ਭਾਜਪਾ ਸੰਸਦ ਮੈਂਬਰ 'ਤੇ ਗਾਂ ਨੇ ਕੀਤਾ ਹਮਲਾ, ਪਸਲੀਆਂ ਟੁੱਟੀਆਂ

ਸਪੋਕਸਮੈਨ ਸਮਾਚਾਰ ਸੇਵਾ
Published Sep 2, 2019, 6:41 pm IST
Updated Sep 2, 2019, 6:41 pm IST
ਡੂੰਘੀ ਸੱਟ ਲੱਗਣ ਕਾਰਨ ਖੂਨ ਸ਼ਰੀਰ ਅੰਦਰ ਹੀ ਜਮਿਆ
Cow attacks BJP MP Liladhar Vaghela, 2 ribs broken
 Cow attacks BJP MP Liladhar Vaghela, 2 ribs broken

ਗਾਂਧੀ ਨਗਰ : ਗੁਜਰਾਤ ਦੇ ਭਾਜਪਾ ਸੰਸਦ ਮੈਂਬਰ ਲੀਲਾਧਰ ਵਾਘੇਲਾ 'ਤੇ ਘਰ ਤੋਂ ਨਿਕਲਦਿਆਂ ਹੀ ਇਕ ਗਾਂ ਨੇ ਹਮਲਾ ਕਰ ਦਿੱਤਾ। ਗਾਂ ਦੇ ਇਸ ਹਮਲੇ 'ਚ ਭਾਜਪਾ ਸੰਸਦ ਮੈਂਬਰ ਦੀ ਛਾਤੀ ਦੀਆਂ ਦੋ ਪਸਲੀਆਂ ਟੁੱਟ ਗਈਆਂ ਅਤੇ ਫਿਲਹਾਲ ਉਹ ਆਈਸੀਯੂ 'ਚ ਦਾਖ਼ਲ ਹਨ। ਹਮਲੇ ਦੀ ਜਾਣਕਾਰੀ ਮਿਲਦਿਆਂ ਹੀ ਉਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ।

Cow attacks BJP MP Liladhar Vaghela, 2 ribs brokenCow attacks BJP MP Liladhar Vaghela, 2 ribs broken

Advertisement

ਵਾਘੇਲਾ ਗੁਜਰਾਤ ਦੀ ਪਾਟਨ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨ। ਮੀਡੀਆ ਰਿਪੋਰਟ ਮੁਤਾਬਕ ਉਨ੍ਹਾਂ ਦੇ ਪਰਵਾਰ ਨੇ ਦੱਸਿਆ ਕਿ ਪੰਚਸ਼ੀਲ ਪਾਰਕ ਸੁਸਾਇਟੀ ਸਥਿਤ ਆਪਣੇ ਘਰ ਤੋਂ ਬਾਹਰ ਜਿਵੇਂ ਹੀ ਲੀਲਾਧਰ ਨਿਕਲੇ ਤਾਂ ਇਕ ਗਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਪਰਵਾਰ ਨੇ ਦੱਸਿਆ ਕਿ ਲੀਲਾਧਰ ਨੇ ਗਾਂ ਤੋਂ ਬਚਣ ਦੀ ਵੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਕਿ ਉਹ ਸੰਭਲ ਪਾਉਂਦੇ ਗਾਂ ਨੇ ਉਨ੍ਹਾਂ ਦੀ ਛਾਤੀ 'ਤੇ ਜ਼ੋਰਦਾਰ ਤਰੀਕੇ ਨਾਲ ਆਪਣਾ ਸਿਰ ਮਾਰ ਦਿੱਤਾ।

Cow attacks BJP MP Liladhar Vaghela, 2 ribs brokenCow attacks BJP MP Liladhar Vaghela, 2 ribs broken

ਗਾਂ ਦੇ ਇਸ ਹਮਲੇ ਕਾਰਨ ਲੀਲਾਧਰ ਦੀ ਛਾਤੀ ਦੀਆਂ ਦੋ ਪਸਲੀਆਂ ਟੁੱਟ ਗਈਆਂ। ਉਨ੍ਹਾਂ ਦੇ ਸ਼ਰੀਰ ਅੰਦਰ ਡੂੰਘੀ ਸੱਟ ਲੱਗਣ ਕਾਰਨ ਖੂਨ ਅੰਦਰ ਹੀ ਜਮ ਗਿਆ। ਇਸ ਕਾਰਨ ਉਨ੍ਹਾਂ ਨੂੰ ਸਾਹ ਲੈਣ 'ਚ ਕਾਫ਼ੀ ਮੁਸ਼ਕਲ ਹੋ ਰਹੀ ਹੈ। ਲੀਲਾਧਰ ਨੂੰ ਗਾਂਧੀ ਨਗਰ ਦੇ ਅਪੋਲੋ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਕਈ ਭਾਜਪਾ ਆਗੂ ਉਨ੍ਹਾਂ ਦਾ ਹਾਲਚਾਲ ਜਾਨਣ ਲਈ ਹਸਪਤਾਲ ਪੁੱਜੇ।

Location: India, Gujarat, Gandhinagar
Advertisement

 

Advertisement
Advertisement