ਸੁਪ੍ਰੀਮ ਕੋਰਟ ‘ਚ ਮਾਇਆਵਤੀ ਦਾ ਹਲਫ਼ਨਾਮਾ, ਮੇਰੀਆਂ ਮੂਰਤੀਆਂ ਲੋਕਾਂ ਦੀ ਇੱਛਾ ‘ਤੇ ਬਣੀਆਂ
Published : Apr 2, 2019, 1:03 pm IST
Updated : Apr 2, 2019, 1:03 pm IST
SHARE ARTICLE
Mayawati
Mayawati

ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁੱਖੀ ਮਾਇਆਵਤੀ ਨੇ ਮੂਰਤੀਆਂ....

ਨਵੀਂ ਦਿੱਲੀ : ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁੱਖੀ ਮਾਇਆਵਤੀ ਨੇ ਮੂਰਤੀਆਂ ਉਤੇ ਪੈਸੇ ਖਰਚ ਕਰਨ ਦੇ ਮਾਮਲੇ ਵਿਚ ਸੁਪ੍ਰੀਮ ਕੋਰਟ ਦੇ ਫੈਸਲੇ ਦੇ ਜਵਾਬ ਵਿਚ ਅੱਜ ਹਲਫਨਾਮਾ ਦਾਖਲ ਕੀਤਾ ਹੈ। ਉਨ੍ਹਾਂ ਨੇ ਅਪਣੇ ਹਲਫਨਾਮੇ ਵਿਚ ਕਿਹਾ ਹੈ ਕਿ ਮੇਰੀਆਂ ਮੂਰਤੀਆਂ ਜਨਤਾ ਦੀ ਇੱਛਾ ਦਾ ਤਰਜਮਾਨੀ ਕਰਦੀਆਂ ਹਨ।

Mayawati Do not get washed by diving in confusionMayawati 

ਮਾਇਆਵਤੀ ਨੇ ਹਲਫਨਾਮੇ ਵਿਚ ਕਿਹਾ ਹੈ ਕਿ ਮੂਰਤੀਆਂ ਦੀ ਉਸਾਰੀ ਰਾਜ ਵਿਧਾਨਸਭਾ ਵਿਚ ਸਮਰਥ ਚਰਚੇ ਤੋਂ ਬਾਅਦ ਬਜਟ ਨਿਰਧਾਰਤ ਕਰਕੇ ਕੀਤਾ ਗਿਆ ਸੀ। ਕੋਰਟ ਵਿਧਾਇਕਾਂ ਦੁਆਰਾ ਬਜਟ ਦੇ ਸੰਬੰਧ ਵਿਚ ਲਏ ਗਏ ਨਿਰਣਿਆਂ ਉਤੇ ਸਵਾਲ ਨਹੀਂ ਕਰ ਸਕਦਾ। ਮਾਇਆਵਤੀ ਨੇ ਇਹ ਵੀ ਕਿਹਾ ਕਿ ਮੂਰਤੀਆਂ ਜਨਤਾ ਦੀ ਇੱਛਾ ਨੂੰ ਦਰਸਾਉਦੀਆਂ ਹਨ।  ਵਿਧਾਨਸਭਾ ਦੇ ਵਿਧਾਇਕ ਚਾਹੁੰਦੇ ਸਨ ਕਿ ਕਾਂਸ਼ੀ ਰਾਮ ਅਤੇ ਦਲਿਤ ਔਰਤ ਦੇ ਰੂਪ ਵਿਚ  ਮਾਇਆਵਤੀ ਦੇ ਸੰਘਰਸ਼ਾਂ ਨੂੰ ਦਰਸਾਉਣ ਲਈ ਮੂਰਤੀਆਂ ਸਥਾਪਤ ਕੀਤੀਆਂ ਜਾਣ।

Mayawati Mayawati

ਮਾਇਆਵਤੀ ਨੇ ਹਲਫਨਾਮੇ ਵਿਚ ਕਿਹਾ ਹੈ ਕਿ ਹੋਰ ਰਾਜਨੀਤਕ ਪਾਰਟੀਆਂ ਵੀ ਰਾਜਨੇਤਾਵਾਂ ਦੀਆਂ ਮੂਰਤੀਆਂ ਬਣਵਾਉਦੀਆਂ ਹਨ। ਇਹ ਉਨ੍ਹਾਂ ਰਾਜਨੇਤਾਵਾਂ ਦੇ ਪ੍ਰਤੀ ਚਾਅ ਅਤੇ ਸਮਰਥਨ ਨੂੰ ਦਰਸਾਉਦਾ ਹੈ। ਹਾਥੀਆਂ ਦੀਆਂ ਮੂਰਤੀਆਂ ਉਤੇ ਬਸਪਾ ਸੁਪ੍ਰੀਮੋ ਮਾਇਆਵਤੀ ਨੇ ਸਫਾਈ ਦਿਤੀ ਕਿ ਹਾਥੀ ਕੇਵਲ ਬਸਪਾ ਦਾ ਤਰਜਮਾਨੀ ਨਹੀਂ ਕਰਦੇ। ਉਹ ਭਾਰਤੀ ਪਾਰੰਪਰਕ ਕਲਾਕ੍ਰਿਤੀਆਂ ਦੇ ਚਿੰਨ੍ਹ ਹਨ।

ਸੁਪ੍ਰੀਮ ਕੋਰਟ ਨੇ ਇਕ ਮੰਗ ਦੀ ਸੁਣਵਾਈ ਦੇ ਦੌਰਾਨ ਟਿਪਣੀ ਕਰਦੇ ਹੋਏ ਕਿਹਾ ਸੀ ਕਿ BSP ਸੁਪ੍ਰੀਮੋ ਮਾਇਆਵਤੀ ਨੇ ਅਪਣੀਆਂ ਅਤੇ ਹਾਥੀਆਂ ਦੀਆਂ ਮੂਰਤੀਆਂ ਬਣਾਉਣ ਵਿਚ ਜਿਨ੍ਹਾਂ ਜਨਤਾ ਦਾ ਪੈਸਾ ਖਰਚ ਕੀਤਾ ਹੈ, ਉਸ ਨੂੰ ਵਾਪਸ ਕਰਨਾ ਚਾਹੀਦਾ ਹੈ। ਮਾਮਲੇ ਦੀ ਸੁਣਵਾਈ ਚੀਫ ਜਸਟਿਸ ਰੰਜਨ ਗਗੋਈ ਕਰ ਰਹੇ ਸਨ। ਸੁਪ੍ਰੀਮ ਕੋਰਟ ਨੇ 2009 ਵਿਚ ਦਰਜ ਰਵੀਕਾਂਤ ਅਤੇ ਹੋਰ ਲੋਕਾਂ ਦੁਆਰਾ ਦਰਜ ਮੰਗ ਉਤੇ ਸੁਣਵਾਈ ਕਰਦੇ ਹੋਏ ਕਿਹਾ ਸੀ ਕਿ ਮਾਇਆਵਤੀ ਨੂੰ ਮੂਰਤੀਆਂ ਉਤੇ ਖਰਚ ਸਾਰੇ ਪੈਸਿਆਂ ਨੂੰ ਸਰਕਾਰੀ ਖਜਾਨੇ ਵਿਚ ਜਮਾਂ ਕਰਾਉਣਾ ਚਾਹੀਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement