ਪੁਲਿਸ ਨੇ ਜਿੰਦਾ ਵਿਅਕਤੀ ਨੂੰ ਮ੍ਰਿਤਕ ਦਸ ਕੇ ਲੋਕਾਂ ਨੂੰ ਕਿਕੀ ਚੈਲੰਜ ਤੋਂ ਦੂਰ ਕੀਤੀ ਅਪੀਲ
Published : Aug 2, 2018, 9:59 am IST
Updated : Aug 2, 2018, 9:59 am IST
SHARE ARTICLE
Kiki Challenge
Kiki Challenge

ਕਿਕੀ ਚੈਲੰਜ ਤੋਂ ਲੋਕਾਂ ਨੂੰ ਦੂਰ ਰੱਖਣ ਲਈ ਜੈਪੁਰ ਪੁਲਿਸ ਨੇ ਇਕ ਕੋਸ਼ਿਸ਼ ਕੀਤੀ ਪਰ ਉਸ ਦੀ ਕਿਰਕਿਰੀ ਹੋ ਗਈ। ਦਰਅਸਲ ਪੁਲਿਸ ਨੇ ਇਕ ਨੌਜਵਾਨ ਦੀ ਤਸਵੀਰ ਅਪਣੇ ਸੋਸ਼ਲ...

ਜੈਪੁਰ : ਕਿਕੀ ਚੈਲੰਜ ਤੋਂ ਲੋਕਾਂ ਨੂੰ ਦੂਰ ਰੱਖਣ ਲਈ ਜੈਪੁਰ ਪੁਲਿਸ ਨੇ ਇਕ ਕੋਸ਼ਿਸ਼ ਕੀਤੀ ਪਰ ਉਸ ਦੀ ਕਿਰਕਿਰੀ ਹੋ ਗਈ। ਦਰਅਸਲ ਪੁਲਿਸ ਨੇ ਇਕ ਨੌਜਵਾਨ ਦੀ ਤਸਵੀਰ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀ ਸੀ। ਦਸਿਆ ਗਿਆ ਕਿ ਕਿਕੀ ਚੈਲੰਜ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿਚ ਨੌਜਵਾਨ ਦੀ ਜਾਨ ਚਲੀ ਗਈ ਪਰ ਉਹ ਜਿੰਦਾ ਨਿਕਲਿਆ। ਜਵਾਹਰ ਸੁਭਾਸ਼ ਚੰਦਰ ਨਾਮ ਦਾ ਇਹ ਨੌਜਵਾਨ ਕੋਚੀ ਦਾ ਰਹਿਣ ਵਾਲਾ ਹੈ। ਉਸ ਦੇ ਪਰਵਾਰ ਵਾਲਿਆਂ ਨੇ ਜੈਪੁਰ ਪੁਲਿਸ ਨੂੰ ਇਸ ਦੀ ਜਾਣਕਾਰੀ ਦਿਤੀ ਹੈ। 

Kiki Challenge Kiki Challengeਜੈਪੁਰ ਪੁਲਿਸ ਕਮਿਸ਼ਨਰ ਸੰਜੇ ਅਗਰਵਾਲ ਨੇ ਵੀ ਮੰਨਿਆ ਹੈ ਕਿ ਜਵਾਹਰ ਜਿੰਦਾ ਹੈ। ਉਨ੍ਹਾਂ ਨੇ ਅਪਣੀ ਸਫ਼ਾਈ ਵਿਚ ਕਿਹਾ ਕਿ ਪੁਲਿਸ ਦੀ ਸੋਸ਼ਲ ਮੀਡੀਆ ਟੀਮ ਨੇ ਇਹ ਤਸਵੀਰ ਇਕ ਵੈਬਸਾਈਟ ਤੋਂ ਖ਼ਰੀਦੀ ਸੀ। ਪੁਲਿਸ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਜਵਾਹਰ ਦੀ ਤਸਵੀਰ 'ਤੇ ਹਾਰ ਪਹਿਨਾ ਕੇ ਮੈਸੇਜ਼ ਲਿਖਿਆ ਕਿ ਮੌਤ ਨੂੰ ਚੈਲੰਜ ਨਾ ਕਰੋ। ਅਜਿਹੇ ਬਕਵਾਸ ਸਟੰਟ ਤੋਂ ਦੂਰ ਰਹੋ ਅਤੇ ਅਪਣੇ ਦੋਸਤਾਂ ਨੂੰ ਵੀ ਸੁਰੱਖਿਅਤ ਰਹਿਣ ਦਾ ਸੰਦੇਸ਼ ਦਿਓ। 

Kiki Challenge Kiki Challengeਤਸਵੀਰ ਦੇ ਹੇਠਾਂ ਇਹ ਵੀ ਲਿਖਿਆ ਹੈ ਕਿ ਜਵਾਹਰ ਦਾ ਜਨਮ ਫਰਵਰੀ 1995 ਵਿਚ ਹੋਇਆ ਅਤੇ ਕਿਕੀ ਚੈਲੰਜ ਕਾਰਨ ਜੁਲਾਈ 2018 ਵਿਚ ਮੌਤ ਹੋ ਗਈ। ਕਿਕੀ ਦੇ ਪਿਆਰ ਨੇ ਉਸ ਨੂੰ ਮੌਤ ਦੀ ਗੋਦ ਵਿਚ ਪਹੁੰਚਾ ਦਿਤਾ। 30 ਸਾਲ ਦੇ ਜਵਾਹਰ ਦਾ ਕਹਿਣਾ ਹੈ ਕਿ ਜੈਪੁਰ ਪੁਲਿਸ ਦੀ ਪੋਸਟ ਦੇਖ ਕੇ ਪਹਿਲਾ ਫ਼ੋਨ ਮੇਰੀ ਪਤਨੀ ਦਾ ਆਇਆ। ਪਤਨੀ ਨੇ ਪੁਛਿਆ ਕਿ ਤੁਹਾਨੂੰ ਕੀ ਹੋ ਗਿਆ ਹੈ? ਇਸ ਤੋਂ ਬਾਅਦ ਫ਼ੋਨ 'ਤੇ ਫ਼ੋਨ ਆਉਣ ਲੱਗੇ। ਹਰ ਵਿਅਕਤੀ ਨੇ ਇਹੀ ਪੁਛਿਆ ਕਿ ਇਹ ਕਿਵੇਂ ਹੋ ਗਿਆ? 

ਜਵਾਹਰ ਨੇ ਦਸਿਆ ਕਿ ਉਹ 2008 ਵਿਚ ਮਾਡਲਿੰਗ ਕਰਦੇ ਸਨ। ਕਾਲਜ ਪਾਸ ਕਰਨ ਤੋਂ ਬਾਅਦ ਉਨ੍ਹਾਂ ਦੀ ਤਸਵੀਰ ਵੈਬਸਾਈਟ 'ਤੇ ਲਗਾਈ ਗਈ ਸੀ। ਉਸੇ ਤਸਵੀਰ ਨੂੰ ਜੈਪੁਰ ਪੁਲਿਸ ਨੇ ਵਰਤਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਪੂਰੀ ਜ਼ਿੰਦਗੀ ਵਿਚ ਕਦੇ ਕਿਕੀ ਚੈਲੰਗ ਨਹੀਂ ਲਿਆ ਪਰ ਜੈਪੁਰ ਪੁਲਿਸ ਦਾ ਪੇਜ਼ ਦੇਖ ਕੇ ਮੈਂ ਹੈਰਾਨ ਰਹਿ ਗਿਆ। ਹਾਲਾਂਕਿ ਜਵਾਹਰ ਨੇ ਇਹ ਵੀ ਕਿਹਾ ਕਿ ਜੇਕਰ ਮੇਰੀ ਤਸਵੀਰ ਦੇਖ ਕੇ ਲੋਕ ਇਸ ਜਾਨਲੇਵਾ ਗੇਮ ਤੋਂ ਦੂਰ ਰਹਿੰਦੇ ਹਨ ਤਾਂ ਚੰਗਾ ਹੈ। 

 

ਇਸ ਚੈਲੰਜ ਦੇ ਤਹਿਤ ਚਲਦੀ ਗੱਡੀ ਤੋਂ ਉਤਰ ਕੇ ਗੱਡੀ ਦਾ Jawahar Jawaharਦਰਵਾਜ਼ਾ ਖੁੱਲ੍ਹਾ ਰੱਖਣਾ ਹੁੰਦਾ ਹੈ ਅਤੇ ਫਿਰ ਡ੍ਰੇਕ ਦੇ ਮਸ਼ਹੂਰ ਗੀਤ 'ਕਿਕੀ ਡੂ ਯੂ ਲਵ ਮੀ' ਦੀ ਧੁਨ 'ਤੇ ਚਲਦੀ ਗੱਡੀ ਦੇ ਨਾਲ ਡਾਂਸ ਕਰਨਾ ਹੁੰਦਾ ਹੈ। ਇਸ ਦੌਰਾਨ ਅਪਣੇ ਪੈਰਾਂ ਦੀ ਸਪੀਡ ਅਤੇ ਟ੍ਰਿਕਸ ਦਾ ਵੀ ਧਿਆਨ ਰੱਖਣਾ ਹੁੰਦਾ ਹੈ। ਗੱਡੀ ਦੇ ਅੰਦਰ ਬੈਠਾ ਵਿਅਕਤੀ ਇਕ ਹੱਥ ਨਾਲ ਗੱਡੀ ਡਰਾਈਵ ਕਰਦਾ ਹੈ ਅਤੇ ਦੂਜੇ ਹੱਥ ਨਾਲ ਅਪਣੇ ਮੋਬਾਇਲ ਜ਼ਰੀਏ ਡਾਂਸ ਕਰ ਰਹੇ ਵਿਅਕਤੀ ਦਾ ਵੀਡੀਓ ਬਣਾਉਂਦਾ ਹੈ। ਇਸ ਤੋਂ ਬਾਅਦ ਡਾਂਸ ਕਰਨ ਵਾਲੇ ਵਿਅਕਤੀ ਨੂੰ ਚਲਦੀ ਗੱਡੀ ਵਿਚ ਕੁੱਦ ਕੇ ਅੰਦਰ ਬੈਠਣਾ ਹੁੰਦਾ ਹੈ, ਉਹ ਵੀ ਬਿਨਾਂ ਕਿਸੇ ਸੱਟ ਜਾਂ ਦੁਰਘਟਨਾ ਦੇ। ਤਾਂ ਹੀ ਇਸ ਚੈਲੰਜ ਨੂੰ ਪੂਰਾ ਮੰਨਿਆ ਜਾਂਦਾ ਹੈ। 

Kiki Challenge Kiki Challenge30 ਜੂਨ ਨੂੰ ਅਮਰੀਕਾ ਦੇ ਕਾਮੇਡੀਅਨ ਸ਼ਾਕਰ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਅਪਣਾ ਇਕ ਵੀਡੀਓ ਪੋਸਟ ਕੀਤਾ ਸੀ, ਜਿਸ ਵਿਚ ਉਹ 'ਕਿਕੀ ਡੂ ਯੂ ਲਵ ਮੀ' ਦੀ ਧੁਨ 'ਤੇ ਡਾਂਸ ਕਰਦੇ ਹੋਏ ਨਜ਼ਰ ਆਏ ਸਨ। ਇਸ ਤੋਂ ਬਾਅਦ ਦੁਨੀਆ ਭਰ ਵਿਚ ਲੋਕਾਂ ਦੇ ਵਿਚਕਾਰ ਇਹ ਕਿਕੀ ਚੈਲੰਜ ਵਾਇਰਲ ਹੋ ਗਿਆ। ਮਿਸਰ, ਜਾਰਡਨ ਅਤੇ ਯੂਏਈ ਵਿਚ ਕਿਕੀ ਚੈਲੰਜ ਨੂੰ ਬੈਨ ਕੀਤਾ ਜਾ ਚੁੱਕਿਆ ਹੈ। ਦੁਬਈ ਅਤੇ ਆਬੂ ਧਾਬੀ ਵਿਚ ਚੁਣੌਤੀ ਸਵੀਕਾਰ ਕਰਨ ਵਾਲਿਆਂ ਨੂੰ ਜੇਲ੍ਹ ਭੇਜਿਆ ਗਿਆ ਹੈ। 

ਮੁੰਬਈ ਪੁਲਿਸ ਨੇ ਕਿਕੀ ਚੈਲੰਜ ਦੇ ਬਾਰੇ ਵਿਚ ਚਿਤਾਵਨੀ ਜਾਰੀ ਕੀਤੀ ਸੀ, ਜਿਸ ਤੋਂ ਬਾਅਦ ਬੰਗਲੁਰੂ, ਚੰਡੀਗੜ੍ਹ, ਉਤਰ ਪ੍ਰਦੇਸ਼ ਅਤੇ ਹੁਣ ਦਿੱਲੀ ਪੁਲਿਸ ਨੇ ਵੀ ਅਡਵਾਇਜ਼ਰੀ ਜਾਰੀ ਕੀਤੀ ਸੀ, ਜਿਸ ਤੋਂ ਬਾਅਦ ਬੰਗਲੁਰੂ, ਚੰਡੀਗੜ੍ਹ, ਉਤਰ ਪ੍ਰਦੇਸ਼ ਅਤੇ ਹੁਣ ਦਿੱਲੀ ਪੁਲਿਸ ਨੇ ਵੀ ਅਡਵਾਇਜ਼ਰੀ ਜਾਰੀ ਕੀਤੀ ਹੈ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement