ਕੇਂਦਰ ਨੇ ਰੇਡੀਉ ਚੈਨਲਾਂ ਨੂੰ ਦਿਤੀ ਹਦਾਇਤ, ਨਸ਼ਿਆਂ ਨੂੰ ਉਤਸ਼ਾਹਤ ਕਰਨ ਵਾਲੇ ਗੀਤਾਂ ’ਤੇ ਲਗਾਈ ਜਾਵੇ ਰੋਕ
Published : Dec 2, 2022, 12:09 pm IST
Updated : Dec 2, 2022, 12:09 pm IST
SHARE ARTICLE
The Center has given instructions to the radio channels to ban songs promoting drugs
The Center has given instructions to the radio channels to ban songs promoting drugs

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਜਾਰੀ ਕੀਤੇ ਹੁਕਮ

 

ਨਵੀਂ ਦਿੱਲੀ: ਐਫ਼.ਐਮ. ਰੇਡੀਉ ’ਤੇ ਹੁਣ ਨਸ਼ੀਲੇ ਪਦਾਰਥਾਂ ਸਮੇਤ ਇਨ੍ਹਾਂ ਨੂੰ ਪ੍ਰਮੋਟ ਕਰਨ ਵਾਲੇ ਕੰਟੈਂਟ ਨਾਲ ਸਬੰਧਤ ਗਾਣੇ ਨਹੀਂ ਸੁਣਾਈ ਦੇਣਗੇ। ਦਰਅਸਲ, ਕੇਂਦਰ ਸਰਕਾਰ ਨੇ ਐਫ.ਐਮ. ਰੇਡੀਉ ਚੈਨਲਾਂ ਨੂੰ ਨਸ਼ੇ ਨੂੰ ਉਤਸ਼ਾਹ ਦੇਣ ਵਾਲੇ ਗਾਣਿਆਂ ਜਾਂ ਹੋਰ ਕੰਟੈਂਟ ਪੇਸ਼ ਨਾ ਕਰਨ ਲਈ ਚਿਤਾਵਨੀ ਦਿਤੀ ਹੈ। 

ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਐਫ਼.ਐਮ. ਰੇਡੀਉ ਚੈਨਲਾਂ ਨੂੰ ਇਸ ਲਈ ਨਿਰਦੇਸ਼ ਵੀ ਜਾਰੀ ਕਰ ਦਿਤੇ ਹਨ। ਮੰਤਰਾਲਾ ਨੇ ਅਪਣੇ ਨਿਰਦੇਸ਼ ’ਚ ਕਿਹਾ ਹੈ ਕਿ ਤੈਅ ਨਿਯਮਾਂ ਅਤੇ ਸ਼ਰਤਾਂ ਦਾ ਸਖ਼ਤੀ ਨਾਲ ਪਾਲਨ ਕਰੋ ਅਤੇ ਸ਼ਰਾਬ, ਡਰੱਗ, ਗਨ-ਕਲਚਰ ਸਮੇਤ ਅਸਮਾਜਕ ਗਤੀਵਿਧੀਆਂ ਨੂੰ ਉਤਸ਼ਾਹ ਦੇਣ ਵਾਲੇ ਕਿਸੇ ਵੀ ਕੰਟੈਂਟ ਦਾ ਪ੍ਰਸਾਰਣ ਨਾ ਕਰੋ।

ਸਰਕਾਰ ਵਲੋਂ ਜਾਰੀ ਐਡਵਾਈਜ਼ਰੀ ’ਚ ਕਿਹਾ ਗਿਆ ਹੈ ਕਿ ਕਿਸੇ ਵੀ ਪ੍ਰਕਾਰ ਦਾ ਉਲੰਘਣ ਹੋਣ ’ਤੇ ਗ੍ਰਾਂਟ ਆਫ਼ ਪਰਮਿਸ਼ਨ ਐਗ੍ਰੀਮੈਂਟ (ਜੀ.ਓ.ਪੀ.ਏ.) ਅਤੇ ਮਾਈਗ੍ਰੇਸ਼ਨ ਗ੍ਰਾਂਟ ਆਫ਼ ਪਰਮਿਸ਼ਨ ਐਗ੍ਰੀਮੈਂਟ (ਐਮ.ਜੀ.ਓ.ਪੀ.ਏ.) ’ਚ ਤੈਅ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਉਚਿਤ ਮੰਨੀ ਜਾਣ ਵਾਲੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਮੰਤਰਾਲਾ ਨੇ ਕੁੱਝ ਐਫ਼.ਐਮ. ਚੈਨਲਾਂ ਦੁਆਰਾ ਸ਼ਰਾਬ, ਡਰੱਗ, ਹਥਿਆਰ, ਗੈਂਗਸਟਰ ਅਤੇ ਬੰਦੂਕ ਸਭਿਆਚਾਰ ਦਾ ਮਹਿਮਾਮੰਡਨ ਕਰਨ ਵਾਲੇ ਗਾਣਿਆਂ ਜਾਂ ਪ੍ਰਸਾਰਣ ਸਮੱਗਰੀ ਚਲਾਉਂਦੇ ਫੜਿਆ ਸੀ, ਜਿਸ ਤੋਂ ਬਾਅਦ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਵਿਚ ਦਸਿਆ ਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਿਆਇਕ ਨੋਟ ਲਿਆ ਸੀ ਕਿ ਅਜਿਹੀ ਸਮੱਗਰੀ ਨਵੀਂ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਗਨ-ਗਲਚਰ ਨੂੰ ਜਨਮ ਦਿੰਦੀ ਹੈ। ਐਡਵਾਈਜ਼ਰੀ ’ਚ ਕਿਹਾ ਗਿਆ ਹੈ ਕਿ ਅਜਿਹੀ ਸਮੱਗਰੀ ਆਕਾਸ਼ਵਾਣੀ ਪ੍ਰੋਗਰਾਮ ਦਾ ਉਲੰਘਣ ਕਰਦੀ ਹੈ ਅਤੇ ਕੇਂਦਰ ਸਰਕਾਰ ਨੂੰ ਮਨਜੂਰੀ ਦੇ ਨਿਲੰਬਨ ਅਤੇ ਪ੍ਰਸਾਰਣ ’ਤੇ ਰੋਕ ਲਗਾਉਣ ਲਈ ਪਾਬੰਦੀ ਲਗਾਉਣ ਦਾ ਅਧਿਕਾਰ ਹੈ। 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement