ਸਰੀਰ ਵਿਚ ਇਹਨਾਂ ਦੋ ਸੈਲਜ਼ ਦੀ ਮਦਦ ਨਾਲ ਦਾਖਲ ਹੁੰਦਾ ਹੈ ਕੋਰੋਨਾ, ਹੋਈ ਪਛਾਣ
Published : May 2, 2020, 8:54 pm IST
Updated : May 2, 2020, 8:54 pm IST
SHARE ARTICLE
Photo
Photo

ਇਕ ਨਵੀਂ ਖੋਜ ਦੀ ਰਿਪੋਰਟ ਮੁਤਾਬਕ ਵਿਗਿਆਨਕਾਂ ਨੇ ਉਹਨਾਂ ਸੈਲਜ਼ ਦਾ ਪਤਾ ਲਗਾਇਆ ਹੈ, ਜਿਨ੍ਹਾਂ ਦੀ ਮਦਦ ਨਾਲ ਕੋਰੋਨਾ ਵਾਇਰਸ ਸਰੀਰ ਵਿਚ ਦਾਖਲ ਹੁੰਦਾ ਹੈ।

ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਹਰ ਰੋਜ਼ ਨਵੇਂ ਦਾਅਵੇ ਸਾਹਮਣੇ ਆਉਂਦੇ ਹਨ। ਇਕ ਨਵੀਂ ਖੋਜ ਦੀ ਰਿਪੋਰਟ ਮੁਤਾਬਕ ਵਿਗਿਆਨਕਾਂ ਨੇ ਉਹਨਾਂ ਸੈਲਜ਼ ਦਾ ਪਤਾ ਲਗਾਇਆ ਹੈ, ਜਿਨ੍ਹਾਂ ਦੀ ਮਦਦ ਨਾਲ ਕੋਰੋਨਾ ਵਾਇਰਸ ਸਰੀਰ ਵਿਚ ਦਾਖਲ ਹੁੰਦਾ ਹੈ। ਖੋਜ ਮੁਤਾਬਕ ਕੋਵਿਡ-19 ਬਿਮਾਰੀ ਪੈਦਾ ਕਰਨ ਵਾਲਾ SARS-CoV-2  ਸਾਡੇ ਸਰੀਰ ਵਿਚ ਦਾਖਣ ਹੋਣ ਲਈ ਨੱਕ ਦੇ ਅੰਦਰ ਮੌਜੂਦ ਦੋ ਤਰ੍ਹਾਂ ਦੇ ਖਾਸ ਸੈਲਸ ਦੀ ਵਰਤੋਂ ਕਰਦਾ ਹੈ।

coronavirus Photo

ਵਿਗਿਆਨਕਾਂ ਦਾ ਕਹਿਣਾ ਹੈ ਕਿ ਨੱਕ ਦੇ ਅੰਤਰ ਦੀ ਪਰਤ ਵਿਚ ਮੌਜੂਦ ਗਾਬਲੇਟ ਸੈਲ ਅਤੇ ਸਿਲੀਅਟ ਸੈਲ ਵਿਚ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ ਹੈ, ਜੋ ਕੋਵਿਡ਼-19 ਸ਼ੁਰੂਆਤੀ ਸੰਕਰਮਣ ਬਿੰਦੂਆਂ ਦਾ ਕੰਮ ਕਰਦਾ ਹੈ। ਇਸ ਨਾਲ ਗਲੋਬਲ ਮਹਾਮਾਰੀ ਦੇ ਤੇਜ਼ੀ ਨਾਲ ਫੈਲਣ ਦਾ ਕਾਰਣ ਵੀ ਸਪੱਸ਼ਟ ਹੋ ਜਾਂਦਾ ਹੈ। 

Fact check: Clickbait Facebook post on Covid-19 urging for shares gone viralPhoto

ਵਿਗਿਆਨਕਾਂ ਦਾ ਮੰਨਣਾ ਹੈ ਕਿ ਇਸ ਨਵੀਂ ਖੋਜ ਦੀ ਮਦਦ ਨਾਲ ਕੋਰੋਨਾ ਵਾਇਰਸ ਦੇ ਟ੍ਰਾਂਸਮਿਸ਼ਨ ਨੂੰ ਘਟਾਉਣ ਲਈ ਨਵੇਂ ਤਰੀਕੇ ਵਿਕਸਿਤ ਕਰਨ ਵਿਚ ਕਾਫੀ ਮਦਦ ਮਿਲੇਗੀ। ਨੇਚਰ ਮੈਡੀਸਿਨ ਵਿਚ ਛਪੀ ਖੋਜ ਵਿਚ ਦੱਸਿਆ ਗਿਆ ਹੈ ਕਿ ਸਰੀਰ ਦੇ ਐਂਟਰੀ ਪੁਆਇੰਟ ਦੇ ਤੌਰ 'ਤੇ ਵਰਤੇ ਜਾਣ ਵਾਲੇ ਸੈਲਸ ਕਿਸ ਤਰ੍ਹਾਂ ਇਮਿਊਨ ਸਿਸਟਮ ਦੇ ਜੀਨਸ ਨਾਲ ਜੁੜੇ ਹੁੰਦੇ ਹਨ।

Coronavirus lockdown hyderabad lady doctor societyPhoto

ਵਿਗਿਆਨਕਾਂ ਦਾ ਕਹਿਣਾ ਹੈ ਕਿ ਇਸ ਖੋਜ ਨਾਲ ਟ੍ਰਾਂਸਮਿਸ਼ਨ ਦੇ ਖਤਰੇ ਨੂੰ ਘੱਟ ਕਰਨ ਲਈ ਸਰੀਰ ਵਿਚ ਮੌਜੂਦ ਲੱਛਣਾਂ ਦਾ ਪਤਾ ਚੱਲਦਾ ਹੈ। ਖੋਜਕਰਤਾਵਾਂ ਨੇ ਨੱਕ ਤੋਂ ਇਲਾਵਾ ਅੱਖਾਂ ਅਤੇ ਦੂਜੇ ਅੰਗਾਂ ਵਿਚ ਮੌਜੂਦ ਅਜਿਹੀਆਂ ਹੀ ਸੈਲਸ ਦਾ ਪਤਾ ਲਗਾਇਆ ਹੈ, ਜਿਨ੍ਹਾਂ ਦੀ ਮਦਦ ਨਾਲ ਵਾਇਰਸ ਸਰੀਰ ਵਿਚ ਦਾਖਲ ਹੋ ਕੇ ਲੋਕਾਂ ਨੂੰ ਬਿਮਾਰ ਕਰ ਰਿਹਾ ਹੈ। 

Delhi coronavirus kapashera 41 found positive in one building 1Photo

ਬ੍ਰਿਟੇਨ ਦੇ ਵੈਲਕਮ ਸੈਂਗਰ ਇੰਸਟੀਚਿਊਟ ਦੇ ਡਾਕਟਰ ਨੇ ਦੱਸਿਆ ਕਿ, 'ਖੋਜ ਦੌਰਾਨ ਅਸੀਂ ਪਾਇਆ ਕਿ ਵੱਖ-ਵੱਖ ਅੰਗਾਂ ਵਿਚ ਮੌਜੂਜ ਰਿਸੇਪਟਰ ਪ੍ਰੋਟੀਨ-ACE2 ਅਤੇ TMPRSS2 ਪ੍ਰੋਟੀਨ ਕੋਰੋਨਾ ਵਾਇਰਸ ਦੇ ਸੰਪਰਕ ਵਿਚ ਆਉਂਦੇ ਹੀ ਕਿਰਿਆਸ਼ੀਲ ਹੋ ਜਾਂਦੀ ਹੈ'। ਨੀਦਰਲੈਂਡ ਯੂਨੀਵਰਸਿਟੀ ਮੈਡੀਕਲ ਸੈਂਟਰ ਗ੍ਰੇਨਿੰਗਨ ਦੇ ਡਾਕਟਰ ਦਾ ਕਹਿਣਾ ਹੈ ਕਿ ਨੱਕ ਦੇ ਇਹਨਾਂ ਦੋਵੇਂ ਸੈਲਜ਼ ਨੂੰ ਪਹਿਲੀ ਵਾਰ ਕੋਰੋਨਾ ਵਾਇਰਸ ਦੇ ਟ੍ਰਾਂਸਮਿਸ਼ਨ ਨਾਲ ਜੋੜ ਕੇ ਖੋਜ ਕੀਤੀ ਗਈ ਹੈ।

Coronavirus anti body rapid test kit fail india ban china reactionPhoto

ਇਸ ਤੋਂ ਇਲਾਵਾ ਵੀ ਕਈ ਅਜਿਹੇ ਕਾਰਨ ਹਨ, ਜਿਨ੍ਹਾਂ ਨਾਲ ਕੋਰੋਨਾ ਵਾਇਰਸ ਨੂੰ ਫੈਲਣ ਵਿਚ ਮਦਦ ਮਿਲਦੀ ਹੈ। ਨੱਕ ਦੀ ਅੰਦਰੂਨੀ ਪਰਤ ਵਿਚ ਇਹਨਾਂ ਸੈਲਜ਼ ਦੀ ਮੌਜੂਦਗੀ ਕਾਰਨ ਵਾਇਰਸ ਇਹਨਾਂ ਤੱਕ ਅਸਾਨੀ ਨਾਲ ਪਹੁੰਚ ਜਾਂਦਾ ਹੈ। ਇੱਥੋਂ ਛਿੱਕ ਆਉਣ ਜਾਂ ਸਾਹ ਲੈਣ ਦੌਰਾਨ ਵਾਇਰਸ ਦੂਜੇ ਲੋਕਾਂ ਵਿਚ ਤੇਜ਼ੀ ਨਾਲ ਫੈਲਦਾ ਹੈ। ਖੋਜ ਮੁਤਾਬਕ ਕੋਰੋਨਾ ਅੱਖਾਂ ਅਤੇ ਹੰਝੂਆਂ ਦੇ ਜ਼ਰੀਏ ਵੀ ਫੈਲ ਸਕਦਾ ਹੈ 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement