ਬੈਂਕਾਂ ਦੇ ਡੁੱਬੇ ਪੈਸੇ ਦੇ ਸੰਕਟ ਲਈ ਪਿਛਲੀ ਸਰਕਾਰ ਜ਼ਿੰਮੇਵਾਰ : ਮੋਦੀ
Published : Sep 2, 2018, 9:35 am IST
Updated : Sep 2, 2018, 9:35 am IST
SHARE ARTICLE
Talking to reporters, Prime Minister Narendra Modi
Talking to reporters, Prime Minister Narendra Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਕਿੰਗ ਖੇਤਰ 'ਚ ਡੁੱਬੇ ਕਰਜ਼ੇ ਦੀ ਭਾਰੀ ਸਮੱਸਿਆ ਲਈ ਪਿਛਲੀ ਯੂ.ਪੀ.ਏ. ਸਰਕਾਰ ਦੇ ਸਮੇਂ 'ਫ਼ੋਨ 'ਤੇ ਕਰਜ਼' ਦੇ ਰੂਪ 'ਚ ਹੋਏ ਘਪਲੇ......

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਕਿੰਗ ਖੇਤਰ 'ਚ ਡੁੱਬੇ ਕਰਜ਼ੇ ਦੀ ਭਾਰੀ ਸਮੱਸਿਆ ਲਈ ਪਿਛਲੀ ਯੂ.ਪੀ.ਏ. ਸਰਕਾਰ ਦੇ ਸਮੇਂ 'ਫ਼ੋਨ 'ਤੇ ਕਰਜ਼' ਦੇ ਰੂਪ 'ਚ ਹੋਏ ਘਪਲੇ ਨੂੰ ਜ਼ਿੰਮੇਵਾਰ ਦਸਿਆ। ਨਾਲ ਹੀ ਉਨ੍ਹਾਂ ਕਿਹਾ ਕਿ 'ਨਾਮਦਾਰਾਂ' ਦੇ ਇਸ਼ਾਰੇ 'ਤੇ ਵੰਡੇ ਗਏ ਕਰਜ਼ੇ ਦਾ ਇਕ-ਇਕ ਪੈਸਾ ਵਸੂਲਿਆ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਸਨਿਚਰਵਾਰ ਨੂੰ ਡਾਕ ਵਿਭਾਗ ਦੇ ਭੁਗਤਾਨ ਬੈਂਕ ਦੀ ਸ਼ੁਰੂਆਤ ਮੌਕੇ ਕਰਵਾਏ ਪ੍ਰੋਗਰਾਮ ਦੌਰਾਨ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਚਾਰ-ਪੰਜ ਸਾਲ ਪਹਿਲਾਂ ਤਕ ਬੈਂਕਾਂ ਦੀ ਜ਼ਿਆਦਾਤਰ ਪੂੰਜੀ ਸਿਰਫ਼ ਇਕ ਪ੍ਰਵਾਰ ਦੇ ਕਰੀਬੀ ਅਮੀਰ ਲੋਕਾਂ ਲਈ ਰਾਖਵੀਂ ਰਹਿੰਦੀ ਸੀ।

ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ 2008 ਤਕ ਕੁਲ 18 ਲੱਖ ਕਰੋੜ ਦੇ ਕਰਜ਼ੇ ਦਿਤੇ ਗਏ ਪਰ ਉਸ ਤੋਂ ਬਾਅਦ ਦੇ 6 ਸਾਲਾਂ 'ਚ ਇਹ ਅੰਕੜਾ 52 ਲੱਖ ਕਰੋੜ ਪਹੁੰਚ ਗਿਆ। ਉਨ੍ਹਾਂ ਕਿਸੇ ਦਾ ਨਾਂ ਲਏ ਬਗ਼ੈਰ ਕਿਹਾ, ''ਨਾਮਦਾਰਾਂ ਵਲੋਂ ਕੀਤੇ ਫ਼ੋਨ ਕਾਲ 'ਤੇ ਕਰਜ਼ ਦਿਤੇ ਗਏ। ਨਾਮਦਾਰਾਂ ਦੀ ਸਿਫ਼ਾਰਸ਼ 'ਤੇ ਬੈਂਕਾਂ ਨੇ ਕਾਰੋਬਾਰੀਆਂ ਨੂੰ ਨਿਯਮ ਛਿੱਕੇ ਟੰਗ ਕੇ ਕਰੋੜਾਂ ਰੁਪਏ ਦਾ ਉਧਾਰ ਦਿਤਾ, ਇਹ ਜਾਣਦੇ ਹੋਏ ਵੀ ਕਿ ਕਰਜ਼ੇ ਦਾ ਪੈਸਾ ਵਾਪਸ ਨਹੀਂ ਕੀਤਾ ਜਾਵੇਗਾ।''

ਉਨ੍ਹਾਂ ਪਿਛਲੀ ਸਰਕਾਰ 'ਤੇ ਡੁੱਬੇ ਕਰਜ਼ਿਆਂ ਨੂੰ ਲੁਕਾਉਣ ਦਾ ਵੀ ਦੋਸ਼ ਲਾਇਆ।ਉਨ੍ਹਾਂ ਕਿਹਾ ਕਿ 12 ਵੱਡੇ ਡਿਫ਼ਾਲਟਰਾਂ 'ਤੇ 1.75 ਕਰੋੜ ਰੁਪਏ ਦਾ ਬਕਾਇਆ ਹੈ। ਹੋਰ 27 ਡਿਫ਼ਾਲਟਰਾਂ 'ਤੇ ਇਕ ਲੱਖ ਕਰੋੜ ਰੁਪਏ ਦਾ ਬਕਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 12 ਵੱਡੇ ਡਿਫ਼ਾਲਟਰਾਂ 'ਚੋਂ ਉਨ੍ਹਾਂ ਦੀ ਸਰਕਾਰ ਨੇ ਇਕ ਨੂੰ ਵੀ ਕਰਜ਼ਾ ਨਹੀਂ ਦਿਤਾ।  (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement