਕਾਰ ਦੇਸ਼ ਦੇ ਮੰਡੀਕਰਨ ਸਿਸਟਮ ਨੂੰ ਤੋੜ ਕੇ ਕਿਸਾਨੀ ਨੂੰ ਬਿਲਕੁਲ ਤਬਾਹ ਕਰਨਾ ਚਾਹੁੰਦੀ ਹੈ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥ ਮਜ਼ਬੂਤ ਕਰ ਰਹੀ ਹੈ , ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਣਾਏ ਗਏ ਖੇਤੀਬਾੜੀ ਕਾਨੂੰਨ ਸੱਚਮੁੱਚ ਹੀ ਕਾਲੇ ਕਾਨੂੰਨ ਹਨ ਕਿਉਂਕਿ ਇਨ੍ਹਾਂ ਕਾਨੂੰਨਾਂ ਦੇ ਨਾਲ ਦੇਸ਼ ਦਾ ਮੰਡੀਕਰਨ ਸਿਸਟਮ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ ਅਤੇ
photoਦੇਸ਼ ਦੀ ਮੰਡੀ ਕਾਰਪੋਰੇਟ ਘਰਾਣਿਆਂ ਦੇ ਹੱਥ ਵਿਚ ਚਲੀ ਜਾਵੇਗੀ, ਦੇਸ਼ ਦਾ ਕਿਸਾਨ ਕਾਰਪੋਰੋਟ ਘਰਾਣਿਆਂ ਦੇ ਰਹਿਮੋ ਕਰਮ ‘ਤੇ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦੀ ਕਿਸਾਨੀ ਸੰਘਰਸ਼ ਨੂੰ ਦੇਸ਼ ਦੇ ਹਰ ਵਰਗ ਦੀ ਹਮਾਇਤ ਪ੍ਰਾਪਤ ਹੋ ਰਹੀ ਹੈ, ਉਨ੍ਹਾਂ ਕਿਹਾ ਕਿ ਕਿਸਾਨ, ਮਜ਼ਦੂਰ, ਦੁਕਾਨਦਾਰ ਅਤੇ ਛੋਟੇ ਵਪਾਰੀ ਕਿਸਾਨੀ ਸੰਘਰਸ਼ ਵਿਚ ਆਪਣਾ ਅਹਿਮ ਰੋਲ ਪਾ ਰਹੇ ਹਨ।
photoਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆੜ੍ਹਤੀਆਂ ਨੂੰ ਵਿਚੋਲੀਏ ਕਹਿ ਕੇ ਬਦਨਾਮ ਕਰ ਰਹੀ ਹੈ ਜਦ ਕਿ ਆਡ਼੍ਹਤੀਆਂ ਦਾ ਕੰਮ ਸਰਵਿਸ ਦੇਣਾ ਹੈ, ਸੇਵਾਵਾਂ ਦੇ ਬਦਲੇ ਵਿਚ ਸਰਕਾਰ ਤੋਂ ਕਮਿਸ਼ਨ ਲੈਂਦੇ ਹਨ । ਆੜ੍ਹਤੀਏ ਕਿਸਾਨਾਂ ਤੋਂ ਜਿਸ ਮੁੱਲ ‘ਤੇ ਫਸਲ ਲੈਂਦੇ ਹਨ, ਉਸੇ ਮੁੱਲ ਦੀ ਰਸੀਦ ਕੱਟ ਕੇ ਦਿੰਦੇ ਹਨ, ਫੇਰ ਆੜ੍ਹਤੀਏ ਵਿਚੋਲੀਏ ਕਿਵੇਂ ਹੇ, ਉਨ੍ਹਾਂ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਪ੍ਰਾਪੇਗੰਡਾ ਕਰ ਕੇ ਆੜ੍ਹਤੀਆਂ ਨੂੰ ਅਤੇ ਕਿਸਾਨਾਂ ਵਿਚਕਾਰ ਪਾੜਾ ਪਾ ਰਹੀ ਹੈ ,
balbir singh Rajewalਰਾਜੇਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਬਣਾਏ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਪੱਖੀ ਹਨ ਅਤੇ ਕਿਸਾਨਾਂ ਨੂੰ ਬਰਬਾਦ ਕਰਨ ਵਾਲੇ ਹਨ । ਉਨ੍ਹਾਂ ਨੇ ਕਿਹਾ ਕਿ ਵਿਸ਼ਵ ਪੱਧਰ ‘ਤੇ ਪੰਜਾਬ ਅਤੇ ਹਰਿਆਣਾ ਦੀ ਮੰਡੀ ਸਿਸਟਮ ਸਭ ਤੋਂ ਵਧੀਆ ਹੈ , ਕੇਂਦਰ ਸਰਕਾਰ ਇਸ ਮੰਡੀ ਸਿਸਟਮ ਦੇ ਸਮਾਨਾਂਤਰ ਮੰਡੀ ਖੜ੍ਹੀ ਕਰਕੇ ਸਰਕਾਰੀ ਮੰਡੀ ਨੂੰ ਖਤਮ ਕਰਨਾ ਚਾਹੁੰਦੀ ਹੈ , ਜਿਸਦੇ ਖਿਲਾਫ ਦੇਸ਼ ਦੇ ਕਿਸਾਨ ਸੰਘਰਸ਼ ਕਰ ਰਹੇ ਹਨ।