
ਇਸ ਹਾਦਸੇ 'ਚ 296 ਲੋਕ ਮਾਰੇ ਗਏ ਸਨ ਅਤੇ 1200 ਤੋਂ ਵੱਧ ਜ਼ਖਮੀ ਹੋ ਗਏ ਸਨ।
ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ 2 ਜੂਨ ਨੂੰ ਬਾਲਾਸੋਰ ਰੇਲ ਹਾਦਸੇ ਦੇ ਮਾਮਲੇ ਵਿਚ ਕਥਿਤ ਗ਼ੈਰ-ਇਰਾਦਤਨ ਕਤਲ ਅਤੇ ਸਬੂਤ ਨਸ਼ਟ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਤਿੰਨ ਰੇਲਵੇ ਅਧਿਕਾਰੀਆਂ ਵਿਰੁਧ ਸਨਿਚਰਵਾਰ ਨੂੰ ਚਾਰਜਸ਼ੀਟ ਦਾਇਰ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਸੀ.ਬੀ.ਆਈ. ਨੇ ਬਾਲਾਸੋਰ ਰੇਲ ਹਾਦਸੇ ਦੀ ਜਾਂਚ ਦੇ ਸਬੰਧ ’ਚ 7 ਜੁਲਾਈ ਨੂੰ ਬਾਲਾਸੋਰ ਜ਼ਿਲ੍ਹੇ ’ਚ ਤਾਇਨਾਤ ਤਿੰਨ ਸੀਨੀਅਰ ਸੈਕਸ਼ਨ ਇੰਜਨੀਅਰ (ਸਿਗਨਲ) ਅਰੁਣ ਕੁਮਾਰ ਮਹੰਤਾ, ਸੈਕਸ਼ਨ ਇੰਜਨੀਅਰ ਅਮੀਰ ਖੰਡ ਅਤੇ ਤਕਨੀਸ਼ੀਅਨ ਪੱਪੂ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਹਾਦਸੇ 'ਚ 296 ਲੋਕ ਮਾਰੇ ਗਏ ਸਨ ਅਤੇ 1200 ਤੋਂ ਵੱਧ ਜ਼ਖਮੀ ਹੋ ਗਏ ਸਨ।
ਇਹ ਵੀ ਪੜ੍ਹੋ: ਧਰਤੀ ’ਤੇ ਰੋਜ਼ ਸੂਰਜ ਦੀਆਂ 1440 ਤਸਵੀਰਾਂ ਭੇਜੇਗਾ ‘ਆਦਿਤਿਆ ਐੱਲ1’ ’ਤੇ ਲੱਗਾ ਪ੍ਰਮੁੱਖ ਉਪਕਰਨ ਵੀ.ਈ.ਐਲ.ਸੀ.
ਇਹ ਹਾਦਸਾ 2 ਜੂਨ ਨੂੰ ਵਾਪਰਿਆ ਜਦੋਂ ਕੋਰੋਮੰਡਲ ਐਕਸਪ੍ਰੈਸ ਬਾਲਾਸੋਰ ਜ਼ਿਲ੍ਹੇ ਦੇ ਬਹੰਗਾ ਬਾਜ਼ਾਰ ਸਟੇਸ਼ਨ ’ਤੇ ਖੜੀ ਮਾਲ ਗੱਡੀ ਨਾਲ ਟਕਰਾ ਗਈ ਅਤੇ ਇਸ ਦੇ ਕੁਝ ਡੱਬੇ ਪਟੜੀ ਤੋਂ ਉਤਰ ਗਏ, ਨਾਲ ਲੱਗਦੇ ਪਟੜੀਆਂ ’ਤੇ ਡਿੱਗ ਗਏ ਅਤੇ ਉਥੋਂ ਲੰਘ ਰਹੀ ਯਸ਼ਵੰਤਪੁਰ-ਹਾਵੜਾ ਐਕਸਪ੍ਰੈੱਸ ਨਾਲ ਟਕਰਾ ਗਏ।
ਭੁਵਨੇਸ਼ਵਰ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ’ਚ ਦਾਇਰ ਕੀਤੀ ਗਈ ਅਪਣੀ ਚਾਰਜਸ਼ੀਟ ’ਚ, ਜਾਂਚ ਏਜੰਸੀ ਨੇ ਮੁਲਜ਼ਮਾਂ ਵਿਰੁਧ ਧਾਰਾ 304 ਭਾਗ 2 (ਗ਼ੈਰ-ਇਰਾਦਤਨ ਕਤਲ), ਧਾਰਾ 201 (ਸਬੂਤ ਨੂੰ ਨਸ਼ਟ ਕਰਨਾ), ਧਾਰਾ 34 ਅਤੇ ਰੇਲਵੇ ਐਕਟ ਦੀ ਧਾਰਾ 153 ਤਹਿਤ ਦੋਸ਼ ਦਾਇਰ ਕੀਤੇ ਗਏ ਹਨ।
ਇਹ ਵੀ ਪੜ੍ਹੋ: ਸੂਰਜ ਦਾ ਅਧਿਐਨ ਕਰਨ ਲਈ ਇਕ ਮਹੱਤਵਪੂਰਨ ਛਾਲ ਹੈ ਆਦਿਤਿਆ-ਐਲ1 ਸੂਰਜੀ ਮਿਸ਼ਨ : ਵਿਗਿਆਨੀ
ਅਧਿਕਾਰੀਆਂ ਨੇ ਦਸਿਆ ਕਿ ਸੀ.ਬੀ.ਆਈ. ਨੇ ਦੋਸ਼ ਲਾਇਆ ਹੈ ਕਿ ਬਾਹਾਨਗਾ ਬਾਜ਼ਾਰ ਸਟੇਸ਼ਨ ਨੇੜੇ ਲੈਵਲ ਕਰਾਸਿੰਗ ਗੇਟ ਨੰਬਰ 94 ਦੀ ਮੁਰੰਮਤ ਦਾ ਕੰਮ ਮਹੰਤ ਵਲੋਂ ਐਲ.ਸੀ. ਗੇਟ ਨੰਬਰ 79 ਦੇ ਸਰਕਟ ਡਾਇਗ੍ਰਾਮ ਦੀ ਵਰਤੋਂ ਕਰ ਕੇ ਕੀਤਾ ਸੀ। ਉਨ੍ਹਾਂ ਕਿਹਾ ਕਿ ਦੋਸ਼ੀ ਦਾ ਫ਼ਰਜ਼ ਇਹ ਯਕੀਨੀ ਬਣਾਉਣਾ ਸੀ ਕਿ ਮੌਜੂਦਾ ਸਿਗਨਲ ਅਤੇ ‘ਇੰਟਰਲਾਕਿੰਗ ਇੰਸਟਾਲੇਸ਼ਨ’ ਨੂੰ ਜਾਂਚਣ, ਮੁਰੰਮਤ ਕਰਨ ਅਤੇ ਬਦਲਾਅ ਮਨਜ਼ੂਰੀ ਯੋਜਨਾ ਅਤੇ ਹਦਾਇਤਾਂ ਅਨੁਸਾਰ ਹੋਵੇ, ਪਰ ਉਸ ਨੇ ਅਜਿਹਾ ਨਹੀਂ ਕੀਤਾ।