
ਟਿਕ ਟੋਕ ‘ਤੇ ਰੋਜ ਦੀ ਤਰ੍ਹਾਂ ਅੱਜ ਵੀ ਇੱਕ ਵੀਡਿਓ ਤੇਜੀ ਨਾਲ ਵਾਇਰਲ ਹੋ ਰਹੀ ਹੈ
ਦਿੱਲੀ- ਟਿਕ ਟੋਕ ‘ਤੇ ਰੋਜ ਦੀ ਤਰ੍ਹਾਂ ਅੱਜ ਵੀ ਇੱਕ ਵੀਡਿਓ ਤੇਜੀ ਨਾਲ ਵਾਇਰਲ ਹੋ ਰਹੀ ਹੈ। ਜਿਵੇਂ ਸਾਨੂੰ ਪਤਾ ਹੀ ਹੈ ਕਿ ਵਿਆਹ ਦੀਆਂ ਵੀਡਿਓ ਟਿਕ ਟੋਕ ‘ਤੇ ਦਰਸ਼ਕਾ ਵੱਲੋਂ ਬਹੁਤ ਪਸੰਦ ਕੀਤੀਆਂ ਜਾਂਦੀਆਂ ਹਨ। ਅਤੇ ਉਹਨਾਂ ਨੂੰ ਫੇਸਬੁੱਕ, ਟਵਿਟਰ ਵਰਗੇ ਪਲੇਟਫਾਰਮਾਂ ‘ਤੇ ਸੇਅਰ ਕੀਤਾ ਜਾਂਦਾ ਹੈ।
File
ਇਸ ਤਰ੍ਹਾਂ ਦੀ ਹੀ ਇੱਕ ਵੀਡਿਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਵਿਦਾਈ ਸਮੇਂ ਲਾੜੀ ਰੋਣ ਦੀ ਜਗ੍ਹਾਂ ਜੋਰ-ਜੋਰ ਨਾਲ ਹੱਸ ਰਹੀ ਹੈ। ਇਸ ਵੀਡਿਓ ਨੂੰ ਹੁਣ ਤੱਕ 3.0ਮਿਲੀਅਨ ਲੋਕ ਦੇਖ ਚੁੱਕੇ ਹਨ। ਲੋਕ ਇਸ ਵੀਡਿਓ ਨੂੰ ਬਹੁਤ ਪਸੰਦ ਕਰ ਰਹੇ ਹਨ।
File
ਟਿਕ ਟੋਕ ਵੀਡਿਓ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਲਾੜੀ ਦੀ ਵਿਦਾਈ ਹੋ ਰਹੀ ਹੈ। ਵਿਦਾਈ ਦੇ ਸਮੇਂ ਮਾਂ ਨੂੰ ਰੋਂਦੇ ਹੋਏ ਦੇਖ ਕੇ ਲਾੜੀ ਬਹੁਤ ਜ਼ਿਆਦਾ ਹੱਸਦੀ ਹੈ, ਉਹ ਹੱਸਦੀ-ਹੱਸਦੀ ਆਪਣੀ ਮਾਂ ਨੂੰ ਕਹਿੰਦੀ ਹੈ," ਓ.. ਮਾਂ" ਲਾੜੀ ਨੂੰ ਹੱਸਦੇ ਹੋਏ ਦੇਖ ਕੇ ਲੋਕ ਉਸ ਨੂੰ ਝੂਠ ਵਿੱਚ ਹੀ ਰੋਣ ਲਈ ਕਹਿੰਦੇ ਹਨ
File
ਫਿਰ ਲਾੜੀ ਦਿਖਾਵੇ ਦੇ ਲਈ ਰੋਣ ਲੱਗਦੀ ਹੈ ਅਤੇ ਉਸ ਨੂੰ ਦੂਸਰੀ ਔਰਤ ਕਹਿੰਦੀ ਹੈ ਕਿ,"ਕੋਈ ਗੱਲ ਨਹੀਂ ਮੰਮੀ ਜਹਾਨਗੀਰ ਪੁਰੀ ਵਿੱਚ ਹੀ ਰਹਿੰਦੀ ਹੈ, ਜਲਦੀ-ਜਲਦੀ ਤੈਨੂੰ ਮਿਲਨ ਲਈ ਆ ਜਾਇਆ ਕਰਨਗੇ। "ਇਸ ਵੀਡਿਓ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ।
File
ਰਾਸ਼ੀ ਚੰਦਾ ਨਾਮ ਦੀ ਟਿਕ ਟੋਕ ਯੂਜਰ ਨੇ ਇਸ ਵੀਡਿਓ ਨੂੰ ਪੋਸਟ ਕੀਤਾ ਹੈ। ਜਿਸ ਨੂੰ ਹੁਣ ਤੱਕ 3 ਮਿਲਿਅਨ ਵਿਊਜ,3 ਲੱਖ ਲਾਈਕ ਅਤੇ 1300 ਤੋਂ ਜ਼ਿਆਦਾ ਕਮੈਂਟਸ ਮਿਲ ਚੱਕੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।