Budget 2020 : ਚੰਡੀਗੜ੍ਹ ਲਈ 5138 ਕਰੋੜ ਰੁਪਏ ਪ੍ਰਵਾਨ
Published : Feb 2, 2020, 8:39 am IST
Updated : Feb 2, 2020, 8:39 am IST
SHARE ARTICLE
File Photo
File Photo

ਯੂ.ਟੀ. ਪ੍ਰਸ਼ਾਸਨ ਨੇ ਮੰਗੇ ਸਨ 5300 ਕਰੋੜ ਰੁਪਏ

ਚੰਡੀਗੜ੍ਹ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਸੰਸਦ ਵਿਚ ਪੇਸ਼ ਕੀਤੇ ਵਿੱਤੀ ਵਰ੍ਹੇ 2020-21 ਦੇ ਬਜਟ ਵਿਚ ਚੰਡੀਗੜ੍ਹ ਪ੍ਰਸ਼ਾਸਨ ਲਈ 5138 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ਜੋ ਪਿਛਲੇ ਸਾਲ 2019-20 ਦੇ ਬਜਟ ਨਾਲੋਂ 8.02 ਫ਼ੀ ਸਦੀ ਜ਼ਿਆਦਾ ਹਨ।

PhotoFile Photo

ਸੂਤਰਾਂ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਵਿੱਤੀ ਵਰ੍ਹੇ 2020-21 ਲਈ ਕੇਂਦਰ ਕੋਲੋਂ 5300 ਕਰੋੜ ਰੁਪਏ ਦੇਣ ਦੀ ਮੰਗ ਕੀਤੀ ਗਈ ਸੀ, ਜਿਸ ਵਿਚ 4800 ਕਰੋੜ ਰੁਪਏ ਰੈਵਨਿਊ ਹੈਡ ਅਤੇ 500 ਕਰੋੜ ਰੁਪਏ ਕੈਪੀਟਲ ਬਜਟ ਵਿਚ ਖ਼ਰਚ ਹੋਣਗੇ। ਯੂ.ਟੀ. ਪ੍ਰਸ਼ਾਸਨ ਵਲੋਂ ਚੰਡੀਗੜ੍ਹ ਮਿਊਂਸਪਲ ਕਾਰਪੋਰੇਸ਼ਨ ਲਈ ਵਿੱਤੀ ਫ਼ੰਡ 700 ਕਰੋੜ ਰੁਪਏ ਵਾਧੂ ਮੰਗੇ ਗਏ ਸਨ ਪਰ ਅਜੇ ਪਤਾ ਨਹੀਂ ਲੱਗਾ ਕਿੰਨੀ ਰਕਮ ਮਿਲੀ।

PhotoFile Photo

ਦੱਸਣਯੋਗ ਹੈ ਕਿ ਕੇਂਦਰੀ ਵਿੱਤ ਮੰਤਰਾਲਾ ਚੰਡੀਗੜ੍ਹ ਦੇ ਸਾਲਾਨਾ ਬਜਟ 'ਤੇ ਇਸ ਤੋਂ ਪਹਿਲਾਂ ਹਰ ਵਰ੍ਹੇ ਹਮੇਸ਼ਾ ਕੈਂਚੀ ਫੇਰਦਾ ਰਿਹਾ ਹੈ। 2019-20 ਵਿੱਤੀ ਵਰ੍ਹੇ ਬਜਟ ਵਿਚ ਕੇਂਦਰ ਨੇ 24 ਫ਼ੀ ਸਦੀ ਮੰਗੇ ਗਏ ਬਜਟ ਵਿਚੋਂ ਘੱਟ ਬਜਟ ਦੇ ਕੇ ਪੱਲਾ ਝਾੜ ਦਿਤਾ ਸੀ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ 5218.03 ਕਰੋੜ ਪ੍ਰਸਤਾਵਿਤ ਬਜਟ ਭੇਜਿਆ ਸੀ ਪਰ ਕੇਂਦਰ ਨੇ 4753.12 ਕਰੋੜ ਰੁਪਏ ਦੀ ਰਾਸ਼ੀ ਹੀ ਪ੍ਰਦਾਨ ਕੀਤੀ ਸੀ ਜਿਸ ਵਿਚ 465 ਕਰੋੜ ਦੀ ਸਿੱਧੀ ਕਟੌਤੀ ਕੀਤੀ ਸੀ।

PhotoFile Photo

ਦੂਜੇ ਪਾਸੇ ਨਗਰ ਨਿਗਮ ਚੰਡੀਗੜ੍ਹ ਨੂੰ ਸਿਰਫ਼ 375 ਕਰੋੜ ਦੀ ਸਾਲਾਨਾ ਗ੍ਰਾਂਟ ਇਨ ਏਡ ਹੀ ਦਿਤੀ ਸੀ ਜਦਕਿ ਨਗਰ ਨਿਗਮ ਲਈ ਯੂ.ਟੀ. ਪ੍ਰਸ਼ਾਸਨ ਵਲੋਂ 1024 ਕਰੋੜ ਦੀ ਵਾਧੂ ਰਾਸ਼ੀ ਬਜਟ ਵਿਚ ਦੇਣ ਦੀ ਮੰਗ ਰੱਖ ਸੀ। 2019 ਵਿਚ ਮੋਦੀ ਸਰਕਾਰ ਨੇ ਚੋਣਾਂ ਤੋਂ ਬਾਅਦ ਬਜਟ ਪੇਸ਼ ਕਰਨ ਮਗਰੋਂ ਵੀ ਚੰਡੀਗੜ੍ਹ ਪ੍ਰਸ਼ਾਸਨ  ਨੇ 575 ਕਰੋੜ ਦੀ ਐਡੀਸ਼ਨਲ ਗ੍ਰਾਂਟ ਦੀ ਮੰਗ ਕੀਤੀ ਸੀ ਪਰ ਕੇਂਦਰ ਨੇ ਕੁੱਝ ਵੀ ਨਹੀਂ ਦਿਤਾ ਸੀ।

PhotoFile Photo

ਕਿੱਥੇ-ਕਿੱਥੇ ਖਰਚ ਹੋਣਗੇ ਬਜਟ ਦੇ ਪੈਸੇ

1 ਚੰਡੀਗੜ੍ਹ ਪੁਲਿਸ ਲਈ 561.36 ਕਰੋੜ ਰੁਪਏ ਖ਼ਰਚ ਹੋਣਗੇ।
2 ਸਿਖਿਆ ਦੇ ਖੇਤਰ ਲਈ ਪੂਰਾ ਸਾਲ ਬਜਟ -843.73 ਕਰੋੜ ਰੁਪਏ।
3 ਹਾਊਸਿੰਗ ਤੇ ਅਰਬਨ ਲਈ ਸਾਲਾਨਾ ਬਜਟ - 963.47 ਕਰੋੜ।
4 ਟਰਾਂਸਪੋਰਟ ਦੀ ਮਜ਼ਬੂਤੀ ਲਈ 294.96 ਕਰੋੜ।
5 ਸਿਹਤ ਸੇਵਾਵਾਂ ਲਈ 522 ਕਰੋੜ।
6 ਇਲੈਕਟ੍ਰਿਕ ਸਿਟੀ ਸੇਵਾਵਾਂ ਆਦਿ ਲਈ 962.75 ਕਰੋੜ ਰੁਪਏ ਖ਼ਰਚ ਹੋਣਗੇ।
7 ਪੀ.ਜੀ.ਆਈ. ਲਈ 1551.53 ਕਰੋੜ ਰੁਪਏ ਰੱਖੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement