
CBI ਨੇ ਭਾਜਪਾ ਆਗੂ ਦੇ ਭਰਾ ਮਨੀਸ਼ ਦੁਬੇ ਅਤੇ ਸਕਰੈਪ ਡੀਲਰ ਅਨਿਲ ਗੋਇਲ ਨੂੰ ਕੀਤਾ ਗ੍ਰਿਫ਼ਤਾਰ, ਕਾਂਸਟੇਬਲ ਪਵਨ ਕੁਮਾਰ ਵਿਰੁਧ FIR ਦਰਜ
ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਦੇ ਅਪਰੇਸ਼ਨ ਸੈੱਲ ਇੰਚਾਰਜ ਹਰਿੰਦਰ ਸਿੰਘ ਸੇਖੋਂ ਅਤੇ ਕਾਂਸਟੇਬਲ ਪਵਨ ’ਤੇ ਰਾਮਦਰਬਾਰ ਦੇ ਇਕ ਨੌਜਵਾਨ ਨੂੰ ਫਿਰੌਤੀ ਦੇ ਕੇਸ ਵਿਚ ਫਸਾਉਣ ਦੀ ਧਮਕੀ ਦੇ ਕੇ 7 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਇਲਜ਼ਾਮ ਹੈ। ਸੀ.ਬੀ.ਆਈ. ਨੇ ਇਸ ਮਾਮਲੇ ਵਿਚ ਕਾਂਸਟੇਬਲ ਪਵਨ ਵਿਰੁਧ ਐਫ.ਆਈ.ਆਰ. ਦਰਜ ਕਰ ਲਈ ਹੈ, ਹਾਲਾਂਕਿ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਸ ਨੂੰ ਫੜਨ ਲਈ ਜਾਲ ਵਿਛਾਇਆ ਗਿਆ ਪਰ ਉਹ ਫਰਾਰ ਹੋ ਗਿਆ। ਟਰੈਪ ਦੌਰਾਨ ਸੀ.ਬੀ.ਆਈ. ਨੇ ਸੋਮਵਾਰ ਰਾਤ ਦੋ ਵਿਚੋਲਿਆਂ ਨੂੰ ਗ੍ਰਿਫ਼ਤਾਰ ਕੀਤਾ।
ਇਹ ਵੀ ਪੜ੍ਹੋ: ਗਰਮੀ ਤੋਂ ਬੇਹਾਲ ਈਰਾਨ 'ਚ ਲਾਕਡਾਊਨ, ਦਫਤਰ, ਸਕੂਲ ਅਤੇ ਬੈਂਕ ਰਹਿਣਗੇ ਬੰਦ
ਇਹ ਮੁਲਜ਼ਮ ਪੁਲਿਸ ਅਤੇ ਸ਼ਿਕਾਇਤਕਰਤਾ ਵਿਚਕਾਰ ਸੌਦਾ ਕਰਵਾ ਰਹੇ ਸਨ। ਮੁਲਜ਼ਮਾਂ ਵਿਚ ਮਨੀਸ਼ ਦੁਬੇ ਉਰਫ ਬਬਲੂ ਸ਼ਾਮਲ ਹੈ, ਜੋ ਭਾਜਪਾ ਆਗੂ ਅਤੇ ਸਾਬਕਾ ਡਿਪਟੀ ਮੇਅਰ ਅਨਿਲ ਦੁਬੇ ਦਾ ਭਰਾ ਹੈ। ਉਸ ਦੇ ਨਾਲ ਸਕਰੈਪ ਡੀਲਰ ਅਨਿਲ ਗੋਇਲ ਉਰਫ ਕੋਕੀ ਵੀ ਮੁਲਜ਼ਮ ਹੈ। ਸੀ.ਬੀ.ਆਈ. ਨੇ ਦੋਵਾਂ ਨੂੰ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਦੋਵਾਂ ਦਾ 3 ਦਿਨ ਦਾ ਰਿਮਾਂਡ ਦਿਤਾ ਹੈ। ਇਸ ਦੇ ਨਾਲ ਹੀ ਸੀ.ਬੀ.ਆਈ. ਨੇ ਸੇਖੋਂ ਨੂੰ ਅਜੇ ਤਕ ਮੁਲਜ਼ਮ ਨਹੀਂ ਬਣਾਇਆ, ਉਸ ਨੂੰ ਪੁਛਗਿਛ ਲਈ ਬੁਲਾਇਆ ਸੀ, ਪਰ ਉਹ ਪੇਸ਼ ਨਹੀਂ ਹੋਇਆ।
Manish Dubey before being presented before a court in Chandigarh
ਸੀ.ਬੀ.ਆਈ. ਦੇ ਸਰਕਾਰੀ ਵਕੀਲ ਨਰਿੰਦਰ ਸਿੰਘ ਨੇ ਅਦਾਲਤ ਵਿਚ ਬਹਿਸ ਦੌਰਾਨ ਕਿਹਾ ਕਿ ਇਸ ਕੇਸ ਵਿਚ ਹੋਰ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਹੋ ਸਕਦੀ ਹੈ। ਇਸ ਲਈ ਮੁਲਜ਼ਮਾਂ ਤੋਂ ਪੁਛਗਿਛ ਕਰਨੀ ਜ਼ਰੂਰੀ ਹੈ। ਸੀ.ਬੀ.ਆਈ. ਨੇ ਮੁਲਜ਼ਮਾਂ ਤੋਂ ਪੁਛਗਿਛ ਕਰਨ ਲਈ ਅਦਾਲਤ ਤੋਂ 4 ਦਿਨ ਦਾ ਰਿਮਾਂਡ ਮੰਗਿਆ ਸੀ, ਅਦਾਲਤ ਨੇ 3 ਦਿਨ ਦਾ ਰਿਮਾਂਡ ਦਿਤਾ ਹੈ। ਇਸ ਦੇ ਨਾਲ ਹੀ ਸੇਖੋਂ ਦਾ ਨਾਂਅ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਨੇ ਫਿਲਹਾਲ ਉਸ ਨੂੰ ਆਪਰੇਸ਼ਨ ਸੈੱਲ ਤੋਂ ਹਟਾ ਕੇ ਲਾਈਨ ਹਾਜ਼ਰ ਕਰ ਦਿਤਾ ਹੈ।
ਇਹ ਵੀ ਪੜ੍ਹੋ: ADGP ਮਮਤਾ ਸਿੰਘ ਨੇ ਦਿਤੀ ਬਹਾਦਰੀ ਦੀ ਮਿਸਾਲ, ਨੂਹ ਹਿੰਸਾ ਦੌਰਾਨ ਬਚਾਈ ਕਰੀਬ ਢਾਈ ਹਜ਼ਾਰ ਲੋਕਾਂ ਦੀ ਜਾਨ
ਸ਼ਿਕਾਇਤਕਰਤਾ ਦੇ ਇਲਜ਼ਾਮ
ਦੀਪਕ ਨੇ ਅਪਣੀ ਸ਼ਿਕਾਇਤ 'ਚ ਕਿਹਾ ਕਿ ਪੁਲਿਸ ਨੇ ਉਸ ਨੂੰ ਦੋ ਦਿਨ ਆਪਰੇਸ਼ਨ ਸੈੱਲ 'ਚ ਰੱਖਿਆ। ਪੁਲਿਸ ਨੇ ਫਿਰ 7 ਰੁਪਏ ਦੀ ਬਜਾਏ 5 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿਤੀ। 27 ਜੁਲਾਈ ਨੂੰ ਮਨੀਸ਼ ਦੁਬੇ ਨੇ ਦੀਪਕ ਨੂੰ ਫੋਨ ਕੀਤਾ। ਉਸ ਨੇ ਕਿਹਾ ਕਿ ਉਸ ਦੇ ਦੋਸਤ ਅਨਿਲ ਗੋਇਲ ਦੇ ਸੇਖੋਂ ਨਾਲ ਚੰਗੇ ਸਬੰਧ ਹਨ, ਉਹ ਉਸ ਨੂੰ ਬਚਾ ਸਕਦਾ ਹੈ। ਮਨੀਸ਼ ਦੀ ਸਲਾਹ 'ਤੇ ਦੀਪਕ ਕੋਕੀ ਨੂੰ ਮਿਲਦਾ ਹੈ, ਫਿਰ ਤਿੰਨੋਂ ਸੇਖੋਂ ਨੂੰ ਮਿਲਣ ਲਈ ਆਪਰੇਸ਼ਨ ਸੈੱਲ ਜਾਂਦੇ ਹਨ। ਸੇਖੋਂ ਨੇ ਦੀ ਮੌਜੂਦਗੀ ਵਿਚ ਕਾਂਸਟੇਬਲ ਪਵਨ ਨੇ ਕਿਹਾ ਕਿ ਮਨੀਸ਼ ਅਤੇ ਕੋਕੀ ਕਾਰਨ ਉਸ ਵਿਰੁਧ ਐਫ.ਆਈ.ਆਰ. ਦਰਜ ਨਹੀਂ ਕੀਤੀ ਜਾ ਰਹੀ ਪਰ ਉਸ ਨੂੰ 5 ਲੱਖ ਰੁਪਏ ਦੇਣੇ ਪੈਣਗੇ। ਇਸ ਤੋਂ ਬਾਅਦ ਮਨੀਸ਼ ਦੁਬੇ ਅਤੇ ਕੋਕੀ ਲਗਾਤਾਰ ਉਸ 'ਤੇ 5 ਲੱਖ ਰੁਪਏ ਦੇਣ ਦਾ ਦਬਾਅ ਬਣਾ ਰਹੇ ਸਨ।
ਇਹ ਵੀ ਪੜ੍ਹੋ: ਮਨੀਪੁਰ ਹਿੰਸਾ 'ਤੇ SC ਨੇ ਕੇਂਦਰ ਤੇ ਰਾਜ ਸਰਕਾਰ ਨੂੰ ਲਗਾਈ ਫਟਕਾਰ
29 ਜੁਲਾਈ ਨੂੰ ਸੀ.ਬੀ.ਆਈ. ਨੂੰ ਕੀਤੀ ਸ਼ਿਕਾਇਤ
ਸੇਖੋਂ, ਕਾਂਸਟੇਬਲ ਪਵਨ ਅਤੇ ਵਿਚੋਲਿਆਂ ਤੋਂ ਤੰਗ ਆ ਕੇ ਦੀਪਕ ਨੇ 29 ਜੁਲਾਈ ਨੂੰ ਸੀ.ਬੀ.ਆਈ. ਨੂੰ ਸ਼ਿਕਾਇਤ ਦਿਤੀ ਸੀ। ਉਸ ਦੀ ਸ਼ਿਕਾਇਤ 'ਤੇ ਸੀ.ਬੀ.ਆਈ. ਨੇ 31 ਜੁਲਾਈ ਨੂੰ ਮੁਲਜ਼ਮਾਂ ਨੂੰ ਫੜਨ ਲਈ ਜਾਲ ਵਿਛਾਇਆ ਸੀ। ਇਸ ਦੌਰਾਨ ਗੱਲ 5 ਦੀ ਬਜਾਏ 3 ਲੱਖ ਰੁਪਏ ਵਿਚ ਤੈਅ ਹੋ ਗਈ ਸੀ। ਦੀਪਕ 3 ਲੱਖ ਰੁਪਏ ਲੈ ਕੇ ਇੰਡਸਟਰੀਅਲ ਏਰੀਆ ਪਹੁੰਚ ਗਿਆ। ਸਕਰੈਪ ਡੀਲਰ ਕੋਕੀ ਵੀ ਉਥੇ ਮੌਜੂਦ ਸੀ , ਜਿਵੇਂ ਹੀ ਕੋਕੀ ਨੇ ਪੈਸੇ ਫੜੇ, ਸੀ.ਬੀ.ਆਈ. ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਕਾਂਸਟੇਬਲ ਪਵਨ ਸੀ.ਬੀ.ਆਈ. ਨੂੰ ਚਕਮਾ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਸੀ.ਬੀ.ਆਈ. ਨੇ ਮਨੀਸ਼ ਦੁਬੇ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ। ਸੀ.ਬੀ.ਆਈ. ਨੇ ਰਿਸ਼ਵਤ ਦੇ 3 ਲੱਖ ਰੁਪਏ ਵੀ ਬਰਾਮਦ ਕਰ ਲਏ।
ਇਹ ਵੀ ਪੜ੍ਹੋ: ਪੰਜਾਬ ਦੀਆਂ ਜੇਲਾਂ 'ਚ ਕੈਦੀ ਐੱਚਆਈਵੀ ਸਮੇਤ ਕਈ ਗੰਭੀਰ ਬਿਮਾਰੀਆਂ ਤੋਂ ਪੀੜਤ, ਸਿਹਤ ਜਾਂਚ 'ਚ ਹੋਇਆ ਖੁਲਾਸਾ
ਮੇਰੇ ਭਰਾ ਨੂੰ ਫਸਾਇਆ ਗਿਆ: ਅਨਿਲ ਦੁਬੇ
ਸਾਬਕਾ ਡਿਪਟੀ ਮੇਅਰ ਅਨਿਲ ਦੁਬੇ ਨੇ ਕਿਹਾ ਕਿ ਇਸ ਮਾਮਲੇ 'ਚ ਮੇਰੇ ਭਰਾ ਦੀ ਕੋਈ ਭੂਮਿਕਾ ਨਹੀਂ ਹੈ। ਸ਼ਿਕਾਇਤ ਦੇਣ ਵਾਲਾ ਵਿਅਕਤੀ ਮਦਦ ਲਈ ਮੇਰੇ ਭਰਾ ਕੋਲ ਆਇਆ। ਉਸ ਨੇ ਨਾ ਤਾਂ ਰਿਸ਼ਵਤ ਮੰਗੀ ਹੈ ਅਤੇ ਨਾ ਹੀ ਲਈ ਹੈ। ਮਨੀਸ਼ ਨੂੰ ਕਿਸੇ ਸਾਜ਼ਸ਼ ਤਹਿਤ ਫਸਾਇਆ ਗਿਆ ਹੈ।
ਇੰਸਪੈਕਟਰ ਹਰਿੰਦਰ ਸੇਖੋਂ ਦਾ ਦਾਅਵਾ
ਉਧਰ ਇੰਸਪੈਕਟਰ ਹਰਿੰਦਰ ਸੇਖੋਂ ਨੇ ਕਿਹਾ, “ਮੈਂ Dਪਣਾ ਜਵਾਬ ਸੀ.ਬੀ.ਆਈ. ਨੂੰ ਭੇਜ ਦਿਤਾ ਹੈ। ਮੈਂ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਜਾਂਚ ਵਿਚ ਸ਼ਾਮਲ ਨਹੀਂ ਹੋ ਸਕਦਾ”।