
ਹਰ ਸਾਲ ਇਸ ਵਿਚ 400 ਤੋਂ ਜ਼ਿਆਦਾ ਸਕੂਲ ਅਤੇ ਕਾਲਜ ਭਾਗ ਲੈਂਦੇ ਹਨ।
ਨਵੀਂ ਦਿੱਲੀ : ਅੱਜ ਭਾਰਤ ਦੇਸ਼ ਵੱਡੇ-ਵੱਡੇ ਦੇਸ਼ਾਂ ਨੂੰ ਟੱਕਰ ਦੇਣ ਦੇ ਸਮਰੱਥ ਹੁੰਦਾ ਜਾ ਰਿਹਾ ਹੈ। ਜਿਸ ਪਿਛੇ ਮੁੱਖ ਕਾਰਨ ਹੈ ਸਾਡੇ ਦੇਸ਼ ਦੇ ਲੋਕਾਂ ਦੀ ਯੋਗਤਾ ਜੋ ਸਾਡੇ ਦੇਸ਼ ਨੂੰ ਅੱਗ ਵੱਧਣ ਵਿਚ ਮਦਦ ਕਰਦੀ ਹੈ। ਇਸੇ ਤਰ੍ਹਾਂ ਹੀ ਦਿੱਲੀ ਦੇ ਰਹਿਣ ਵਾਲੇ ਮਾਉਂਟ ਆਬੂ ਸਕੂਲ ਦੇ 14 ਸਾਲ ਦੇ ਵਿਦਿਆਰਥੀ ਨਿਖਿਲ ਝਾਅ ਨੇ ਇਕ ਆਲ ਇੰਡਿਆ ਗ੍ਰਹਿ ਤਲਾਸ਼ੀ ਮਿਸ਼ਨ ਵਿਚ ਇਕ ਗ੍ਰਹਿ ਦੀ ਖੋਜ ਕੀਤੀ ਹੈ।
NASA
ਇਹ ਅੰਤਰ ਰਾਸ਼ਟਰੀ ਵਿਗਿਆਨ ਪ੍ਰੋਗਰਾਮ ਭਾਰਤੀ ਖਗੋਲ ਵਿਗਿਆਨੀਆਂ ਦੁਆਰਾ ਅੰਤਰਰਾਸ਼ਟਰੀ ਖਗੋਲ-ਵਿਗਿਆਨ ਪ੍ਰੋਗਰਾਮ ਐਕਸਪਲੋਰੇਸ਼ਨ ਸਹਿਯੋਗੀ ਹਾਰਡਿਨ ਸਿਮੰਨ ਯੂਨੀਵਰਸਿਟੀ ਅਤੇ ਟੈਕਸਸ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਹੈ। ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀਆਂ ਵੱਲ਼ੋਂ ਇਸ ਵਿਚ ਹਿੱਸਾ ਲਿਆ ਗਿਆ ਸੀ।
NASA
ਦੱਸ ਦੱਈਏ ਕਿ ਨਖਿਲ ਵੱਲੋਂ ਲੱਭੇ ਗਏ ਗ੍ਰਹਿ ਦੀ ਪੁਸ਼ਟੀ ਇੰਟਰਨੈਸ਼ਨਲ ਐਸਟ੍ਰੋਨੋਮਿਕਲ ਐਕਸਪਲੋਰਰ ਕੋਆਪਰੇਸ਼ਨ ਦੁਆਰਾ ਕੀਤੀ ਗਈ ਹੈ। ਨਿਖਿਲ ਦਾ ਕਹਿਣਾ ਹੈ ਕਿ ਇਸ ਖੋਜ ਸਬੰਧ ਆਉਂਣ ਵਾਲੇ ਸਮੇਂ ਵਿਚ ਨਾਸਾ ਵਰਗੀਆਂ ਪੁਲਾੜ ਏਜੰਸੀਆਂ ਵੱਲੋਂ ਇਸ ਦਾ ਅਧਿਐਨ ਕੀਤਾ ਜਾਵੇਗਾ। ਦੱਸ ਦੱਈਏ ਕਿ ਇਹ ਮੁਕਾਬਲਾ ਪਿਛਲੇ ਸਾਲ 2019 ਵਿਚ ਹੋਇਆ ਸੀ। ਜਿਸ ਦਾ ਨਤੀਜ਼ ਹੁਣ ਆਇਆ ਹੈ।
NASA
ਇਸ ਦੇ ਨਾਲ ਹੀ ਨਿਖਿਲ ਇਸ ਮੁਕਾਬਲੇ ਵਿਚ ਇਸ ਤਰ੍ਹਾਂ ਦੀ ਜਿੱਤ ਪ੍ਰਾਪਤ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਲੜਕਾ ਹੈ। ਉਸ ਨੇ ਦੱਸਿਆ ਕਿ ਹਰ ਸਾਲ ਇਸ ਵਿਚ 400 ਤੋਂ ਜ਼ਿਆਦਾ ਸਕੂਲ ਅਤੇ ਕਾਲਜ ਭਾਗ ਲੈਂਦੇ ਹਨ। ਜਿਸ ਵਿਚ ਵਿਦਿਆਰਥੀਆਂ ਨੂੰ ਮਾਈਨਰ ਪਲੈਨਿਟ ਸੈਂਟਰ ਸਬੰਧੀ ਰਿਪੋਰਟ ਤਿਆਰ ਕਰਨੀ ਹੁੰਦੀ ਹੈ।
Nasa
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।