
ਭਾਰਤੀ ਫੌਜ ਦੀ ਫਾਇਰ ਐਂਡ ਫਿਊਰੀ ਕੋਰਪਸ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਰਾਹੀਂ ਕੈਪਟਨ ਸ਼ਿਵਾ ਚੌਹਾਨ ਦੀ ਇਸ ਸਫਲਤਾ ਦੀ ਜਾਣਕਾਰੀ ਖੁਦ ਦਿੱਤੀ ਹੈ।
ਨਵੀਂ ਦਿੱਲੀ: ਫਾਇਰ ਐਂਡ ਫਿਊਰੀ ਸੈਪਰਸ ਦੀ ਅਧਿਕਾਰੀ ਕੈਪਟਨ ਸ਼ਿਵਾ ਚੌਹਾਨ ਨੇ ਸਿਆਚਿਨ ਗਲੇਸ਼ੀਅਰ ਦੇ ਸਭ ਤੋਂ ਉੱਚੇ ਜੰਗੀ ਮੈਦਾਨ 'ਤੇ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਸ ਦੀ ਇਸ ਪ੍ਰਾਪਤੀ ਦੀ ਪੂਰੇ ਦੇਸ਼ ਵਿਚ ਚਰਚਾ ਹੋ ਰਹੀ ਹੈ।
ਇਹ ਵੀ ਪੜ੍ਹੋ: ਹੱਡ ਚੀਰਵੀਂ ਠੰਢ 'ਚ ਤੜਫ ਰਹੀ 'ਅਵਾਰਾ ਕੁੱਤਿਆਂ ਦੀ ਮਸੀਹਾ', MCD ਨੇ ਢਾਹਿਆ ਘਰ, ਸੜਕ 'ਤੇ ਰਹਿਣ ਨੂੰ ਮਜਬੂਰ
ਭਾਰਤੀ ਫੌਜ ਦੀ ਫਾਇਰ ਐਂਡ ਫਿਊਰੀ ਕੋਰਪਸ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਰਾਹੀਂ ਕੈਪਟਨ ਸ਼ਿਵਾ ਚੌਹਾਨ ਦੀ ਇਸ ਸਫਲਤਾ ਦੀ ਜਾਣਕਾਰੀ ਖੁਦ ਦਿੱਤੀ ਹੈ। ਟਵੀਟ 'ਚ ਲਿਖਿਆ ਗਿਆ ਹੈ ਕਿ ਫਾਇਰ ਐਂਡ ਫਿਊਰੀ ਸੈਪਰਸ ਦੀ ਕੈਪਟਨ ਸ਼ਿਵਾ ਚੌਹਾਨ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ 'ਚ ਕੁਮਾਰ ਪੋਸਟ 'ਤੇ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ।
ਇਹ ਵੀ ਪੜ੍ਹੋ: ਜ਼ਮੀਨ ਦਾ ਕਬਜ਼ਾ ਨਾ ਮਿਲਣ 'ਤੇ ਕਿਸਾਨ ਨੇ ਖ਼ੁਦ ਨੂੰ ਮਿੱਟੀ ਵਿਚ ਦੱਬ ਕੇ ਕੀਤਾ ਪ੍ਰਦਰਸ਼ਨ
ਕੁਮਾਰ ਪੋਸਟ 'ਤੇ ਤਾਇਨਾਤ ਹੋਣ ਤੋਂ ਪਹਿਲਾਂ ਸ਼ਿਵਾ ਨੂੰ ਸਖ਼ਤ ਸਿਖਲਾਈ ਤੋਂ ਲੰਘਣਾ ਪਿਆ ਸੀ। ਦੱਸ ਦੇਈਏ ਕਿ ਸਿਆਚਿਨ ਗਲੇਸ਼ੀਅਰ ਧਰਤੀ ਦਾ ਸਭ ਤੋਂ ਉੱਚਾ ਯੁੱਧ ਖੇਤਰ ਹੈ, ਜਿੱਥੇ ਭਾਰਤ ਅਤੇ ਪਾਕਿਸਤਾਨ ਨੇ 1984 ਤੋਂ ਰੁਕ-ਰੁਕ ਕੇ ਲੜਾਈ ਲੜੀ। ਸਤੰਬਰ 2021 ਵਿਚ ਸਿਆਚਿਨ ਗਲੇਸ਼ੀਅਰ 'ਤੇ 15,632 ਫੁੱਟ ਦੀ ਉਚਾਈ 'ਤੇ ਸਥਿਤ ਕੁਮਾਰ ਪੋਸਟ 'ਤੇ ਪਹੁੰਚਣ ’ਤੇ ਅੱਠ ਅਪਾਹਜ ਲੋਕਾਂ ਦੀ ਟੀਮ ਨੇ ਵਿਸ਼ਵ ਰਿਕਾਰਡ ਕਾਇਮ ਕੀਤਾ ਸੀ।