ਦਲਿਤ ਹਿਤੈਸ਼ੀ ਪਾਰਟੀ ਦੀ ਹੀ ਬਣੇਗੀ ਅਗਲੀ ਸਰਕਾਰੀ: ਫੂਲੇ
Published : Aug 2, 2018, 7:45 am IST
Updated : Aug 2, 2018, 7:45 am IST
SHARE ARTICLE
Savitri Bai Phule
Savitri Bai Phule

ਭਾਜਪਾ ਸੰਸਦ ਮੈਂਬਰ ਅਤੇ ਦਲਿਤ ਆਗੂ ਸਵਿਤਰੀ ਫੂਲੇ ਨੇ ਐਸਸੀ/ਐਸਟੀ ਕਾਨੂੰਨ ਨੂੰ ਮਜ਼ਬੂਤ ਕਰਨ ਲਈ ਸੰਸਦ ਵਿਚ ਬਹਿਸ ਦੀ ਮੰਗ ਕਰਦਿਆਂ ਕਿਹਾ ਕਿ...............

ਨਵੀਂ ਦਿੱਲੀ : ਭਾਜਪਾ ਸੰਸਦ ਮੈਂਬਰ ਅਤੇ ਦਲਿਤ ਆਗੂ ਸਵਿਤਰੀ ਫੂਲੇ ਨੇ ਐਸਸੀ/ਐਸਟੀ ਕਾਨੂੰਨ ਨੂੰ ਮਜ਼ਬੂਤ ਕਰਨ ਲਈ ਸੰਸਦ ਵਿਚ ਬਹਿਸ ਦੀ ਮੰਗ ਕਰਦਿਆਂ ਕਿਹਾ ਕਿ ਸਿਰਫ਼ ਦਲਿਤ ਹਿਤੈਸ਼ੀ ਪਾਰਟੀ ਹੀ ਕੇਂਦਰ ਵਿਚ ਅਗਲੀ ਸਰਕਾਰ ਬਣਾਏਗੀ। ਦਲਿਤਾਂ 'ਤੇ ਅਤਿਆਚਾਰ ਦੇ ਮਾਮਲਿਆਂ ਵਿਚ ਕਈ ਵਾਰ ਅਪਣੀ ਹੀ ਪਾਰਟੀ ਨੂੰ ਘੇਰ ਚੁੱਕੀ ਫੂਲੇ ਨੇ ਪੱਤਰਕਾਰ ਸੰਮੇਲਨ ਵਿਚ 15 ਨੁਕਾਤੀ ਮੰਗ ਪੱਤਰ ਵਿਖਾਇਆ ਅਤੇ ਅਪੀਲ ਕੀਤੀ ਕਿ ਦੇਸ਼ਵਿਆਪੀ ਪ੍ਰਦਰਸ਼ਨ ਦੌਰਾਨ ਦਲਿਤਾਂ ਵਿਰੁਧ ਦਰਜ ਕੀਤੇ ਗਏ ਕੇਸ ਵਾਪਸ ਲਏ ਜਾਣ। 

ਇਹ ਪ੍ਰਦਰਸ਼ਨ ਸੁਪਰੀਮ ਕੋਰਟ ਦੁਆਰਾ ਉਕਤ ਕਾਨੂੰਨ ਨੂੰ ਕਥਿਤ ਤੌਰ 'ਤੇ ਕਮਜ਼ੋਰ ਕੀਤੇ ਜਾਣ ਵਿਰੁਧ ਦੋ ਅਪ੍ਰੈਲ ਨੂੰ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਕਤ ਕਾਨੂੰਨ ਤਹਿਤ ਗ੍ਰਿਫ਼ਤਾਰੀ ਕਰਨ ਤੋਂ ਪਹਿਲਾਂ ਜਾਂਚ ਕੀਤੀ ਜਾਣੀ ਚਾਹੀਦੀ ਹੈ। ਅਦਾਲਤ ਨੇ ਇਸ ਕਾਨੂੰਨ ਦੀ ਦੁਰਵਰਤੋਂ ਰੋਕਣ 'ਤੇ ਜ਼ੋਰ ਦਿਤਾ ਸੀ। ਫੂਲੇ ਨੇ ਕਿਹਾ ਕਿ ਲੋਕ ਸਭਾ ਵਿਚ ਨੋਟਿਸ ਦਿਤੇ ਜਾਣ ਦੇ ਬਾਵਜੂਦ, ਸਦਨੇ ਨੇ ਇਸ ਮਾਮਲੇ ਵਿਚ ਬਹਿਸ ਨਹੀਂ ਕੀਤੀ। ਉਨ੍ਹਾਂ ਦਲਿਤ ਸੰਸਦ ਮੈਂਬਰਾਂ ਨੂੰ ਇਸ ਮਾਮਲੇ ਵਿਚ ਇਕਜੁੱਟ ਹੋਣ ਅਤੇ ਸੰਸਦ ਵਿਚ ਮਾਮਲਾ ਚੁੱਕਣ ਲਈ ਕਿਹਾ।

ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਉਹ ਦਲਿਤ ਮਾਮਲਿਆਂ ਨਾਲ ਸਿੱਝਣ ਪੱਖੋਂ ਮੋਦੀ ਸਰਕਾਰ ਤੋਂ ਨਾਖ਼ੁਸ਼ ਹੈ ਤਾਂ ਉਨ੍ਹਾਂ ਗੱਲ ਗੋਲ-ਮੋਲ ਕਰਦਿਆਂ ਕਿਹਾ ਕਿ ਜ਼ਿੰਮੇਵਾਰੀ ਦਲਿਤ ਆਗੂ ਵਜੋਂ ਦਲਿਤਾਂ ਦੇ ਮਸਲੇ ਚੁਕਣਾ ਉਸ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਭਰ ਵਿਚ ਦਲਿਤਾਂ 'ਤੇ ਅਤਿਆਚਾਰ ਹੋ ਰਿਹਾ ਹੈ। ਉਸ ਦੀ ਜ਼ਿੰਮੇਵਾਰੀ ਹੈ ਕਿ ਉਹ ਸਰਕਾਰ ਨੂੰ ਇਸ ਬਾਬਤ ਜਾਣਕਾਰੀ ਦੇਵੇ ਤਾਕਿ ਕੋਈ ਕਾਰਵਾਈ ਹੋ ਸਕੇ। ਉਨ੍ਹਾਂ ਕਿਹਾ, 'ਜਿਹੜੀ ਪਾਰਟੀ ਦਲਿਤਾਂ ਲਈ ਕੰਮ ਕਰੇਗੀ, ਉਹ ਹੀ ਅਗਲੀ ਸਰਕਾਰ ਬਣਾਏਗੀ।' (ਪੀਟੀਆਈ) 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement