
ਪੈਟਰੋਲ ਅਤੇ ਡੀਜ਼ਲ ਦੇ ਭਾਅ ਘਟਣ ਨਾਲ ਆਮ ਨਾਗਰਿਕਾਂ ਨੂੰ ਜ਼ਰੂਰ ਰਾਹਤ ਮਿਲੀ ਹੈ
ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਦਿੱਲੀ, ਮੁੰਬਈ ਅਤੇ ਚੇਂਨਈ ਵਿਚ ਪੈਟਰੋਲ ਛੇ ਪੈਸੇ ਜਦੋਂ ਕਿ ਕੋਲਕਾਤਾ ਵਿਚ ਸੱਤ ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ। ਉਥੇ ਹੀ, ਡੀਜ਼ਲ ਦੀਆਂ ਕੀਮਤਾਂ ਦਿੱਲੀ ਅਤੇ ਚੇਂਨਈ ਵਿਚ ਪੰਜ ਪੈਸੇ ਜਦੋਂ ਕਿ ਕੋਲਕਾਤਾ ਅਤੇ ਮੁਂਬਈ ਵਿਚ ਛੇ ਪੈਸੇ ਪ੍ਰਤੀ ਲੀਟਰ ਘੱਟ ਗਏ ਹਨ।
Diesel Price Fall
ਪੈਟਰੋਲ ਅਤੇ ਡੀਜ਼ਲ ਦੇ ਭਾਅ ਘਟਣ ਨਾਲ ਆਮ ਨਾਗਰਿਕਾਂ ਨੂੰ ਜ਼ਰੂਰ ਰਾਹਤ ਮਿਲੇਗੀ ਕਿਉਂਕਿ ਇੱਕ ਦਿਨ ਪਹਿਲਾਂ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਨੇ ਰਸੋਈ ਗੈਸ ਸਿਲੰਡਰ, ਜਹਾਜ਼ ਵਾਲਾ ਤੇਲ ਅਤੇ ਕੈਰੋਸੀਨ ਦੇ ਮੁੱਲ ਵਧਾ ਕੇ ਉਨ੍ਹਾਂ ਨੂੰ ਝਟਕਾ ਦਿੱਤਾ ਸੀ। ਬੁੱਧਵਾਰ ਨੂੰ ਹਾਲਾਂਕਿ ਪੈਟਰੋਲ ਅਤੇ ਡੀਜ਼ਲ ਦੇ ਭਾਅ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ।
Petrol Price Fall
ਇੰਡੀਅਨ ਆਇਲ ਦੀ ਵੈਬਸਾਈਟ ਦੇ ਅਨੁਸਾਰ, ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਂਨਈ ਵਿਚ ਪੈਟਰੋਲ ਦੇ ਮੁੱਲ ਘੱਟ ਕੇ 73.07 ਰੁਪਏ, 75.08 ਰੁਪਏ, 78.64 ਰੁਪਏ ਅਤੇ 75.84 ਰੁਪਏ ਪ੍ਰਤੀ ਲੀਟਰ ਹੋ ਗਏ ਹਨ। ਚਾਰਾਂ ਮਹਾਨਗਰਾਂ ਵਿਚ ਡੀਜ਼ਲ ਦੇ ਮੁੱਲ ਵੀ ਘਟ ਕੇ 66.66 ਰੁਪਏ, 68.39 ਰੁਪਏ, 69.77 ਰੁਪਏ ਅਤੇ 70.39 ਰੁਪਏ ਪ੍ਰਤੀ ਲੀਟਰ ਹੋ ਗਏ ਹਨ। ਬਿਨਾਂ ਸਬਸਿਡੀ ਵਾਲਾ ਸਿਲੰਡਰ ਹੁਣ ਛੇ ਰੁਪਏ ਮਹਿੰਗਾ ਹੋ ਗਿਆ ਹੈ, ਉਥੇ ਹੀ ਸਬਸਿਡੀ ਵਾਲੇ ਸਿਲੰਡਰ ਦੀਆਂ ਕੀਮਤਾਂ ਵਿਚ ਵੀ ਥੋੜਾ ਵਾਧਾ ਕੀਤਾ ਗਿਆ ਹੈ।
LPG Cylinder
ਸਬਸਿਡੀ ਵਾਲੇ ਸਿਲੰਡਰ ਦੇ ਮੁੱਲ ਦਿੱਲੀ ਅਤੇ ਚੇਂਨਈ ਵਿਚ 28 ਪੈਸੇ, ਜਦੋਂ ਕਿ ਕੋਲਕਾਤਾ ਅਤੇ ਮੁੰਬਈ ਵਿਚ 29 ਪੈਸੇ ਪ੍ਰਤੀ ਸਿਲੰਡਰ ਵੱਧ ਗਏ ਹਨ। ਨਵੀਂ ਦਰ ਇੱਕ ਮਈ ਤੋਂ ਲਾਗੂ ਹੋ ਗਈ ਹੈ। ਸਬਸਿਡੀ ਵਾਲੇ ਸਿਲੰਡਰ ਦਾ ਮੁੱਲ ਦਿੱਲੀ ਵਿਚ 496.14 ਰੁਪਏ, ਕੋਲਕਾਤਾ ਵਿਚ 499. 29 ਰੁਪਏ, ਮੁਂਬਈ ਵਿਚ 493.86 ਰੁਪਏ ਅਤੇ ਚੇਂਨਈ ਵਿਚ 484.02 ਰੁਪਏ ਹੋ ਗਿਆ ਹੈ। ਬਿਨਾਂ ਸਬਸਿਡੀ ਵਾਲੇ ਸਿਲੰਡਰ ਦਾ ਮੁੱਲ ਦਿੱਲੀ ਵਿਚ 712.50 ਰੁਪਏ , ਕੋਲਕਾਤਾ ਵਿਚ 738.50 ਰੁਪਏ, ਮੁੰਬਈ ਵਿਚ 684 . 50 ਰੁਪਏ ਅਤੇ ਚੇਂਨਈ ਵਿਚ 728 ਰੁਪਏ ਹੋ ਗਿਆ ਹੈ।