
ਅਸ਼ੋਕ ਪੰਡਤ ਨੇ ਦੱਸਿਆ ਕਿ ਆਲੋਕ ਨੇ ਆਈਸੀਸੀ ਨੂੰ ਖੁਲ੍ਹੇ ਤੌਰ 'ਤੇ ਚੁਨੌਤੀ ਦਿਤੀ ਅਤੇ ਸੰਮਨ ਦੀ ਵੀ ਪਾਲਣਾ ਨਹੀਂ ਕੀਤੀ ।
ਮੁੰਬਈ : ਮੀਟੂ ਅਭਿਆਨ ਅਧੀਨ ਜਿਨਸੀ ਸ਼ੋਸ਼ਣ ਮਾਮਲੇ ਵਿਚ ਫਸੇ ਅਦਾਕਾਰ ਆਲੋਕ ਨਾਥ ਵਿਰੁਧ ਭਾਰਤੀ ਫਿਲਮ ਐਂਡ ਟੈਲੀਵਿਜ਼ਨ ਡਾਇਰੈਕਟਰਜ਼ ਐਸੋਸੀਏਸ਼ਨ ਨੇ ਛੇ ਮਹੀਨੇ ਦਾ ਅਸਹਿਯੋਗ ਨਿਰਦੇਸ਼ ਜਾਰੀ ਕੀਤਾ ਹੈ । ਇਸ ਨਿਰਦੇਸ਼ ਦਾ ਮਤਲਬ ਇਹ ਹੈ ਕਿ ਹੁਣ ਕੋਈ ਵੀ ਕਲਾਕਾਰ ਨਿਰਧਾਰਤ ਮਿਆਦ ਤੱਕ ਆਲੋਕ ਨਾਥ ਨਾਲ ਕੰਮ ਨਹੀਂ ਕਰੇਗਾ।
Vinta Nanda
ਆਈਐਫਟੀਡੀਏ ਪ੍ਰਮੁੱਖ ਅਸ਼ੋਕ ਪੰਡਤ ਨੇ ਦੱਸਿਆ ਕਿ ਉਨ੍ਹਾਂ ਨੇ ਸਹਿਯੋਗੀ ਮੈਂਬਰ ਵਿੰਤਾ ਨੰਦਾ ਦੀ ਸ਼ਿਕਾਇਤ ਤੋਂ ਬਾਅਦ ਇਹ ਫੈਸਲਾ ਲਿਆ ਹੈ । ਉਨ੍ਹਾਂ ਨੇ ਕਿਹਾ ਆਲੋਕ ਨੂੰ ਇਥੇ ਇੰਟਰਨਲ ਕੰਪਲੇਟ ਕਮੇਟੀ ਵੱਲੋਂ ਤਿੰਨ ਵਾਰ ਬੁਲਾਇਆ ਗਿਆ ਸੀ ਪਰ ਉਨ੍ਹਾਂ ਨੇ ਜਾਂਚ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿਤਾ । ਇਸ ਤੋਂ ਬਾਅਦ ਅਸੀਂ ਇਹ ਫੈਸਲਾ ਲਿਆ।
Indian Film and Television Directors' Association
ਦੱਸ ਦਈਏ ਕਿ ਲੇਖਿਕਾ ਵਿਨਤਾ ਨੰਦਾ ਨੇ ਆਲੋਕ ਨਾਥ 'ਤੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ । ਅਸ਼ੋਕ ਪੰਡਤ ਨੇ ਦੱਸਿਆ ਕਿ ਆਲੋਕ ਨੇ ਆਈਸੀਸੀ ਨੂੰ ਖੁਲ੍ਹੇ ਤੌਰ 'ਤੇ ਚੁਨੌਤੀ ਦਿਤੀ ਅਤੇ ਸੰਮਨ ਦੀ ਵੀ ਪਾਲਣਾ ਨਹੀਂ ਕੀਤੀ । ਉਨ੍ਹਾਂ ਨੇ ਔਰਤਾਂ ਲਈ ਸੁਰੱਖਿਅਤ ਕੰਮਕਾਜੀ ਪ੍ਰਣਾਲੀ ਪ੍ਰਦਾਨ ਕਰਨ ਦੇ ਆਈਐਫ