
ਛੱਤੀਸਗੜ ਨਕ੍ਸਲਵਾਦ ਦੀਆਂ ਸਮਸਿਆਵਾਂ ਨਾਲ ਜੂਝ ਰਿਹਾ ਹੈ।
ਛੱਤੀਸਗੜ, ਛੱਤੀਸਗੜ ਨਕ੍ਸਲਵਾਦ ਦੀਆਂ ਸਮਸਿਆਵਾਂ ਨਾਲ ਜੂਝ ਰਿਹਾ ਹੈ। ਸੂਬੇ ਦੇ ਬਸਤਰ ਡਿਵੀਜ਼ਨ ਦੇ ਸਾਰੇ ਜ਼ਿਲਿਆਂ ਸਮੇਤ ਦੁਰਗ, ਸਰਗੁਜਾ, ਰਾਏਪੁਰ ਡਿਵੀਜ਼ਨ ਦੇ ਕੁਝ ਜ਼ਿਲ੍ਹੇ ਨਕਸਲਵਾਦ ਹਿੰਸਾ ਨਾਲ ਪ੍ਰਭਾਵਿਤ ਹਨ। ਆਏ ਦਿਨ ਇਨ੍ਹਾਂ ਜ਼ਿਲਿਆਂ ਵਿਚ ਨਕਸਲੀ ਹਿੰਸਾ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਹਾਲਾਂਕਿ ਪਿਛਲੇ ਕੁੱਝ ਸਾਲਾਂ ਵਿਚ ਸੁਰੱਖਿਆ ਬਲਾਂ ਨੇ ਨਕਸਲਵਾਦੀਆਂ ਉੱਤੇ ਲਗਾਤਾਰ ਦਬਾਅ ਬਣਾਉਣ ਵਿਚ ਕਾਮਯਾਬੀ ਹਾਸਿਲ ਕੀਤੀ ਹੈ।
Chhattisgarh naxalitesਮੁੱਖ ਮੰਤਰੀ ਡਾ. ਰਮਨ ਸਿੰਘ ਨੇ ਵੀਰਵਾਰ ਨੂੰ ਮਾਨਾ ਪੁਲਿਸ ਪ੍ਰੇਡ ਗਰਾਉਂਡ ਦੇ ਸਮਾਰੋਹ ਵਿਚ ਨਕਸਲੀਆਂ ਨੂੰ ਖੁੱਲੀ ਚਿਤਾਵਨੀ ਦਿੱਤੀ। ਸੀਐਮ ਡਾ. ਰਮਨ ਸਿੰਘ ਨੇ ਕਿਹਾ ਕਿ ਨਕਸਲੀਆਂ ਦੇ ਨਾਲ ਹੁਣ ਕੋਈ ਨਰਮੀ ਨਹੀਂ ਵਰਤੀ ਜਾਵੇਗੀ ਅਤੇ ਨਾ ਹੀ ਉਨ੍ਹਾਂ ਲਈ ਕੋਈ ਹੋਰ ਰਾਹ ਬਚਿਆ ਹੈ। ਜਦੋਂ ਤੱਕ ਇੱਕ ਇੱਕ ਨਕਸਲੀ ਬਚਿਆ ਰਹੇਗਾ ਉਦੋਂ ਤੱਕ ਉਨ੍ਹਾਂ ਨੂੰ ਛੱਡਿਆ ਨਹੀਂ ਜਾਵੇਗਾ। ਡਾ. ਰਮਨ ਸਿੰਘ ਨੇ ਕਿਹਾ ਕਿ ਨਕਸਲਵਾਦੀ ਜੇ ਸਰੈਂਡਰ ਨਹੀਂ ਕਰਨਗੇ ਤਾਂ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Chhattisgarh naxalitesਸੀਐਮ ਨੇ ਨਕਸਲਵਾਦੀਆਂ ਨੂੰ ਲੈ ਕੇ ਦੋ ਗੱਲਾਂ ਕਹੀਆਂ ਕਿ ਨਕਸਲਵਾਦੀ ਜਾਂ ਤਾਂ ਸਰੈਂਡਰ ਕਰਨ ਨਹੀਂ ਤਾਂ ਮਰਨ ਲਈ ਤਿਆਰ ਹੋ ਜਾਣ। ਦੱਸ ਦਈਏ ਕਿ ਬੀਤੇ ਬੁੱਧਵਾਰ ਨੂੰ ਨਕਸਲ ਆਪਰੇਸ਼ਨ ਦੇ ਡੀਜੀ ਡੀਐਮ ਅਵਸਥੀ ਨੇ ਆਂਕੜੇ ਪੇਸ਼ ਕੀਤੇ। ਇਨ੍ਹਾਂ ਅੰਕੜਿਆਂ ਦੇ ਅਨੁਸਾਰ ਪਿਛਲੇ ਦੋ ਸਾਲ ਵਿਚ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਛੱਤੀਸਗੜ ਵਿਚ 247 ਨਕਸਲਵਾਦੀਆਂ ਨੂੰ ਮਾਰ ਮੁਕਾਇਆ ਹੈ। (ਏਜੰਸੀ)