
ਵਿਸਤ੍ਰਿਤ ਨੋਟਿਸ ਕੁੱਝ ਸਮੇਂ ਵਿਚ ਜਾਰੀ ਕੀਤਾ ਜਾਵੇਗਾ।
RRB Recruitment 2024: ਰੇਲਵੇ ਵਿਚ ਸਰਕਾਰੀ ਨੌਕਰੀ ਕਰਨ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ ਹੈ। ਦਰਅਸਲ ਰੇਲਵੇ ਭਰਤੀ ਬੋਰਡ ਨੇ ਟੈਕਨੀਸ਼ੀਅਨ ਦੀਆਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਇਸ ਦੇ ਲਈ ਇਕ ਨੋਟਿਸ ਜਾਰੀ ਕੀਤਾ ਗਿਆ ਹੈ ਪਰ ਰਜਿਸਟ੍ਰੇਸ਼ਨ ਸ਼ੁਰੂ ਹੋਣ ਵਿਚ ਅਜੇ ਸਮਾਂ ਹੈ। ਆਰਆਰਬੀ ਦੀ ਇਸ ਭਰਤੀ ਮੁਹਿੰਮ ਰਾਹੀਂ 9000 ਤਕਨੀਸ਼ੀਅਨ ਅਸਾਮੀਆਂ ਭਰੀਆਂ ਜਾਣਗੀਆਂ। ਵਿਸਤ੍ਰਿਤ ਨੋਟਿਸ ਕੁੱਝ ਸਮੇਂ ਵਿਚ ਜਾਰੀ ਕੀਤਾ ਜਾਵੇਗਾ।
ਸੰਭਾਵਿਤ ਮਿਤੀਆਂ ਕੀ ਹਨ?
ਇਨ੍ਹਾਂ ਅਸਾਮੀਆਂ ਲਈ ਨੋਟਿਸ ਫਰਵਰੀ 2024 ਯਾਨੀ ਇਸ ਮਹੀਨੇ ਵਿਚ ਜਾਰੀ ਕੀਤਾ ਜਾਵੇਗਾ ਅਤੇ ਫਾਰਮ ਜਮ੍ਹਾਂ ਕਰਨ ਦਾ ਕੰਮ ਮਾਰਚ-ਅਪ੍ਰੈਲ ਵਿਚ ਸ਼ੁਰੂ ਹੋ ਸਕਦਾ ਹੈ। ਅਜੇ ਤਰੀਕ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਇਨ੍ਹਾਂ ਅਸਾਮੀਆਂ ਲਈ ਕੰਪਿਊਟਰ ਆਧਾਰਿਤ ਪ੍ਰੀਖਿਆ ਅਕਤੂਬਰ ਤੋਂ ਦਸੰਬਰ ਦੇ ਵਿਚਕਾਰ ਕਰਵਾਈ ਜਾ ਸਕਦੀ ਹੈ।
ਯੋਗਤਾ ਕੀ ਹੈ?
ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਦੀ ਉਮਰ 18 ਤੋਂ 33 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇਹ ਜ਼ਰੂਰੀ ਹੈ ਕਿ ਉਸ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਮੈਟ੍ਰਿਕ, SSLC ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਵੇ। ਇਸ ਦੇ ਨਾਲ, ਉਮੀਦਵਾਰ ਕੋਲ ਸਬੰਧਤ ਟਰੇਡ ਵਿਚ ਇਕ ਰਜਿਸਟਰਡ NSVT/SCVT ਸੰਸਥਾ ਤੋਂ ITI ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਪ੍ਰੀਖਿਆ ਦਾ ਪੈਟਰਨ ਕੀ ਹੋਵੇਗਾ?
RRB ਟੈਕਨੀਸ਼ੀਅਨ CBT ਪੜਾਅ ਇਕ ਪ੍ਰੀਖਿਆ ਵਿਚ, ਗਣਿਤ, ਜਨਰਲ ਇੰਟੈਲੀਜੈਂਸ ਅਤੇ ਰੀਜ਼ਨਿੰਗ, ਜਨਰਲ ਸਾਇੰਸ ਅਤੇ ਜਨਰਲ ਅਵੇਅਰਨੈਸ ਅਤੇ ਕਰੰਟ ਅਫੇਅਰਜ਼ ਤੋਂ ਪ੍ਰਸ਼ਨ ਆਉਣਗੇ। ਪੜਾਅ ਦੋ ਬਾਰੇ ਗੱਲ ਕਰੀਏ ਤਾਂ, ਭਾਗ ਏ ਵਿਚ ਗਣਿਤ, ਜਨਰਲ ਇੰਟੈਲੀਜੈਂਸ ਅਤੇ ਰੀਜ਼ਨਿੰਗ, ਜਨਰਲ ਸਾਇੰਸ ਅਤੇ ਜਨਰਲ ਅਵੇਅਰਨੈਸ ਅਤੇ ਕਰੰਟ ਅਫੇਅਰਜ਼ ਦੇ ਪ੍ਰਸ਼ਨ ਆਉਣਗੇ। ਭਾਗ ਬੀ ਵਿਚ ਸਬੰਧਤ ਟਰੇਡ ਦਾ ਸਿਰਫ਼ ਇਕ ਵਿਸ਼ੇ ਦਾ ਪੇਪਰ ਹੋਵੇਗਾ।
ਇਨ੍ਹਾਂ ਅਸਾਮੀਆਂ ਸਬੰਧੀ ਹਰ ਅਪਡੇਟ ਲਈ ਤੁਸੀਂ ਰੇਲਵੇ ਭਰਤੀ ਬੋਰਡ ਦੀ ਅਧਿਕਾਰਕ ਵੈੱਬਸਾਈਟ rrbcdg.gov.in ਨਾਲ ਜੁੜੇ ਰਹਿ ਸਕਦੇ ਹੋ।
(For more Punjabi news apart from RRB Technician Recruitment 2024: Notice for 9,000 vacancies out, stay tuned to Rozana Spokesman)